ਸੁਪਰੀਮ ਕੋਰਟ ਨੇ ਲਗਾਈ ਮੁਹੰਮਦ ਸਦੀਕ ਦੇ ਵਿਧਾਇਕ ਬਣੇ ਰਹਿਣ ਤੇ ਮੋਹਰ

ss1

ਸੁਪਰੀਮ ਕੋਰਟ ਨੇ ਲਗਾਈ ਮੁਹੰਮਦ ਸਦੀਕ ਦੇ ਵਿਧਾਇਕ ਬਣੇ ਰਹਿਣ ਤੇ ਮੋਹਰ

ਰੂਪਨਗਰ, 29 ਅਪ੍ਰੈਲ (ਨਿ.ਆ.)- ਸੁਪਰੀਮ ਕੋਰਟ ਨੇ ਅਕਾਲੀ ਦਲ ਨੂੰ ਝਟਕਾ ਦਿੰਦੇ ਹੋਏ ਗਾਇਕ ਮੁਹੰਮਦ ਸਦੀਕ ਦੇ ਵਿਧਾਇਕ ਬਣੇ ਰਹਿਣ ਉੱਤੇ ਮੋਹਰ ਲਾ ਦਿੱਤੀ ਹੈ। ਸਦੀਕ ਭਦੌੜ ਰਿਜ਼ਰਵ ਸੀਟ ਤੋਂ ਵਿਧਾਇਕ ਬਣੇ ਸਨ ਪਰ ਅਕਾਲੀ ਆਗੂ ਦਰਬਾਰ ਸਿੰਘ ਗੁਰੂ ਨੇ ਸਦੀਕ ਦੇ ਐਸ.ਸੀ. ਨਾ ਹੋਣ ਦਾ ਹਵਾਲਾ ਦੇ ਕੇ ਇਸ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਚੁਨੌਤੀ ਦੇ ਦਿੱਤੀ ਸੀ।
ਇਸ ਉੱਤੇ ਕਾਰਵਾਈ ਕਰਦੇ ਹੋਏ ਪੰਜਾਬ ਹਰਿਆਣਾ ਹਾਈਕੋਰਟ ਨੇ ਸਦੀਕ ਦੀ ਵਿਧਾਇਕ ਵਜੋਂ ਮਾਨਤਾ ਰੱਦ ਕਰ ਦਿੱਤੀ ਸੀ। ਹਾਈਕੋਰਟ ਦੇ ਇਸ ਫ਼ੈਸਲੇ ਨੂੰ ਰੱਦ ਕਰਕੇ ਸੁਪਰੀਮ ਕੋਰਟ ਨੇ ਸਦੀਕ ਨੂੰ ਵੱਡੀ ਰਾਹਤ ਦਿੱਤੀ ਹੈ। ਜਸਟਿਸ ਰਾਜਨ ਗਗੋਈ ਤੇ ਪ੍ਰਫੱਲਾ ਸੀ ਪੰਤ ਨੇ ਇਸ ਕੇਸ ਦੀ ਸੁਣਵਾਈ ਦੌਰਾਨ ਆਖਿਆ ਕਿ ਕੋਈ ਵਿਅਕਤੀ ਆਪਣਾ ਧਰਮ ਬਦਲ ਸਕਦਾ ਪਰ ਜਿਸ ਜਾਤ ਵਿੱਚ ਉਸ ਨੇ ਜਨਮ ਲਿਆ ਹੈ, ਉਹ ਨਹੀਂ ਬਦਲ ਸਕਦਾ।

print
Share Button
Print Friendly, PDF & Email

Leave a Reply

Your email address will not be published. Required fields are marked *