ਮੁਸੀਬਤ ”ਚ ਪੈ ਸਕਦੇ ਹਨ ਕੁਮਾਰ ਵਿਸ਼ਵਾਸ

ss1

ਮੁਸੀਬਤ ”ਚ ਪੈ ਸਕਦੇ ਹਨ ਕੁਮਾਰ ਵਿਸ਼ਵਾਸ

ਚੰਡੀਗੜ੍ਹ, 11 ਮਈ (ਏਜੰਸੀ): ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਕੁਮਾਰ ਵਿਸ਼ਵਾਸ ਹਾਲ ਹੀ ਵਿਚ ਰਿਲੀਜ਼ ਹੋਏ ਆਪਣੇ ਗਾਣੇ ਦੀ ਵੀਡੀਓ ਵਿਚ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਸਿੱਧਾ ਨਿਸ਼ਾਨਾ ਸਾਧਦੇ ਹੋਏ ਨਜ਼ਰ ਆ ਰਹੇ ਹਨ, ਜੋ ਉਨ੍ਹਾਂ ਨੂੰ ਮੁਸੀਬਤ ਵਿਚ ਪਾ ਸਕਦਾ ਹੈ।
ਵੀਡੀਓ ਵਿਚ ਕੁਮਾਰ ਵਿਸ਼ਵਾਸ ‘ਬਾਦਲ’ ਸ਼ਬਦ ਬੋਲਦਿਆਂ ਆਸਮਾਨ ਵੱਲ ਇਸ਼ਾਰਾ ਕਰ ਰਹੇ ਹਨ, ਜਿਵੇਂ ਉਹ ਬੱਦਲਾਂ ਦੀ ਗੱਲ ਕਰ ਰਹੇ ਹੋਣ ਪਰ ਅਸਲ ਵਿਚ ਵਾਰ ਬਾਦਲ ਸਰਕਾਰ ‘ਤੇ ਕੀਤਾ ਗਿਆ ਹੈ। ਗੀਤ ਵਿਚ ‘ਛੱਡ ਦੇ ਪੁੜੀਆ ਜੱਟਾ, ਤੇਰੀ ਗੁੜ੍ਹੀਆ ਕਰੇ ਪੁਕਾਰ’ ਸ਼ਬਦਾਂ ਨਾਲ ਵਾਰ-ਵਾਰ ਨਸ਼ਾ ਛੱਡਣ ਦੀ ਬੇਨਤੀ ਕਰਦਿਆਂ ਦੱਸਿਆ ਜਾ ਰਿਹਾ ਹੈ ਕਿ ਕਿੰਝ ਕਦੇ ਦੂਜਿਆਂ ਨੂੰ ਕਰਜ਼ਾ ਦੇਣ ਵਾਲਾ ਜੱਟ ਅੱਜ ਨਸ਼ਿਆਂ ਦੀ ਲਪੇਟ ਵਿਚ ਆਉਣ ਕਰਕੇ ਆਪ ਕਰਜ਼ਾਈ ਹੋ ਗਿਆ ਹੈ।
ਹਾਲਾਂਕਿ ਉਕਤ ਵੀਡੀਓ ਜਾਰੀ ਹੋਣ ਅਤੇ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰ ਕਾਫੀ ਉਤਸ਼ਾਹਿਤ ਹਨ ਪਰ ਸ਼੍ਰੋਮਣੀ ਅਕਾਲੀ ਦਲ ਇਸ ਮਾਮਲੇ ਵਿਚ ਕਾਨੂੰਨੀ ਕਾਰਵਾਈ ਦਾ ਮਨ ਬਣਾ ਚੁੱਕੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *