ਸ੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਤੋਂ ਹਰ ਵਰਗ ਦੁੱਖੀ-ਅਮਨ ਅਰੋੜਾ

ss1

ਸ੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਤੋਂ ਹਰ ਵਰਗ ਦੁੱਖੀ-ਅਮਨ ਅਰੋੜਾ

img-20160929-wa0028

ਦਿੜ੍ਹਬਾ ਮੰਡੀ 29 ਸਤੰਬਰ (ਰਣ ਸਿੰਘ ਚੱਠਾ) ਆਮ ਆਦਮੀ ਪਾਰਟੀ ਦੇ ਹਲਕਾ ਸੁਨਾਮ ਦੇ ਉਮੀਦਵਾਰ  ਅਮਨ ਅਰੋੜਾ ਡੋਰ ਟੂ ਡੋਰ ਪ੍ਰੋਗਰਾਮ ਤਹਿਤ ਪਿੰਡ ਕੁਲਾਰ ਖੁਰਦ ਵਿਖੇ ਲੋਕਾਂ ਨਾਲ ਰਾਬਤਾ ਕਾਇਮ ਕਰਨ ਲਈ ਪਹੁੰਚੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਲੋਕ ਆਪ ਪਾਰਟੀ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ,ਉਨ੍ਹਾਂ ਨੂੰ ਲੋਕਾਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ।ਅਰੋੜਾ ਨੇ ਕਿਹਾ ਕਿ ਆਪ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਭੋਂ ਮਾਫੀਆ,ਡਰੱਗ ਮਾਫੀਆ,ਰੇਤ ਮਾਫੀਆ ਅਤੇ ਪੁਲਿਸ ਨੂੰ ਜਿਸ ਤਰ੍ਹਾਂ ਸਮੇਂ ਦੀ ਸਰਕਾਰ ਨੇ ਆਪਣੇ ਹੱਥਾਂ ਦੀ ਕਠਪੁਤਲੀ ਬਣਾਇਆ ਹੈ ਸਭ ਤੋਂ ਪਹਿਲਾਂ ਪੰਜਾਬ ਨੂੰ ਇਹਨਾਂ ਤੋਂ ਆਜਾਦ ਕਰਵਾਇਆ ਜਾਵੇਗਾ ਇਹ ਸਭ ਕੁਝ ਕਰਨ ਲਈ ਲੋਕਾਂ ਦੇ ਸਾਥ ਦੀ ਜਰੂਰਤ ਹੈ।ਉਨਾਂ ਕਿਹਾ ਕਿ ਸਰਕਾਰ ਚਾਹੇ ਤਾਂ ਇਹ ਸਭ ਇੱਕ ਦਿਨ ਵਿੱਚ ਖਤਮ ਹੋ ਸਕਦਾ ਹੈ।ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਤੋਂ ਅੱਜ ਹਰ ਵਰਗ ਦੁੱਖੀ ਹੈ।ਇਸ ਮੋਕੇ ਸਿੰਗਾਰਾ ਸਿੰਘ ਧਾਲੀਵਾਲ,ਚਮਕੌਰ ਸਿੰਘ,ਪੱਪੀ ਸਰਮਾ,ਅਮਨ ਤੱਗੜ,ਰਾਜਿੰਦਰ ਤੱਗੜ,ਜੱਸੀ ਕੁਲਾਰ ਕਾਲਾ,ਜਸਵੰਤ ਸਿੰਘ,ਸੋਨੀ ਸਿੰਘ,ਭਗਵਾਨ ਸਿੰਘ,ਬਿਰਛਭਾਨ ਸਿੰਘ,ਦਰਸਨ ਸਿੰਘ ਤੋਂ ਇਲਾਵਾ ਬਹੁਤ ਸਾਰੇ ਪਾਰਟੀ ਵਰਕਰ ਹਾਜਿਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *