ਪਿੰਡ ਕ੍ਰਿਪਾਲ ਸਿੰਘ ਵਾਲਾ ਵਿੱਚ ਡਾ. ਮੱਖਣ ਸਿੰਘ ਨੇ ਕੀਤਾ ਘਰ ਘਰ ਜਾ ਕੇ ਪ੍ਰਚਾਰ

ss1

ਪਿੰਡ ਕ੍ਰਿਪਾਲ ਸਿੰਘ ਵਾਲਾ ਵਿੱਚ ਡਾ. ਮੱਖਣ ਸਿੰਘ ਨੇ ਕੀਤਾ ਘਰ ਘਰ ਜਾ ਕੇ ਪ੍ਰਚਾਰ
ਫਗਵਾੜਾ ਦੀ ਮਹਾਂ ਰੈਲੀ ਵਿੱਚ ਸ਼ਮੂਲੀਅਤ ਲਈ ਲੋਕਾਂ ਨੂੰ ਵੱਡੀ ਗਿਣਤੀ ਚ ਪੁੱਜਣ ਦੀ ਕੀਤੀ ਅਪੀਲ

28mk01ਮਹਿਲ ਕਲਾਂ 28 ਸਤੰਬਰ (ਗੁਰਭਿੰਦਰ ਗੁਰੀ) ਬਸਪਾ ਉਮੀਦਵਾਰ ਡਾ.ਮੱਖਣ ਸਿੰਘ ਨੇ ਆਪਣੀਆਂ ਸਿਆਸੀ ਸਰਗਰਮੀਆਂ ਵਿੱਢ ਦਿੱਤੀਆਂ ਹਨ ਅਤੇ ਇਲਾਕੇ ਅੰਦਰ ਬਸਪਾ ਉਮੀਦਵਾਰ ਵੱਲੋਂ ‘ਪਿੰਡ ਪਿੰਡ ਚੱਲੋ ਘਰ ਘਰ ਚੱਲੋ’ ਮੁਹਿੰਮ ਤਹਿਤ ਆਮ ਲੋਕਾਂ ਨਾਲ ਰਾਬਤਾ ਕੀਤਾ ਜਾ ਰਿਹਾ ਹੈ। ਡਾ. ਮੱਖਣ ਸਿੰਘ ਦੀ ਅਗਵਾਈ ਹੇਠ ਬਸਪਾ ਵਰਕਰਾਂ ਨੇ ਪਿੰਡ ਕ੍ਰਿਪਾਲ ਸਿੰਘ ਵਾਲਾ ਵਿਖੇ ਜਨਤਕ ਥਾਵਾਂ ਅਤੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਜਾ ਕੇ ਅਕਾਲੀ ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਬਸਪਾ ਦੀਆਂ ਲੋਕ ਪੱਖੀ ਨੀਤੀਆਂ ਬਾਰੇ ਪ੍ਰਚਾਰ ਵੀ ਕੀਤਾ। ਡਾ. ਮੱਖਣ ਸਿੰਘ ਨੇ ਦੱਸਿਆ ਕਿ ਬਸਪਾ ਵੱਲੋਂ ਇਸ ਮੁਹਿੰਮ ਤਹਿਤ ਸੂਬੇ ਦੇ 58 ਲੱਖਾਂ ਘਰਾਂ ਤੱਕ ਸਿੱਧੇ ਤੌਰ ਤੇ ਪਹੁੰਚ ਕੀਤੀ ਜਾ ਰਹੀ ਅਤੇ ਬਸਪਾ ਦੀ ਇਸ ਮੁਹਿੰਮ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨਾਂ ਕਿਹਾ ਕਿ 9 ਅਕਤੂਬਰ ਨੂੰ ਫਗਵਾੜਾ ਵਿਖੇ ਬਸਪਾ ਸੰਸਥਾਪਕ ਸਾਹਿਬ ਸ੍ਰੀ ਕਾਂਸੀ ਰਾਮ ਜੀ ਦੇ ਪ੍ਰਨਿਰਮਾਣ ਸਬੰਧੀ ਬਸਪਾ ਵੱਲੋਂ ਸੂਬਾ ਪੱਧਰੀ ਮਹਾਂ ਰੈਲੀ ਵਿੱਚ ਮਹਿਲ ਕਲਾਂ ਦੇ ਵਰਕਰਾਂ ਦੀ ਭਰਵੀਂ ਸ਼ਮੂਲੀਅਤ ਯਕੀਨੀ ਬਣਾਉਣ ਲਈ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਫਗਵਾੜਾ ਰੈਲੀ ਲਈ ਮਹਿਲ ਕਲਾਂ ਤੋਂ 20 ਬੱਸਾਂ ਦਾ ਕਾਫ਼ਲਾ ਰਵਾਨਾ ਹੋਵੇਗਾ। ਇਸ ਮੌਕੇ ਹਲਕਾ ਪ੍ਰਧਾਨ ਮੁਕੰਦ ਸਿੰਘ ਬਧੇਸਾ, ਮੀਡੀਆਂ ਸਲਾਹਕਾਰ ਕੁਲਵੰਤ ਸਿੰਘ ਟਿੱਬਾ, ਪਵਿੱਤਰ ਸਿੰਘ, ਸਰਬਜੀਤ ਸਿੰਘ ਨਾਗਰਾ, ਚਮਕੌਰ ਸਿੰਘ ਟਿੱਬਾ ਆਦਿ ਆਗੂ ਵੀ ਹਾਜ਼ਰ ਸਨ।

print
Share Button
Print Friendly, PDF & Email