ਵਾਤਾਵਰਣ ਪ੍ਰੇਮੀ ਵਲੋਂ ਕਾਲਜ ਨੂੰ ਸਹਾਇਤਾ ਰਾਸ਼ੀ ਭੇਟ

ss1

ਵਾਤਾਵਰਣ ਪ੍ਰੇਮੀ ਵਲੋਂ ਕਾਲਜ ਨੂੰ ਸਹਾਇਤਾ ਰਾਸ਼ੀ ਭੇਟ

20160924_135111-1
ਗੜਸ਼ੰਕਰ 28 ਸਤੰਬਰ (ਅਸ਼ਵਨੀ ਸ਼ਰਮਾ)- ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਮਾਹਿਲਪੁਰ ਵਿਖੇ ਕਰਵਾਏ ਇਕ ਸਮਾਗਮ ਮੌਕੇ ਵਾਤਾਰਵਣ ਪ੍ਰੇਮੀ ਦਿਲਬਾਗ ਸਿੰਘ ਵਲੋਂ ਕਾਲਜ ਵਿਖੇ ਵੱਖ-ਵੱਖ ਪੌਦਿਆਂ ਦੀ ਲੁਆਈ ਸਬੰਧੀ ਪ੍ਰਿੰਸੀਪਲ ਨੂੰ ਪੰਦਰਾਂ ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ ਗਈ। ਇਸ ਮੌਕੇ ਕਾਲਜ ਦੇ ਜੀਵ ਵਿਗਿਆਨ ਵਿਭਾਗ ਦੇ ਪ੍ਰੋ. ਸੂਰਜ ਨੇ ਕਿਹਾ ਕਿ ਪਰਵਾਸੀ ਭਾਰਤੀ ਅਤੇ ਵਾਤਾਰਵਣ ਪ੍ਰੇਮੀ ਦਿਲਬਾਗ ਸਿੰਘ ਵਲੋਂ ਵੱਖ-ਵੱਖ ਸਿਖਿਆ ਸੰਸਥਾਵਾਂ ਵਿਖੇ ਅਜਿਹੀ ਵਿੱਤੀ ਮਦਦ ਅਕਸਰ ਦਿੱਤੀ ਜਾਂਦੀ ਹੈ । ਉਨਾਂ ਕਿਹਾ ਕਿ ਕਾਲਜ ਵਿਖੇ ਫਲਦਾਰ ਅਤੇ ਸਜਾਵਟੀ ਬੂਟਿਆਂ ਦੀ ਲੁਆਈ ਅਤੇ ਸਾਂਭ ਸੰਭਾਲ ਸਬੰਧੀ ਵਿਸ਼ੇਸ਼ ਕੰਮ ਚੱਲ ਰਹੇ ਹਨ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਇਸ ਮਦਦ ਲਈ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ। ਸਮਾਗਮ ਮੌਕੇ ਕਾਲਜ ਵਲੋਂ ਦਿਲਬਾਗ ਸਿੰਘ ਨੂੰ ਪੁਸਤਕਾਂ ਅਤੇ ਸਨਮਾਨ ਚਿੰਨ ਭੇਟ ਕੀਤੇ ਗਏ। ਇਸ ਮੌਕੇ ਕਾਲਜ ਦੇ ਸੇਵਾ ਮੁਕਤ ਪ੍ਰਿੰਸੀਪਲ ਜੱਗ ਸਿੰਘ,ਸੁਪਰਡੈਂਟ ਗੁਰਪ੍ਰੀਤ ਸਿੰਘ,ਪ੍ਰੋ.ਪਵਨਦੀਪ ਚੀਮਾ,ਡਾ, ਜਸਵਿੰਦਰ ਸਿੰਘ ਆਦਿ ਸਮੇਤ ਹੋਰ ਸਟਾਫ ਹਾਜ਼ਰ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *