ਕਾਂਗਰਸ ਵਰਕਰਾਂ ਦਾ ਇਕੱਠ ਵੇਖਕੇ ਵਿਰੋਧੀਆਂ ਦੇ ਉਡੇ ਹੋਸ਼: ਸਨੀ ਬਰਾੜ, ਬਲਕਾਰ ਸਿੱਧੂ

ss1

ਕਾਂਗਰਸ ਵਰਕਰਾਂ ਦਾ ਇਕੱਠ ਵੇਖਕੇ ਵਿਰੋਧੀਆਂ ਦੇ ਉਡੇ ਹੋਸ਼: ਸਨੀ ਬਰਾੜ, ਬਲਕਾਰ ਸਿੱਧੂ

photoਸਾਦਿਕ, 30 ਸਤੰਬਰ (ਗੁਲਜ਼ਾਰ ਮਦੀਨਾ)-ਮੌਜੂਦਾ ਅਕਾਲੀ ਦਲ ਬਾਦਲ ਸਰਕਾਰ ਤੋਂ ਪੰਜਾਬ ਦਾ ਹਰ ਇਨਸਾਨ ਧੁਰ ਅੰਦਰ ਤੱਕ ਦੁੱਖੀ ਹੈ ਜਗਾ-ਜਗਾ ‘ਤੇ ਧਰਨੇ ਲੱਗ ਰਹੇ ਹਨ, ਮੁਲਜ਼ਮਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਤੇ ਇਸ ਸਰਕਾਰ ਦੇ ਕਿਸੇ ਵੀ ਲੀਡਰ ਨੇ ਕਿਸਾਨਾਂ ਦਾ ਹਾਲ ਨਹੀਂ ਪੁੱਛਿਆ ਇੰਨਾਂ ਵਿਚਾਰਾ ਦਾ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਸਨੀ ਬਰਾੜ ਅਤੇ ਉਘੇ ਪੰਜਾਬੀ ਲੋਕ ਗਾਇਕ ਬਲਕਾਰ ਸਿੱਧੂ ਨੇ ਕਾਂਗਰਸ ਪਾਰਟੀ ਵੱਲੋਂ ਸੁਰੂ ਕੀਤੀ ਗਈ ਕਾਂਗਰਸ ਐਕਸਪ੍ਰੈਸ ਯਾਤਰਾ ਸਾਦਿਕ ਪਹੁੰਚਣ ‘ਤੇ ਲੋਕਾਂ ਦੇ ਭਾਰੀ ਇਕੱਠ ਨੂੰ ਸਬੋਧਿਨ ਕਰਦਿਆਂ ਕਹੇ। ਉਨਾਂ ਅੱਗੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਬਰਗਾੜੀ ਵਿਖੇ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਆਦਵੀ ਕਰਨ ਵਾਲੇ ਦੋਸ਼ੀਆਂ ਨੂੰ ਨਹੀਂ ਫੜਿਆ ਗਿਆ। ਉਨਾਂ ਅੱਗੇ ਕਿਹਾ ਕਿ ਬਾਦਲ ਸਰਕਾਰ ਨੇ ਲਾਰਿਆਂ ਅਤੇ ਝੂਠ ਬੋਲਣ ਤੋਂ ਬਿਨਾਂ ਪੰਜਾਬ ਦੇ ਕਿਸੇ ਵੀ ਵਰਗ ਦੇ ਕੁਝ ਵੀ ਪੱਲੇ ਨਹੀਂ ਪਾਇਆ ਰਿਸਵਤਖੋਰੀ, ਚੋਰੀਆਂ ਡਕੈਤੀਆਂ ਆਮ ਹੋ ਰਹੀਆਂ ਹਨ ਕੋਈ ਵੀ ਬੰਦਾ ਸੇਫ਼ ਨਹੀਂ ਹੈ। ਉਨਾਂ ਅੱਗੇ ਕਿਹਾ ਕੇ ਨਸ਼ੇ ਨੇ ਕਈਆਂ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ ਕਿਉਕਿ ਜੋ ਨਸ਼ਾ ਵਿਕ ਰਿਹਾ ਹੈ ਉਹ ਵੀ ਇੰਨਾਂ ਦੀ ਸੈਹ ‘ਤੇ ਵਿਕ ਰਿਹਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਉਣ ਵਾਲੀਆਂ 2017 ਵਿੱਚ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਦਾ ਡਟ ਕਿ ਸਾਥ ਦਿਉ ਤਾਂ ਜੋ ਇੰਨਾਂ ਦੇ ਪੰਜਾਬ ਨੂੰ ਕੈਲੋਫੋਰੀਆਂ ਬਣਾਉਣ ਦੇ ਸੁਫ਼ਨੇ ਨੂੰ ਛੱਡ ਪੰਜਾਬ ਨੂੰ ਪੰਜਾਬ ਹੀ ਰੱਖ ਲਈਏ। ਇਸ ਮੌਕੇ ਨਿਮੀਸ਼ਾ ਮਹਿਤਾ, ਅਜੈਪਾਲ ਸਿੰਘ, ਸੁਰਿੰਦਰ ਗੁਪਤਾ ਅਤੇ ਸੁਰਜੀਤ ਸਿੰਘ ਢਿਲੋਂ ਨੇ ਵੀ ਆਪਣੇ ਵਿਚਾਰ ਕਾਂਗਰਸ ਦੇ ਸਮੂਹ ਵਰਕਰਾਂ ਨਾਲ ਸਾਂਝੇ ਕੀਤੇ। ਇਸ ਮੌਕੇ ਜਗਜੀਤ ਸਿੰਘ ਵੀਰੇਵਾਲਾ, ਹੈਪੀ ਢਿਲੋਂ, ਗੁਰਪ੍ਰੀਤ ਬਰਾੜ, ਸ਼ੇਰਬਾਜ ਕਿੰਗਰਾ, ਲਛਮਣ ਸਿੰਘ ਸੈਦਿਕੀ, ਗੁਰਭੇਜ ਸਿੰਘ ਸੈਦਿਕੀ, ਅਮਨਾ ਸਰਾਂਉ, ਮੇਸ਼ਾ ਬਰਾੜ, ਸਤਨਾਮ ਸਿੰਘ ਬਰਾੜ ਅਤੇ ਸੋਨੀ ਢਿਲਵਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸ ਵਰਕਰ ਮੌਜੂਦ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *