ਸਰਕਾਰੀ ਮਿਡਲ ਸਕੂਲ ਉਗੋਕੇ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ss1

ਸਰਕਾਰੀ ਮਿਡਲ ਸਕੂਲ ਉਗੋਕੇ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

vikrant-bansal-2ਭਦੌੜ 30 ਸਤੰਬਰ (ਵਿਕਰਾਂਤ ਬਾਂਸਲ) ਸਮੂਹ ਅਧਿਆਪਕ ਜੇ ਟੀਮ ਵਰਕ ਸਮਝ ਕੇ ਕੰਮ ਕਰਨ ਤਾਂ ਛੋਟੇ ਸਕੂਲੀ ਬੱਚੇ ਵੀ ਵੱਡੀਆਂ ਪ੍ਰਾਪਤੀਆਂ ਕਰ ਸਕਦੇ ਹਨ ਇਸ ਪੱਖੋਂ ਸਰਕਾਰੀ ਮਿਡਲ ਸਕੂਲ ਉਗੋਕੇ ਦੀ ਉਦਾਹਰਣ ਵੇਖਣਯੋਗ ਹੈ ਇਸ ਸਕੂਲ ਦੇ ਬੱਚੇ ਅਧਿਆਪਕਾਂ ਦੀ ਅਗਵਾਈ ਵਿਚ ਨਿਰੰਤਰ ਪ੍ਰਾਪਤੀਆਂ ਕਰ ਰਹੇ ਹਨ ਪਿਛੇ ਜਿਹੇ ਇਸ ਸਕੂਲ ਦੇ ਇਕ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀ ਛਿੰਦਾ ਰਾਮ ਨੂੰ ਹੈਦਰਾਬਾਦ ਦੀ ਇਕ ਸੰਸਥਾ ਵੱਲੋਂ ਲੈਪਟੌਪ ਦੇ ਕੇ ਸਨਮਾਨਿਆ ਗਿਆ ਹੈ ਇਸ ਸਕੂਲ ਦੇ ਹੀ ਇਕ ਹੋਰ ਬੱਚੇ ਤੇਜਿੰਦਰ ਸਿੰਘ ਨੇ ਜਿਲਾ ਅਤੇ ਪੰਜਾਬ ਪੱਧਰ ਤੇ ਪ੍ਰਾਪਤੀਆਂ ਕੀਤੀਆਂ ਹਨ ਹੁਣ ਇਕ ਹੋਰ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀ ਗੁਰਦੀਪ ਸਿੰਘ ਨੇ ਪੰਜਾਬ ਪੱਧਰ ਤੇ ਖੇਡ ਕੇ ਬਾਸਕਟਬਾਲ ਵਿਚੋਂ ਸੋਨ ਤਮਗਾ ਪ੍ਰਾਪਤ ਕੀਤਾ ਹੈ ਪੰਜਾਬੀ ਭਾਸ਼ਾ ਦੇ ਰਾਜ ਭਾਸ਼ਾ ਬਣਨ ਦੇ ਪੰਜਾਹ ਸਾਲਾ ਜਸ਼ਨਾਂ ਦੌਰਾਨ ਹੋਏ ਸਲੋਗਨ ਲੇਖਣ ਮੁਕਾਬਲਿਆਂ ਵਿਚੋਂ ਸਕੂਲ ਦੀ ਵਿਦਿਆਰਥਣ ਗੁਰਜੀਤ ਕੌਰ ਪੁਤਰੀ ਅਜੈਬ ਸਿੰਘ ਨੇ ਮਨਜਿੰਦਰ ਸਿੰਘ ਪੀ.ਟੀ.ਆਈ ਦੀ ਅਗਵਾਈ ਵਿਚ ਜਿਲਾ ਪੱਧਰ ਤੇ ਵਿਸ਼ੇਸ਼ ਸਥਾਨ ਪ੍ਰਾਪਤ ਕੀਤਾ ਹੈ ਸਕੂਲ ਮੁਖੀ ਰਘਬੀਰ ਸਿੰਘ ਨੇ ਦੱਸਿਆ ਕਿ ਇਹ ਪ੍ਰਾਪਤੀਆਂ ਸਮੂਹ ਸਟਾਫ ਦੀ ਮਿਹਨਤ ਦਾ ਸਿੱਟਾ ਹੈ ।

print
Share Button
Print Friendly, PDF & Email

Leave a Reply

Your email address will not be published. Required fields are marked *