ਸ਼ਹੀਦ-ਏ-ਆਜਮ ਭਗਤ ਸਿੰਘ ਦੇ ਜਨਮ ਦਿਵਸ ਤੇ ਕੱਢਿਆ ਮਸ਼ਾਲ ਮਾਰਚ

ss1

ਸ਼ਹੀਦ-ਏ-ਆਜਮ ਭਗਤ ਸਿੰਘ ਦੇ ਜਨਮ ਦਿਵਸ ਤੇ ਕੱਢਿਆ ਮਸ਼ਾਲ ਮਾਰਚ

dsc_0775

ਬਰੇਟਾ 30 ਸਤੰਬਰ (ਦੀਪ) ਮਹਾਰਾਜਾ ਰਣਜੀਤ ਸਿੰਘ ਯੂਥ ਵੈਲਫੇਅਰ ਕਲੱਬ ਵਲੋ 28 ਸਤੰਬਰ ਸ਼ਹੀਦ-ਏ-ਆਜਮ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਬਰੇਟਾ ਮੰਡੀ ਵਿਖੇ ਮਸ਼ਾਲ ਮਾਰਚ ਕੱਢਿਆ ਗਿਆ।

ਮੌਕੇ ਤੇ ਇੱਕਤਰ ਕੀਤੀ ਜਾਣਕਾਰੀ ਅਨੁਸਾਰ ਕਲੱਬ ਦੇ ਪ੍ਰਧਾਨ ਸੂਰਤਪਾਲ ਸਿੰਘ ਬਹਾਦਰਪੁਰ ਅਤੇ ਗਗਨਦੀਪ ਸਿੰਘ ਮੁੱਖ ਸਲਾਹਕਾਰ ਨੇ ਦੱਸਿਆ ਕਿ ਇਹ ਮਸ਼ਾਲ ਮਾਰਚ ਭਗਤ ਸਿੰਘ ਦੀ ਸੋਚ ਦੀ ਜਾਗਰੂਕਤਾ ਪੈਦਾ ਕਰਨ ਲਈ ਕੱਢਿਆ ਗਿਆ ।ਜਿਸ ਵਿੱਚ ਲਗਭਗ 200 ਨੋਜਵਾਨਾਂ ਨੇ ਹਿੱਸਾ ਲਿਆ।

ਇਸ ਮਸ਼ਾਲ ਮਾਰਚ ਵਿੱਚ ਵਿਸ਼ੇਸ ਤੌਰ ਉੱਤੇ ਮੁੱਖ ਮਹਿਮਾਨ ਵਜੋਂ ਸ. ਦਰਸਨ ਬਰੇਟਾ, ਸੁਖਵਿੰਦਰ ਸਿੰਘ ਮਘਾਣੀਆਂ ਪਹੁੁੰਚੇ। ਜਿਹਨਾਂ ਦੀ ਅਗਵਾਈ ਵਿੱਚ ਇਹ ਮਸ਼ਾਲ ਮਾਰਚ ਦੀਆਂ ਸਾਰੀਆਂ ਗਲੀਆ ਵਿੱਚ ‘ਬੰਦੂਕਾ ਸੁੱਟੋ, ਕਿਤਾਬਾਂ ਚੁੱਕੋ, ਭਗਤ ਸਿੰਘ ਪੜ੍ਹਦਾ ਵੀ ਸੀ’ ਆਦਿ ਦੇ ਨਾਹਰੇ ਲਾਂਉਦਾ ਸਰਕਾਰੀ ਸੈਕੰਡਰੀ ਸਕੂਲ ਲੜਕੇ ਬਰੇਟਾ ਵਿਖੇ ਸਮਾਪਤ ਹੋਇਆ।

print
Share Button
Print Friendly, PDF & Email

Leave a Reply

Your email address will not be published. Required fields are marked *