ਸਮਾਰਟ ਸਿਟੀ ਦੇ ਦੈਂਤ ਨੇ ਨਿਗਲੇ 1500 ਘਰ

ss1

ਸਮਾਰਟ ਸਿਟੀ ਦੇ ਦੈਂਤ ਨੇ ਨਿਗਲੇ 1500 ਘਰ

ਚੰਡੀਗੜ੍ਹ, 29 ਅਪ੍ਰੈਲ (ਨਿਰਪੱਖ ਆਵਾਜ਼ ਬਿਊਰੋ)- ਸ਼ੁੱਕਰਵਾਰ ਦੀ ਸਵੇਰ ਨੂੰ ਪਲਸੌਰਾ ਦੀ ਲਾਲ ਬਹਾਦਰ ਸ਼ਾਸਤਰੀ ਕਾਲੋਨੀ ਦੇ ਲੋਕ ਸ਼ਾਇਦ ਕਦੇ ਵੀ ਨਾ ਭੁੱਲਾ ਸਕਣ। ਜਿਸ ਆਸ਼ਿਆਨੇ ਵਿੱਚ ਇੱਥੇ ਦੋ ਲੋਕ ਵੀਰਵਾਰ ਰਾਤ ਸੁੱਤੇ ਸਨ, ਉਹ ਸੂਰਜ ਦੀ ਪਹਿਲੀ ਕਿਰਨ ਚੜ੍ਹਨ ਦੇ ਨਾਲ ਢਹਿ-ਢੇਰੀ ਹੋ ਗਿਆ। ਚੰਡੀਗੜ੍ਹ ਪ੍ਰਸ਼ਾਸਨ ਦੇ ਅਸਟੇਟ ਆਫ਼ਿਸ ਦੇ ਕਰਮੀਆਂ ਨੇ ਗ਼ਰੀਬਾਂ ਦੇ ਘਰਾਂ ਉੱਤੇ ਬੁਲਡੋਜ਼ਰ ਚਲਾ ਕੇ ਸ਼ਹਿਰ ਨੂੰ ਝੁੱਗੀ ਮੁਕਤ ਕਰਨ ਦੀ ਮੁਹਿੰਮ ਨੂੰ ਅੰਜਾਮ ਦਿੱਤਾ।

ਅਸਲ ਵਿੱਚ ਚੰਡੀਗੜ੍ਹ ਨੂੰ ਸਮਰਾਟ ਸਿਟੀ ਪ੍ਰਾਜੈਕਟ ਵਿੱਚ ਲਿਆਉਣ ਲਈ ਅਸਟੇਟ ਆਫ਼ਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਚੰਡੀਗੜ੍ਹ ਨੂੰ ਸਮਾਰਟ ਸਿਟੀ ਦਾ ਪ੍ਰਾਜੈਕਟ ਵਿੱਚ ਸ਼ਾਮਲ ਕੀਤਾ ਹੈ। ਸਮਰਾਟ ਸਿਟੀ ਬਣਾਉਣ ਲਈ ਹੀ 1500 ਆਸ਼ਿਆਨੇ ਤਬਾਹ ਕਰ ਦਿੱਤੇ ਗਏ।

ਪਲਸੌਰਾ ਦੀ ਐਲਬੀਐਸ ਕਾਲੋਨੀ ਕਾਫ਼ੀ ਪੁਰਾਣੀ ਸੀ ਤੇ ਸੈਂਕੜੇ ਪਰਿਵਾਰ ਇਸ ਵਿੱਚ ਰਹਿੰਦੇ ਸਨ। ਕਰੀਬ ਅੱਠ ਏਕੜ ਜ਼ਮੀਨ ਉੱਤੇ 1500 ਤੋਂ ਜ਼ਿਆਦਾ ਝੱਗੀਆਂ ਸਨ। ਐਲਬੀਐਸ ਕਾਲੋਨੀ ਨੂੰ ਹਟਾਉਣ ਤੋਂ ਬਾਅਦ ਹੁਣ ਸ਼ਹਿਰ ਵਿੱਚ ਚਾਰ ਨੰਬਰ ਕਾਲੋਨੀ ਬਚੀ ਹੈ ਜਿਸ ਉੱਤੇ ਕਿਸੇ ਵੀ ਸਮੇਂ ਬੁਲਡੋਜ਼ਰ ਚੱਲ ਸਕਦਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *