ਜਿਲਾ ਪੱਧਰੀ ਵਿਰਾਸਤੀ ਖੇਡ ਮੁਕਾਬਲੇ ਕਰਵਾਏ ਗਏ

ss1

ਜਿਲਾ ਪੱਧਰੀ ਵਿਰਾਸਤੀ ਖੇਡ ਮੁਕਾਬਲੇ ਕਰਵਾਏ ਗਏ
ਨਵੀਂ ਪੀੜੀ ਨੁੰ ਆਪਣੀ ਵਿਰਾਸਤ ਨਾਲ ਜੋੜੀ ਰੱਖਣ ਦਾ ਚੰਗਾ ਉਪਰਾਲਾ ਉਦਾਸੀ

vikrant-bansal
ਭਦੌੜ 30 ਸਤੰਬਰ (ਵਿਕਰਾਂਤ ਬਾਂਸਲ) ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾ ਤਹਿਤ ਸਿੱਖਿਆ ਵਿਭਾਗ ਵੱਲੋਂ ਪੰਜਾਬੀ ਸੂਬੇ ਦੀ 50ਵੀਂ ਵਰੇਗੰਢ ਨੂੰ ਸਮਰੱਪਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਭਦੌੜ ਵਿਖੇ ਜਿਲਾ ਪੱਧਰੀ ਵਿਰਾਸਤੀ ਖੇਡ ਮੁਕਾਬਲੇ ਕਰਵਾਏ ਗਏ। ਜਿਸਦੀ ਪ੍ਰਧਾਨਗੀ ਸਕੂਲ ਦੀ ਪਿ੍ਰੰਸੀਪਲ ਇਕਬਾਲ ਕੌਰ ਉਦਾਸੀ ਅਤੇ ਖੇਡ ਅਫ਼ਸਰ ਨੀਲੂ ਖਾਨ ਨੇ ਕੀਤੀ ਜਦੋਂ ਕਿ ਉਦਘਾਟਨ ਨਗਰ ਕੌਂਸਲ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਰਾਗੀ ਨੇ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਿੰਸੀਪਲ ਇਕਬਾਲ ਕੌਰ ਉਦਾਸੀ ਨੇ ਪੰਜਾਬ ਸਰਕਾਰ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਡੀ ਨਵੀਂ ਪੀੜੀ ਨੂੰ ਸਾਡੀ ਵਿਰਾਸਤ ਨਾਲ ਜੋੜੀ ਰੱਖਣ ਲਈ ਵਿਰਾਸਤੀ ਖੇਡਾਂ ਬੇਹੱਦ ਜ਼ਰੂਰੀ ਹਨ। ਇਸ ਖੇਡ ਮੁਕਾਬਲੇ ਚ ਸਟਾਪੂ, ਨਦੀ ਕਿਨਾਰੇ, ਕਿੱਕਲੀ, ਰੁਮਾਲ ਚੁੱਕਣਾ, ਗੇਂਦ ਸੁੱਟਣਾ, ਕਬੱਡੀ, ਰੱਸਾ ਕੱਸੀ, ਰੱਸੀ ਟੱਪਣਾ, ਕੁਸ਼ਤੀਆਂ ਦੇ ਜਿਲਾ ਪੱਧਰੀ ਮੁਕਾਬਲੇ ਕਰਵਾਏ ਗਏ। ਵੱਖ-ਵੱਖ ਸਕੂਲਾਂ ਤੋਂ ਆਏ ਵਿਦਿਆਰਥੀਆਂ ਨੇ ਵਿਰਾਸਤੀ ਖੇਡਾਂ ਅਤੇ ਅਲੋਪ ਹੋ ਰਹੀਆਂ ਕਲਾਵਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਕਬੱਡੀ ਮੁੰਡੇ ਸਰਕਲ ਸਟਾਈਲ ਸ.ਸ.ਸ.ਸ.ਲੜਕੇ ਫਸਟ , ਰੂੜੇਕੇ ਸੈਕਿੰਡ , ਰੱਸਾ- ਕਸੀ ਮੁੰਡੇ ਸ.ਸ.ਸ.ਸ.ਠੀਕਰੀਵਾਲ ਫਸਟ ,ਕੱਟੂ ਸੈਕਿੰਡ , ਰੱਸਾ -ਕਸੀ ਕੁੜੀਆਂ ਸ.ਸ.ਸ.ਬਡਬਰ ਫਸਟ , ਸ.ਹ.ਸ ਤਪਾ ਸੈਕਿੰਡ ਇਸੇ ਤਰਾਂ ਮਿਡਲ ਵਰਗ ਦੇ ਮੁਕਾਬਲਿਆਂ ਵਿਚ ਨਦੀ ਕਿਨਾਰੇ ਖੇਡ ਵਿਚ ਕੁੜੀਆਂ ਸ.ਮਿ.ਸ ਮੱਝੂਕੇ ਪਹਿਲਾ ਸਥਾਨ ,ਲੜਕੇ ਸ.ਸ.ਸ ਰੂੜੇਕੇ ਕਲਾਂ ਫਸਟ ਰੁਮਾਲ ਚੁਕਣਾ ਸ.ਸ.ਸ.ਸ ਲੜਕੇ ਬਰਨਾਲਾ ਫਸਟ , ਸ.ਸ.ਸ. ਸ਼ਹਿਣਾ ਸੈਕਿੰਡ ,ਲੜਕੀਆਂ ਸ.ਸ.ਸ. ਬਰਨਾਲਾ ਫਸਟ , ਸ਼ਹਿਣਾ ਸੈਕਿੰਡ , ਕਿੱਕਲੀ ਸ.ਮਿ.ਸ. ਮੱਝੂਕੇ ਫਸਟ , ਰੱਸੀ ਟੱਪਣਾ ਮੁੰਡੇ ਸ.ਹ.ਸ ਦਰਾਜ ਫਸਟ , ਲੜਕੀਆਂਾ ਰੱਸੀ ਟੱਪਣਾ ਢਿਲਵਾਂ ਫਸਟ ,ਮੱਝੂਕੇ ਸੈਕਿੰਡ ਕੋਟਲਾ ਛਪਾਕੀ ਸ.ਮਿ.ਸ ਮੱਝੂਕੇ ਫਸਟ ਲੰਗੜੀ ਲੱਤ ਕੁੜੀਆਂ ਸ.ਸ.ਸ.ਸ ਠੀਕਰੀਵਾਲ ਫਸਟ ਪ੍ਰਾਇਮਰੀ ਵਰਗ ਦੇ ਮੁਕਾਬਲਿਆਂ ਵਿਚ ਪਿਠੂ ਗਰਮ ਸ.ਪ.ਸ ਬਾਜਵਾ ਪੱਤੀ ਬਰਨਾਲਾ ਫਸਟ ,ਸ,ਪ.ਸ ਬੀਹਲਾ ਸੈਕਿੰਡ ਗੇਂਦ ਸੁਟਣਾ ਸ.ਪ.ਸ ਧਨੌਲਾ ਰੋਡ ਫਸਟ ,ਸ.ਪ.ਸ ਟੱਲੇਵਾਲ ਸੈਕਿੰਡ ਗੱਤਕਾ ਬੀਹਲਾ ਫਸਟ , ਠੀਕਰੀਵਾਲ ਸੈਕਿੰਡ , ਬਾਜੀ ਪਾਉਣਾ ਬੀਹਲਾ ਫਸਟ ,ਸ਼ਹਿਣਾ ਸੈਕਿੰਡ ਕੁਸ਼ਤੀ ਮੁਕਾਬਲਿਆਂ ਵਿਚ ਭਦੌੜ ਜੋਨ ਫਸਟ ,ਕੁੜੀਆਂ ਦੇ ਵਰਗ ਵਿਚ ਸ਼ਹਿਣਾ ਫਸਟ ਇਹਨਾਂ ਖੇਡਾਂ ਦੇ ਇਨਾਮ ਵੰਡ ਸਮਾਰੋਹ ਮੌਕੇ ਜਿਲਾ ਸਿੱਖਿਆ ਅਫਸਰ ਸ.ਸ. ਸੀ੍ਰਮਤੀ ਹਰਕੰਵਲਜੀਤ ਕੌਰ ਨੇ ਸੰਬੋਧਨ ਕਰਦਿਆਂ ਨੌਜਵਾਨ ਪੀੜੀ ਨੂੰ ਆਪਣੇ ਪੇਂਡੂ ਪਿਛੋਕੜ ਨੂੰ ਕਾਇਮ ਰੱਖਣ ਅਤੇ ਆਪਣੀਆਂ ਵਿਰਾਸਤੀ ਖੇਡਾਂ ਨਾਲ ਜੁੜਣ ਦਾ ਸੱਦਾ ਦਿੱਤਾ ਇਸ ਮੌਕੇ ਜੋਨਲ ਇੰਚਾਰਜ ਮਾ: ਸੁਰਜੀਤ ਸਿੰਘ ਬੁੱਘੀ, ਲੈਕਚਰਾਰ ਪਰਦੀਪ ਸਿੰਘ, ਮਾ: ਗਗਨਦੀਪ ਸਿੰਘ, ਬਲਵਿੰਦਰ ਕੋਚਾ, ਹਰੀ ਸਿੰਘ ਬਾਵਾ, ਪਸਵਕ ਕਮੇਟੀ ਚੇਅਰਮੈਨ ਜਤਿੰਦਰ ਜੇਜੀ, ਕੌਂਸਲਰ ਅਸ਼ੋਕ ਵਰਮਾ, ਮਾ: ਲਵਲੀਨ ਸਿੰਘ, ਪਰਮਜੀਤ ਕੌਰ ਡੀ.ਪੀ.ਆਈ., ਰੁਪਿੰਦਰ ਕੌਰ ਪੀ.ਟੀ.ਆਈ. ਬਰਨਾਲਾ, ਕੁਲਦੀਪ ਕੌਰ, ਨੈਬ ਖਾਨ, ਭੁਪਿੰਦਰ ਸਿੰਘ, ਰਾਕੇਸ਼ ਕੁਮਾਰ, ਮੰਦਰ ਬਖਤਗੜ, ਸੁਖਦੀਪ ਕੌਰ ਆਦਿ ਹਾਜ਼ਰ ਸਨ।
ਫੋਟੋ ਵਿਕਰਾਂਤ ਬਾਂਸਲ, ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤੇ ਜਾਣ ਦੀ ਤਸਵੀਰ।

print
Share Button
Print Friendly, PDF & Email

Leave a Reply

Your email address will not be published. Required fields are marked *