ਤਿੰਨ ਪਿੰਡਾਂ ਨੂੰ ਸਿੰਚਾਈ ਲਈ ਪੂਰਾ ਪਾਣੀ ਨਾ ਮਿਲਨ ਕਰਕੇ ਭਾਕਿਯੂ ਨੇ ਬਠਿੰਡਾ-ਸਰਦੂਲਗੜ ਰੋਡ ‘ਤੇ ਜਾਮ ਲਾ ਕੇ ਲਾਇਆ ਧਰਨਾ

ss1

ਤਿੰਨ ਪਿੰਡਾਂ ਨੂੰ ਸਿੰਚਾਈ ਲਈ ਪੂਰਾ ਪਾਣੀ ਨਾ ਮਿਲਨ ਕਰਕੇ ਭਾਕਿਯੂ ਨੇ ਬਠਿੰਡਾ-ਸਰਦੂਲਗੜ ਰੋਡ ‘ਤੇ ਜਾਮ ਲਾ ਕੇ ਲਾਇਆ ਧਰਨਾ

29-bkuਤਲਵੰਡੀ ਸਾਬੋ, 29 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਤਲਵੰਡੀ ਸਾਬੋ ਦੇ ਤਿੰਨ ਪਿੰਡਾਂ ਬਹਿਮਣ ਕੌਰ ਸਿੰਘ, ਲਹਿਰੀ ਅਤੇ ਮੈਨੂੰਆਣਾ ਦੇ ਕਿਸਾਨਾਂ ਨੂੰ ਸਿੰਚਾਈ ਲਈ ਪੂਰਾ ਪਾਣੀ ਨਾ ਮਿਲਨ ਦੇ ਦੋਸ਼ ਲਾਂਉਦਿਆਂ ਭਾਰਤੀ ਕਿਸਾਨ ਯੁਨੀਅਨ ਏਕਤਾ ਉਗਰਾਹਾਂ ਅਤੇ ਭਾਕਿਯੂ ਡਕੌਂਦਾ ਗਰੁੱਪ ਵੱਲੋਂ ਅੱਜ ਬਠਿੰਡਾ ਸਰਦੂਲਗੜ੍ਹ ਰੋਡ ਤੇ ਸੀਂਗੋ ਵਿਖੇ ਜਾਮ ਲਾ ਕੇ ਧਰਨਾ ਦਿੰਦਿਆਂ ਪੰਜਾਬ ਸਰਕਾਰ ਅਤੇ ਨਹਿਰੀ ਮਹਿਕਮੇ ਖਿਲਾਫ ਰੱਜ ਕੇ ਨਾਅਰੇਬਾਜੀ ਕੀਤੀ ਗਈ।
ਧਰਨੇ ਨੂੰ ਸੰਬੋਧਨ ਦੌਰਾਨ ਕਿਸਾਨ ਆਗੂ ਬਹੱਤਰ ਸਿੰਘ ਨੰਗਲਾ ਅਤੇ ਡਕੌਂਦਾ ਗਰੁੱਪ ਦੇ ਦਲਜੀਤ ਸਿੰਘ ਨੇ ਦੱਸਿਆ ਕਿ ਟੇਲ ਤੇ ਪੈਂਦੇ ਉਕਤ  ਪਿੰਡਾਂ ਦੇ ਕਿਸਾਨਾਂ ਨੂੰ ਸਿੰਚਾਈ ਲਈ ਪੂਰਾ ਪਾਣੀ ਨਹੀ ਮਿਲ ਰਿਹਾ ਤੇ ਉਕਤ ਪਿੰਡਾਂ ਦੇ ਕਿਸਾਨ ਪਾਣੀ ਪੂਰਾ ਕਰਨ ਨੂੰ ਲੈ ਕੇ ਪਿਛਲੇ ਤਿੰਨ ਸਾਲ੍ਹਾਂ ਤੋਂ ਜਿੱਥੈ ਐੇਕਸੀਅਨ ਜਵਾਹਰਕੇ ਕੋਲ ਗੇੜੇ ਮਾਰ ਮਾਰ ਕੇ ਥੱਕ ਗਏ ਹਨ ਉੱਥੇ ਹਲਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਕੋਲ ਕੀਤੀ ਫਰਿਆਦ ਨੇ ਵੀ ਅੱਜ ਤੱਕ ਕੋਈ ਰੰਗ ਨਹੀ ਦਿਖਾਇਆ ਇਸਲਈ ਉਨਾਂ੍ਹ ਨੂੰ ਮਜਬੂਰਨ ਉਕਤ ਧਰਨਾ ਲਾਉਣਾ ਪਿਆ।ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਕਤ ਪਿੰਡਾਂ ਦੇ ਕਿਸਾਨਾਂ ਦਾ ਨਹਿਰੀ ਪਾਣੀ ਪੂਰਾ ਨਾ ਕੀਤਾ ਗਿਆ ਤਾਂ ਉਹ ਸਰਕਾਰ ਖਿਲਾਫ ਤੇ ਨਹਿਰੀ ਮਹਿਕਮੇ ਖਿਲਾਫ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।ਧਰਨੇ ਨੂੰ ਸੰਬੋਧਨ ਕਰਦਿਆਂ ਬਲਾਕ ਸਕੱਤਰ ਮੋਹਣ ਸਿੰਘ ਚੱਠੇਵਾਲਾ ਨੇ ਧਰਨੇ ਨੂੰ ਸੰਬੋਧਨ ਦੌਰਾਨ ਕਿਸਾਨਾਂ ਨੂੰ ਸਰਕਾਰਾਂ ਦੀਆਂ ਗਲਤ ਨੀਤੀਆਂ ਤੋਂ ਜਾਣੂੰ ਕਰਵਾਂਉਦਿਆਂ ਕਿਸਾਨੀ ਦੇ ਬਚਾਅ ਲਈ ਇੱਕਜੁਟਤਾ ਬਣਾਉਣ ਦੀ ਅਪੀਲ ਕੀਤੀ।
ਧਰਨੇ ਨੂੰ ਅਮਰੀਕ ਸਿੰਘ ਫੋੌਜੀ ਬਹਿਮਣ ਕੌਰ ਸਿੰਘ,ਨਛੱਤਰ ਸਿੰਘ ਬਹਿਮਣ,ਭੋਲਾ ਸਿੰਘ ਜੀਵਨ ਸਿੰਘ ਵਾਲਾ,ਜਰਨੈਲ ਸਿੰਘ ਬਹਿਮਣ,ਬਿੱਕਰ ਸਿੰਘ ਬਹਿਮਣ,ਜੱਗਰ ਸਿੰਘ ਆਦਿ ਨੇ ਸੰਬੋਧਨ ਕੀਤਾ।ਖਬਰ ਲਿਖੇ ਜਾਣ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਕਿਸਾਨਾਂ ਦੇ ਧਰਨੇ ਤੱਕ ਨਹੀਂ ਸੀ ਪੁੱਜਾ ਤੇ ਧਰਨਾ ਜਾਰੀ ਸੀ।

print
Share Button
Print Friendly, PDF & Email