ਕਲੇਰ ਇੰਟਰਨੈਸ਼ਨਲ ਕਾਲਜ ਵਿਖੇ ਹੋਈ,ਯੂਥ ਫੈਸਟੀਵਲ ਸੰਬੰਧੀ ਅਹਿਮ ਮੀਟਿੰਗ

ss1

ਕਲੇਰ ਇੰਟਰਨੈਸ਼ਨਲ ਕਾਲਜ ਵਿਖੇ ਹੋਈ,ਯੂਥ ਫੈਸਟੀਵਲ ਸੰਬੰਧੀ ਅਹਿਮ ਮੀਟਿੰਗ

121111

ਬਾਘਾ ਪੁਰਾਣਾ, 29 ਸਤੰਬਰ ( ਕੁਲਦੀਪ ਘੋਲੀਆ/ਸਭਾਜੀਤ ਪੱਪੂ )-:ਪਿਛਲੇ ਦਿਨ੍ਹੀ ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਕਾਲਜ, ਸਮਾਧ ਭਾਈ ਵਿਖੇ ਯੁਵਕ ਮੇਲੇ ਸੰਬੰਧੀ ਅਹਿਮ ਮੀਟਿੰਗ ਹੋਈ । ਇਸ ਮੀਟਿੰਗ ਵਿੱਚ ਮੋਗਾ-ਫਿਰੋਜਪੁਰ ਜੋਨ -ਅ ਵਿੱਚ ਪੈਂਦੇ ਲਗਭਗ 16 ਕਾਲਜਾਂ ਨੇ ਸ਼ਿਰਕਤ ਕੀਤੀ । ਇਸ ਮੀਟਿੰਗ ਵਿੱਚ ਆਈਟਮਾਂ ਦੇ ਡਰਾਅ ਕੱਢੇ ਗਏ ਅਤੇ ਕਾਲਜਾਂ ਤੋਂ ਆਏ ਲਗਭਗ 40 ਪ੍ਰਿੰਸੀਪਲਫ਼ਪ੍ਰੋਫੈਸਰ ਸਾਹਿਬਾਨ ਨੇ ਯੂਥ ਫੈਸਟੀਵਲ ਸੰਬੰਧੀ ਵਿਚਾਰ ਚਰਚਾ ਕੀਤੀ ਅਤੇ ਫੈਸਟੀਵਲ ਦੀ ਤਿਆਰੀ ਨੂੰ ਆਖਰੀ ਛੋਹਾਂ ਦਿੱਤੀਆਂ। ਕਾਲਜ ਦੇ ਪਿ੍ਰੰਸੀਪਲ ਸ੍ਰ.ਸ਼ਰਦੇਵ ਸਿੰਘ ਗਿੱਲ ਜੀ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਹੋ ਰਹੇ ਚਾਰ ਦਿਨਾਂ ਯੂਥ ਫੈਸਟੀਵਲ ਦੀ ਰੂਪ ਰੇਖਾ ਸਮਝਾਈ । ਜਿਸ ਵਿੱਚ ਮੇਨ ਸਟੇਜ,ਮਿੰਨੀ ਸਟੇਜ,ਖੁੱਲ੍ਹਾ ਪੰਡਾਲ ਅਤੇ ਸੈਮੀਨਾਰ ਹਾਲ ਬਾਰੇ ਜਾਣਕਾਰੀ ਦਿੱਤੀ । ਯਾਦ ਰਹੇ ਇਸ ਯੂਥ ਫੈਸਟੀਵਲ ਵਿੱਚ ਇਲਾਕੇ ਦੇ ਲਗਭਗ 20 ਕਾਲਜ ਭਾਗ ਲੈ ਰਹੇ ਹਨ । ਜਿੰਨਾਂ ਵਿੱਚ ਭੰਗੜਾ, ਗਿੱਧਾ, ਨਾਟਕ, ਸਕਿੱਟ ,ਮਾਈਮ, ਗੀਤ, ਵਾਰ ਗਾਇਨ ਆਦਿ ਆਈਟਮਾਂ ਦੇ ਮੁਕਾਬਲੇ ਹੋਣੇ ਹਨ । ਸਾਰੇ ਹੀ ਕਾਲਜ ਇੰਨ੍ਹਾਂ ਮੁਕਾਬਲਿਆਂ ਲਈ ਬੜੇ ਜ਼ੋਰ-ਸ਼ੋਰ ਨਾਲ ਤਿਆਰੀਆਂ ਵਿੱਚ ਜੁੱਟੇ ਹੋਏ ਹਨ । ਇਹ ਯੁਵਕ ਮੇਲਾ ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਰਟਨੈਸ਼ਨਲ ਕਾਲਜ ਦੇ ਵਿਹੜੇ ਵਿੱਚ ਮਿਤੀ 19 ਤੋਂ 22 ਅਕਤੂਬਰ ਤੱਕ ਲਗਾਤਾਰ ਚੱਲੇਗਾ ।

print
Share Button
Print Friendly, PDF & Email