ਅਕਲੀਏ ਦਾ ਕਬੱਡੀ ਖੇਡ ਮੇਲਾ ਅੱਜ ਤੋਂ ਸ਼ੁਰੂ

ss1

ਅਕਲੀਏ ਦਾ ਕਬੱਡੀ ਖੇਡ ਮੇਲਾ ਅੱਜ ਤੋਂ ਸ਼ੁਰੂ

ਜੋਗਾ 28 ਸਤੰਬਰ (ਬਲਜਿੰਦਰ ਬਾਵਾ)ਮਾਲਵਾ ਸਪੋਰਟਸ ਐਂਡ ਵੈਲਫੇਅਰ ਕਲੱਬ ਅਕਲੀਆ ਵੱਲੋਂ ਬਾਬਾ ਸ੍ਰੀ ਬ੍ਰਹਮ ਤੇਜ ਜੀ ਦੀ ਯਾਦ ਨੂੰ ਸਮਰਪਿਤ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਰਕਾਰੀ ਸੈਕੰਡਰੀ ਸਕੂਲ ਅਕਲੀਆ ਦੇ ਗਰਾਂਉਡ ਵਿੱਚ ਅੱਜ ਤੋ 14ਵਾਂਂ ਦੋ ਰੋਜ਼ਾ ਕਬੱਡੀ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ।ਇਹ ਜਾਣਕਾਰੀ ਕਲੱਬ ਪ੍ਰਧਾਨ ਅੰਮ੍ਰਿਤਪਾਲ ਸਿੰਘ ਅੰਬੀ ਅਤੇ ਮੀਤ ਪ੍ਰਧਾਨ ਗੁਰਕੇਵਲ ਸਿੰਘ ਵੜੈਚ ਨੇ ਦਿੱਤੀ । ਉਨ੍ਹਾਂ ਦੱਸਿਆ ਕਿ ਅੱਜ ਕਰਵਾਏ ਜਾ ਰਹੇ ਖੇਡ ਮੇਲੇ ਵਿੱਚ ਕਬੱਡੀ 72 ਕਿੱਲੋ, 60 ਕਿੱਲੋ, ਵਾਲੀਵਾਲ ਮੀਡੀਅਮ ਸੂਟਿੰਗ ਅਤੇ 50 ਸਾਲਾਂ ਦੇ ਵਿਅਕਤੀਆਂ ਲਈ ਮੁਰਗਾ ਫੜ੍ਹਨ ਦੇ ਮੁਕਾਬਲੇ ਅਤੇ ਕਬੱਡੀ 82 ਕਿੱਲੋ ਦੇ ਮੁਕਾਬਲੇ 30 ਸਤੰਬਰ ਨੂੰ ਕਰਵਾਏ ਜਾਣਗੇ। ਉਨ੍ਹਾਂ ਟੀਮਾਂ ਅਤੇ ਦਰਸ਼ਨਾਂ ਨੂੰ ਖੇਡ ਮੇਲੇ ਵਿੱਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਕਲੱਬ ਖਜ਼ਾਨਚੀ ਜਸਵੰਤ ਸਿੰਘ ਬਾਰੂ ਕਾ, ਹਰਬੰਸ ਸਿੰਘ ਗਾਗੋਵਾਲ ਆਦਿ ਕਲੱਬ ਮੈਂਬਰ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *