ਕੌਹਿਨੂਰ ਰੇਡੀੳ ਲਿਸ਼ਟਰ ਯੂ.ਕੇ. ਵਲੋਂ 825 ਲੋਕਾਂ ਦੀ ਅੱਖਾ ਦਾ ਚੈਕ ਅਪ

ss1

ਕੌਹਿਨੂਰ ਰੇਡੀੳ ਲਿਸ਼ਟਰ ਯੂ.ਕੇ. ਵਲੋਂ 825 ਲੋਕਾਂ ਦੀ ਅੱਖਾ ਦਾ ਚੈਕ ਅਪ

375 ਮਰੀਜਾ ਨੂੰ ਮੁਫੱਤ ਐਨਕਾ ਅਤੇ 180 ਮਰੀਜਾ ਦੇ ਲੈਂਜ ਪਾਏ ਗਏ

krfm-camp-28-sept

ਤਰਨਤਾਰਨ 28 ਸਤੰਬਰ (ਧਰਮਵੀਰ ਨਾਗਪਾਲ) ਕੌਹਿਨੂਰ ਰੇਡੀੳ ਲਿਸ਼ਟਰ ਯੂ.ਕੇ ਵਲੋਂ ਲਾਏ ਗਏ ਮੁੱਫਤ ਅੱਖਾ ਦੇ ਕੈਂਪ ਗੁਰਦੁਆਰਾ ਬਾਬਾ ਬੀਰ ਸਾਹਿਬ ਰਤੋਕੇ ਜਿਲਾ ਤਰਨਤਾਰਨ ਸਾਹਿਬ ਵਿੱਖੇ ਲਾਇਆ ਗਿਆ ਤੇ ਇਹ ਸਥਾਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਦੀ ਚਰਨ ਛੂ ਧਰਤੀ ਅਤੇ ਜਿਹਨਾਂ ਦਾ ਸ਼ਹੀਦੀ ਸਥਾਨ ਵੀ ਹੈ ਵਿੱਖੇ 825 ਮਰੀਜਾ ਨੂੰ ਮੁਫੱਤ ਚੈਕ ਅਪ ਕਰਕੇ ਮੁੱਫਤ ਦਵਾਈਆ ਅਤੇ 375 ਐਨਕਾ ਦਿੱਤੀਆ ਗਈਆ ਅਤੇ 180 ਮਰੀਜਾ ਦੀ ਸਰਜਰੀ ਕਰਕੇ ਲੈਂਜ ਪਾਏ ਜਾਣਗੇ ਜਿਹਨਾਂ ਨੂੰ ਬਸਾ ਰਾਹੀ ਜਲੰਧਰ ਦੇ ਗੁਰੂ ਅਮਰਦਾਸ ਮਿਸ਼ਨ ਹਸਪਤਾਲ ਵਿੱਖੇ ਸਪੈਸ਼ਲ ਬਸਾ ਰਾਹੀ ਲੈਜਾਇਆ ਗਿਆ। ਇਸਦੀ ਜਾਣਕਾਰੀ ਕੌਹਿਨੂਰ ਰੇਡੀੳ ਦੇ ਮਨੇਜਰ ਸ੍ਰ. ਸਿੰਗਾਰਾਂ ਸਿੰਘ ਨੇ ਜਾਣਕਾਰੀ ਦਿੱਤੀ ਤੇ ਉਹਨਾਂ ਕਿਹਾ ਕਿ 1 ਅਕਤੂਬਰ ਨੂੰ ਠੀਕ ਇਸੇ ਤਰਾਂ ਦਾ ਮੁੱਫਤ ਆਈ ਅਪ੍ਰੇਸ਼ਨ ਕੈਂਪ ਗੋਇੰਦਵਾਲ ਸਾਹਿਬ ਜਿਲਾ ਤਰਨਤਾਰਨ ਗੁਰੂ ਅਮਰਦਾਸ ਮਿਸ਼ਨ ਟਰੱਸ਼ਟ ਵਿੱਖੇ ਲਾਇਆ ਜਾਵੇਗਾ ਜਿਥੇ ਮਰੀਜਾ ਨੂੰ ਇਸੇ ਤਰਾਂ ਹੀ ਕੌਹਿਨੂਰ ਰੇਡੀੳ ਵਲੋਂ ਸਹੂਲਤਾ ਪ੍ਰਦਾਨ ਕੀਤੀਆਂ ਜਾਣਗੀਆਂ।ਉਹਨਾਂ ਕਿਹਾ ਕਿ ਇਸ ਸੇਵਾ ਵਿੱਚ ਹਿਸਾ ਲੈਣ ਲਈ ਸਪੈਸ਼ਲ ਇੰਗਲੈਂਡ ਦੇ ਲਿਸ਼ਟਰ ਸ਼ਹਿਰ ਦੇ ਕੌਹਿਨੂਰ ਰੇਡੀੳ ਵਲੋਂ ਆਏ ਕੌਹਿਨੂਰ ਰੇਡੀੳ ਦੇ ਨਿਰਦੇਸ਼ਕ ਸ੍ਰ. ਚਰਨਪ੍ਰੀਤ ਸਿੰਘ ਜੌਹਲ, ਮੈਡਮ ਹਰਵਿੰਦਰ ਕੌਰ ਰਾਏ, ਸ੍ਰ. ਸਿੰਗਾਰਾਂ ਸਿੰਘ ਮਨੇਜਰ ਦੇ ਇਲਾਵਾ ਸ੍ਰ. ਜਤਿੰਦਰ ਪਾਲ ਸਿੰਘ ਪ੍ਰਧਾਨ ਗੁਰੂ ਅਮਰ ਦਾਸ ਮਿਸ਼ਨ ਟਰਸਟ ਹਸਪਤਾਲ ਗੋਇੰਦਵਾਲ ਸਾਹਿਬ ਅਤੇ ਗੁਰੂ ਅਮਰਦਾਸ ਮਿਸ਼ਨ ਹਸਤਪਾਲ ਜਲੰਧਰ ਦੇ ਡਾਕਟਰਾ ਦੀ ਟੀਮ ਨੇ ਮਰੀਜਾ ਦੀ ਖੂਬ ਸੇਵਾ ਕੀਤੀ ਅਤੇ 1 ਅਕਤੂਬਰ ਨੂੰ ਇਸ ਸੇਵਾ ਦਾ ਲਾਈਵ ਕਾਸ਼ਟ ਤੇ ਸਿੱਧਾ ਪ੍ਰਸ਼ਾਰਣ ਕੌਹੀਨੂਰ ਰੇਡੀੳ ਯੂ.ਕੇ ਰਾਹੀ ਟੇਲੀਕਾਸਟ ਕੀਤਾ ਜਾਵੇਗਾ।

print
Share Button
Print Friendly, PDF & Email