ਸਿਹਤ ਕੇਂਦਰ ‘ਚ ਮਰੀਜਾਂ ਨੂੰ ਡੇਂਗੂ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ

ss1

ਸਿਹਤ ਕੇਂਦਰ ‘ਚ ਮਰੀਜਾਂ ਨੂੰ ਡੇਂਗੂ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ

vikrant-bansal-3ਭਦੌੜ 30 ਸਤੰਬਰ (ਵਿਕਰਾਂਤ ਬਾਂਸਲ) ਡੇਂਗੂ ਬੁਖਾਰ ਤੋਂ ਆਪਣੇ ਘਰ ਅਤੇ ਆਲੇ ਦੁਆਲੇ ਕੁੱਝ ਸਵਾਧਾਨੀਆਂ ਵਰਤਣ ਨਾਲ ਬਚਿਆਂ ਜਾ ਸਕਦਾ ਹੈ ਅਤੇ ਇਸਦੇ ਲੱਛਣ ਸਾਹਮਣੇ ਆਉਣ ਤੇ ਤਰੁੰਤ ਸਰਕਾਰੀ ਹਸਪਤਾਲ ਵਿਚ ਚੈਕਅੱਪ ਕਰਵਾਉਣ ਬਹੁਤ ਜਰੂਰੀ ਹੈਇਹ ਸ਼ਬਦ ਮੁੱਢਲਾ ਸਿਹਤ ਕੇਂਦਰ ਸ਼ਹਿਣਾ ਦੇ ਫਾਰਮਾਸਿਸਟ ਹਰਪਾਲ ਸਿੰਘ ਪਾਲੀ ਨੇ ਸਿਹਤ ਕੇਂਦਰ ‘ਚ ਆਏ ਮਰੀਜਾਂ ਨੂੰ ਜਾਗਰੂਕ ਕਰਨ ਸਮੇਂ ਕਹੇ ਉਨਾਂ ਦੱਸਿਆ ਕਿ ਡੇਂਗੂ ਬੁਖਾਰ ਏਡੀਜ਼ ਐਜਪਿਟੀ ਨਾਮੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ, ਜਿਹੜਾ ਆਮ ਤੌਰ ਤੇ ਦਿਨ ਵੇਲੇ ਕੱਟਦਾ ਹੈਉਨਾਂ ਕਿਹਾ ਕਿ ਕੂਲਰਾਂ ਦਾ ਪਾਣੀ ਹਰ ਹਫਤੇ ਬਦਲ ਕੇ ਸੁਕਾਉਣ ਉਪਰੰਤ ਹੀ ਪਾਣੀ ਦੁਬਾਰਾ ਪਾਉਣਾ ਚਾਹੀਦਾ ਹੈਫਾਰਮਾਸਿਸਟ ਪਾਲੀ ਨੇ ਕਿਹਾ ਕਿ ਘਰਾਂ ਅਤੇ ਆਸਪਾਸ ਟਾਇਰਾਂ, ਗਮਲਿਆਂ, ਟੁੱਟੇ-ਫੁੱਟੇ ਬਰਤਨਾਂ ‘ਚ ਪਾਣੀ ਇਕੱਠਾ ਨਹੀ ਹੋਣ ਦੇਣਾ ਚਾਹੀਦਾ ਅਤੇ ਪੂਰੀਆਂ ਬਾਹਾਂ ਵਾਲੇ ਕੱਪੜੇ ਪਾਉਣੇ, ਰਾਤ ਨੂੰ ਸੌਣ ਸਮੇਂ ਮੱਛਰਦਾਨੀ ਦੀ ਵਰਤੋਂ ਕਰਕੇ ਮੱਛਰ ਦੇ ਕੱਟਣ ਤੋਂ ਬਚਿਆਂ ਜਾ ਸਕਦਾ ਹੈਉਨਾਂ ਕਿਹਾ ਕਿ ਤੇਜ਼ ਬੁਖਾਰ ਤੇ ਸਿਰਦਰਦ, ਅੱਖਾਂ ਦੇ ਪਿਛਲੇ ਹਿੱਸੇ ‘ਚ ਦਰਦ ਹੋਣਾ, ਜੋੜਾਂ ਅਤੇ ਮਾਸ਼ਪੇਸ਼ੀਆਂ ‘ਚ ਦਰਦ, ਭੁੱਖ ਨਾ ਲੱਗਣਾ, ਜੀ ਕੱਚਾ ਹੋਣਾ, ਉਲਟੀਆਂ ਆਉਣਾ, ਸਰੀਰ ਦੇ ਕਿਸੇ ਹਿੱਸੇ ‘ਚੋਂ ਖੂਨ ਆਉਣਾ ਆਦਿ ਮੁੱਖ ਲੱਛਣ ਹਨਫਾਰਮਾਸਿਸਟ ਪਾਲੀ ਨੇ ਕਿਹਾ ਕਿ ਉਕਤ ਲੱਛਣ ਪਾਏ ਜਾਣ ਤੇ ਤਰੁੰਤ ਨੇੜਲੇ ਸਰਕਾਰੀ ਹਸਪਤਾਲ ‘ਚ ਚੈਕਅੱਪ ਕਰਵਾਉਣਾ ਚਾਹੀਦਾ ਹੈ ਅਤੇ ਡੇਂਗੂ ਦਾ ਇਲਾਜ਼ ਮੁਫਤ ਹੈ।

print
Share Button
Print Friendly, PDF & Email