ਸਿੱਖ ਮਿਸ਼ਨਰੀ ਕਾਲਜ ਦੇ ਕੇਂਦਰੀ ਸਮਾਗਮ ਦੀ ਅੱਜ ਹੋਵੇਗੀ ਅਰੰਭਤਾ

ss1

ਸਿੱਖ ਮਿਸ਼ਨਰੀ ਕਾਲਜ ਦੇ ਕੇਂਦਰੀ ਸਮਾਗਮ ਦੀ ਅੱਜ ਹੋਵੇਗੀ ਅਰੰਭਤਾ
ਵੱਖ ਵੱਖ ਸੂਬਿਆਂ ਤੋ ਤਿੰਨ ਹਜਾਰ ਮਿਸ਼ਨਰੀ ਕਰਨਗੇ ਸ਼ਮੂਲੀਅਤ
ਗੁ:ਸੀਸ ਗੰਜ ਸਾਹਿਬ ਵਿਖੇ ਹੋਵੇਗਾ ਤਿੰਨ ਰੋਜ਼ਾ ਕੇਂਦਰੀ ਸਮਾਗਮ

29rpr-pb-1003ਸ਼੍ਰੀ ਅਨੰਦਪੁਰ ਸਾਹਿਬ, 29 ਨਸਤੰਬਰ(ਦਵਿੰਦਰਪਾਲ ਸਿੰਘ): ਪਿਛਲੇ ਲੰਮੇ ਸਮੇ ਤੋ ਧਰਮ ਪ੍ਰਚਾਰ ਵਿਚ ਅਹਿਮ ਭੂਮਿਕਾ ਨਿਭਾ ਰਹੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਖਾਲਸੇ ਦੀ ਸਾਜਨਾ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਤੋ ਤਿੰਨ ਰੋਜ਼ਾ ਕੇਂਦਰੀ ਗੁਰਮਤਿ ਸਮਾਗਮ ਅਰੰਭ ਕੀਤਾ ਜਾ ਰਿਹਾ ਹੈ ਜਿਸ ਵਿਚ ਵੱਖ ਵੱਖ ਸੂਬਿਆਂ ਤੋ ਤਿੰਨ ਹਜਾਰ ਤੋ ਵਧ ਮਿਸ਼ਨਰੀ ਵੀਰ ਭੈਣਾਂ ਸ਼ਮੂਲੀਅਤ ਕਰਨਗੇ। ਇਹ ਜਾਣਕਾਰੀ ਕਾਲਜ ਦੇ ਚੇਅਰਮੈਨ ਹਰਿਭਜਨ ਸਿੰਘ ਅਤੇ ਪ੍ਰਿੰ:ਸੁਰਿੰਦਰ ਸਿੰਘ ਨੇ ਦਿਤੀ। ਉਨਾਂ ਦੱਸਿਆ ਕਿ 30 ਸਤੰਬਰ ਤੋ 2 ਅਕਤੂਬਰ ਤੱਕ ਸਥਾਨਕ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਹੋਣ ਵਾਲਾ ਇਹ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੂਰਨ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ ਤੇ ਆਉਣ ਵਾਲੇ ਮਿਸ਼ਨਰੀ ਵੀਰ ਭੈਣਾਂ ਲਈ ਲੰਗਰ, ਰਿਹਾਇਸ਼ ਆਦਿ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨਾਂ ਦੱਸਿਆ ਕਿ ਇਸ ਸਮਾਗਮ ਨੂੰ ਲੈ ਕੇ ਇਲਾਕੇ ਦੇ ਪਿੰਡਾਂ ਸ਼ਹਿਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਸੰਗਤਾਂ ਵੱਡੀ ਗਿਣਤੀ ਵਿਚ ਪਹੁੰਚਣ ਲਈ ਉਤਾਵਲੀਆਂ ਹਨ। ਪ੍ਰਿੰ:ਸੁਰਿੰਦਰ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਵਿਚ ਮੁੱਖ ਤੋਰ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ, ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿ:ਮੱਲ ਸਿੰਘ, ਪਾਰਲੀਮੈਂਟ ਮੈਂਬਰ ਪ੍ਰੋ:ਪ੍ਰੇਮ ਸਿੰਘ ਚੰਦੂਮਾਜਰਾ, ਸਿਖਿਆ ਮੰਤਰੀ ਡਾ:ਦਲਜੀਤ ਸਿੰਘ ਚੀਮਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਦਲਜੀਤ ਸਿੰਘ ਭਿੰਡਰ ਹਾਜਰੀਆਂ ਭਰਣਗੇ। ਸ਼ਹਿਰ ਦੀਆਂ ਸਮੂੰਹ ਜਥੇਬੰਦੀਆਂ, ਇਸਤਰੀ ਸਭਾਵਾਂ, ਸਕੂਲਾਂ ਕਾਲਜਾਂ, ਵਪਾਰ ਮੰਡਲ, ਸੰਤ ਮਹਾਂਪੁਰਸ਼ਾਂ ਆਦਿ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ। ਉਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਤਿੰਨ ਰੋਜ਼ਾ ਇਸ ਕੇਂਦਰੀ ਗੁਰਮਤਿ ਸਮਾਗਮ ਦੇ ਮਹਾਨ ਕੁੰਭ ਵਿਚ ਹਾਜਰੀਆਂ ਭਰ ਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਇਸ ਮੋਕੇ ਜੋਨਲ ਆਰਗੇਨਾਈਜ਼ਰ ਜਗਮੋਹਣ ਸਿੰਘ, ਭਾਈ ਦਲੇਰ ਸਿੰਘ ਨਾਲਾਗੜ, ਚਰਨਜੀਤ ਸਿੰਘ, ਗੁਰਚਰਨ ਸਿੰਘ, ਜਸਵਿੰਦਰਪਾਲ ਸਿੰਘ, ਮੈਨੇਜਰ ਮਨੋਹਰ ਸਿੰਘ, ਅਕਬਾਲ ਸਿੰਘ, ਮਹਿੰਦਰ ਸਿੰਘ ਢਾਂਗ, ਸ਼ਰਨਜੀਤ ਸਿੰਘ ਨੰਗਲ, ਦਿਆਲ ਸਿੰਘ ਨੂਰਪੁਰਬੇਦੀ, ਰਣਜੀਤ ਸਿੰਘ, ਕਰਨੈਲ ਸਿੰਘ, ਕੁਲਦੀਪ ਸਿੰਘ, ਹਰਮੇਸ਼ ਸਿੰਘ, ਦਸ਼ਮੇਸ਼ ਸਿੰਘ, ਬਲਵਿੰਦਰ ਸਿੰਘ ਮਾਂਗੇਵਾਲ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *