ਤਲਵੰਡੀ ਸਾਬੋ ਪਾਵਰ ਪਲਾਂਟ ਵਲੋ ਸਿਵਲ ਹਸਪਤਾਲ ਦੀ ਮੱਦਦ ਨਾਲ ਅਸਪਾਲ ਸਕੂਲ ‘ਚ ਬੱਚੇ ਅਤੇੇ ਮਾਪਿਆਂ ਨੂੰ ਕੀਤਾ ਬਿਮਾਰੀਆਂ ਤੋ ਜਾਗਰੂਕ

ss1

ਤਲਵੰਡੀ ਸਾਬੋ ਪਾਵਰ ਪਲਾਂਟ ਵਲੋ ਸਿਵਲ ਹਸਪਤਾਲ ਦੀ ਮੱਦਦ ਨਾਲ ਅਸਪਾਲ ਸਕੂਲ ‘ਚ ਬੱਚੇ ਅਤੇੇ ਮਾਪਿਆਂ ਨੂੰ ਕੀਤਾ ਬਿਮਾਰੀਆਂ ਤੋ ਜਾਗਰੂਕ

dsc_7639ਮਾਨਸਾ, 30 ਸਤੰਬਰ (ਅਮਰਜੀਤ ਮਾਖਾ, ਗੁਰਸੇਵਕ ਅਕਲੀਆ ) ਮਾਨਸਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਸਪਾਲ ਵਿਖੇ ਤਲਵੰਡੀ ਸਾਬੋ ਪਾਵਰ ਪਲਾਂਟ ਵਲੋ ਸਕੂਲ ਵਿੱਚ ਬੱਚਿਆਂ ਦੇ ਪੇਂਟਿੰਗ ਅਤੇ ਜਰਨਲ ਨਾਲੇਜ਼ ਸਬੰਧੀ ਮੁਕਾਬਲੇ ਕਰਵਾਏ ਗਏ। ਇਸ ਉਪਰੰਤ ਸਿਵਲ ਹਸਪਤਾਲ ਮਾਨਸਾ ਦੀ ਟੀਮ ਵਲੋ ਬੱਚਿਆਂ ਅਤੇ ਉਨਾਂ ਦੇ ਮਾਪਿਆਂ ਨੂੰ ਬਿਮਾਰੀਆਂ ਸਬੰਧੀ ਜਾਗਰੂਕ ਕੀਤਾ ਅਤੇ ਇਨਾਂ ਦੇ ਬਚਾਅ ਵੀ ਦੱਸੇ। ਮੁਕਾਬਲਿਆਂ ‘ਚ ਪਹਿਲੇ, ਦੂਜੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤਲਵੰਡੀ ਸਾਬੋ ਪਾਵਰ ਪਲਾਂਟ ਦੇ ਲੋਕ ਸੇਵਾ ਅਧਿਕਾਰੀ ਪ੍ਰੀਤੀ ਰਾਂਵਤ ਅਤੇ ਜੈਸਮੀਨ ਨੇ ਦੱਸਿਆ ਕਿ ਪਾਵਰ ਪਲਾਂਟ ਵਲੋ ਸਕੂਲਾਂ ‘ਚ ਬੱਚਿਆਂ ਨੂੰ ਜਾਗਰੂਕ ਕਰਨ ਅਤੇ ਉਨਾਂ ਦੀ ਸਿੱਖਿਆ ਪ੍ਰਤੀ ਜਾਗਰੂਕ ਕਰਨ ਦੇ ਲਈ ਅਜਿਹੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਇਸ ਮੌਕੇ ਸਕੂਲੀ ਬੱਚਿਆਂ ਦੇ ਮਾਪਿਆਂ ਨੂੰ ਸਿਵਲ ਹਸਪਤਾਲ ਦੀ ਟੀਮ ਨੇ ਸਿਹਤ ਸਬੰਧੀ ਵੀ ਜਾਗਰੂਕ ਕੀਤਾ ਗਿਆ।
ਇਸ ਮੌਕੇ ਸਿਵਲ ਹਸਪਤਾਲ ਦੇ ਡਾਕਟਰ ਸੰਤੋਸ਼ ਭਾਰਤੀ ਅਤੇ ਡਾਕਟਰ ਦਰਸ਼ਨ ਸਿੰਘ ਭੰਮੇ ਨੇ ਦੱਸਿਆ ਕਿ ਮਲੇਰੀਆ, ਕਾਲੀਆਂ ਪੀਲੀਆ, ਬੁਖਾਰ, ਹੈਪੇਟਾਇਟਸ ਆਦਿ ਜਿਹੀਆਂ ਬਿਮਾਰੀਆਂ ਸਾਨੂੰ ਸਾਡੇ ਆਲੇ ਦੁਆਲੇ ਤੋ ਹੀ ਲੱਗਦੀਆਂ ਹਨ। ਮਲੇਰੀਆਂ ਮੱਛਰਾਂ ਕਾਰਨ ਫੈਲਦਾ ਹੈ ਅਤੇ ਇਸ ਤੋ ਹੀ ਕਈ ਹੋਰ ਵੀ ਭਿਆਨਕ ਬਿਮਾਰੀਆਂ ਲੱਗ ਜਾਂਦੀਆਂ ਹਨ। ਉਨਾਂ ਦੱਸਿਆ ਕਿ ਇਨਾਂ ਬਿਮਾਰੀਆਂ ਤੋ ਬਚਣ ਦੇ ਲਈ ਸਾਨੂੰ ਪਾਣੀ ਤੇ ਮੱਛਰ ਨੇ ਪੈਦਾ ਹੋਣ ਦੇਣਾ ਚਾਹੀਦਾ, ਘਰਾਂ ‘ਚ ਫਾਲਤੂ ਦੇ ਬਰਤਨਾਂ, ਟਾਇਰਾਂ ਆਦਿ ‘ਚ ਪਾਣੀ ਨਹੀ ਖੜਨ ਦੇਣਾ ਚਾਹੀਦਾ, ਕੂਲਰ, ਫਰਿੱਜ ਆਦਿ ਦੀ ਸਫਾਈ ਰੱਖਣੀ ਚਾਹੀਦੀ ਹੈ ਜਿਸ ਕਾਰਨ ਮੱਛਰ ਪੈਦਾ ਨਾ ਹੋ ਸਕੇ। ਉਨਾਂ ਦੱਸਿਆ ਕਿ ਇਨਾਂ ਬਿਮਾਰੀਆਂ ਦਾ ਚੈਕਅੱਪ ਸਰਕਾਰੀ ਹਸਪਤਾਲ ‘ਚ ਬਿਲਕੁੱਲ ਫਰੀ ਕੀਤਾ ਜਾਂਦਾ ਹੈ। ਸਿਵਲ ਹਸਪਤਾਲ ਦੀ ਟੀਮ ਨੇ ਬੱਚਿਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੀ ਸਫਾਈ ਵੱਲ ਵੀ ਵਿਸ਼ੇਸ ਧਿਆਨ ਦੇਣ ਤੇ ਆਪਣੇ ਮਾਤਾ ਪਿਤਾ ਨੂੰ ਵੀ ਇਸ ਸਬੰਧੀ ਜਾਗਰੂਕ ਕਰਨ। ਇਸ ਮੌਕੇ ਸਕੂਲ ਟੀਚਰ ਸੁਖਵੀਰ ਸਿੰਘ, ਸਰਪੰਚ ਗੁਰਜੰਟ ਸਿੰਘ, ਸਾਬਕਾ ਸਰਪੰਚ ਬਿੱਕਰ ਸਿੰਘ, ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ, ਜਗਤਾਰ ਸਿੰਘ ਬਲਾਕ ਕੋਆਡੀਨੇਟਰ ਪ੍ਰਵੇਸ਼, ਗੁਰਵਿੰਦਰ ਸਿੰਘ, ਅਮਨਦੀਪ ਸਿੰਘ, ਜਗਸੀਰ ਸਿੰਘ,ਸਾਬਕਾ ਅਧਿਆਪਕ ਜਗਪਾਲ ਸਿੰਘ ਤੋ ਇਲਾਵਾ ਪਿੰਡ ਵਾਸੀ ਆਦਿ ਹਾਜ਼ਰ ਸਨ।

print
Share Button
Print Friendly, PDF & Email