ਸਮਾਜਿਕ ਸਮੱਸਿਆ ਦਾ ਹਰ ਪੱਖ ਸਮਝ ਕੇ ਹੱਲ ਲੱਭਿਆ ਜਾਵੇ-ਰਾਮਵੀਰ ਸਿੰਘ

ss1

ਸਮਾਜਿਕ ਸਮੱਸਿਆ ਦਾ ਹਰ ਪੱਖ ਸਮਝ ਕੇ ਹੱਲ ਲੱਭਿਆ ਜਾਵੇ-ਰਾਮਵੀਰ ਸਿੰਘ

ਔਰਤਾਂ ਵਿਰੁਧ ਘਰੇਲੂ ਹਿੰਸਾ, ਭਰੂਣ ਹੱਤਿਆ ਤੇ ਬਾਲ ਅਪਰਾਧ ’ਤੇ ਸੈਮੀਨਾਰ ਆਯੋਜਿਤ
ਪਟਿਆਲਾ ਤੋਂ ਇਲਾਵਾ ਫਤਹਿਗੜ ਸਾਹਿਬ, ਸੰਗਰੂਰ ਅਤੇ ਬਰਨਾਲਾ ਜ਼ਿਲੇ ਦੇ ਆਂਗਨਵਾੜੀ ਸੁਪਰਵਾਈਜਰਾਂ ਨੇ ਭਾਗ ਲਿਆ

ਪਟਿਆਲਾ, 29 ਅਪ੍ਰੈਲ: (ਧਰਮਵੀਰ ਨਾਗਪਾਲ) ਸਮਾਜ ਵਿੱਚ ਪੈਦਾ ਹੋਈ ਕੋਈ ਵੀ ਕੁਰੀਤੀਆਂ ਜਾਂ ਗੰਭੀਰ ਸਮਾਜਿਕ ਬੁਰਾਈ ਨੂੰ ਸਮਝ ਪਾਊਣਾ ਇੱਕ-ਦੋ ਮਹੀਨੇ ਜਾਂ ਇੱਕ-ਦੋ ਸਾਲ ਦੀ ਗੱਲ ਨਹੀਂ ਹੁੰਦੀ, ਅਕਸਰ ਹਰ ਪਹਿਲੂ ਸਮਝ ਪਾਊਣ ’ਚ ਪੂਰੀ ਪੀੜੀ ਗੁਜਰ ਜਾਂਦੀ ਹੈ। ਇਸ ਤਰਾਂ ਕਿਸੇ ਵੀ ਸਮਾਜਿਕ ਸਮੱਸਿਆ ਦਾ ਸੰਪੁਰਣ ਅਤੇ ਸਥਾਈ ਹੱਲ ਲੱਭਣ ਦੇ ਲਈ ਜੂਰਰਤ ਹੈ ਕਿ ਇਸ ਦੇ ਹਰ ਪਹਿਲੂ ਦੀ ਚਰਚਾ ਕਰਕੇ ਸਮਝਿਆ ਜਾਵੇ। ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਸਿੰਘ ਨੇ ਘਰੇਲੂ ਹਿੰਸਾ ਦੇ ਖਿਲਾਫ ਔਰਤਾਂ ਦੀ ਸੁਰੱਖਿਆ ’ਤੇ ਆਯੋਜਿਤ ਕੀਤੇ ਗਏ ਸੈਮੀਨਾਰ ’ਚ ਆਪਣੇ ਵਿਚਾਰ ਰੱਖੇ।
ਜ਼ਿਲਾ ਬਾਲ ਸੁਰੱਖਿਆ ਸੋਸਾਇਟੀ ਵੱਲੋਂ ਤੋਂ ਆਯੋਜਿਤ ਕੀਤੇ ਗਏ ਇਸ ਪ੍ਰੋਗਰਾਮ ’ਚ ਪਟਿਆਲਾ ਤੋਂ ਇਲਾਵਾ ਫਤਹਿਗੜ ਸਾਹਿਬ, ਸੰਗਰੂਰ ਅਤੇ ਬਰਨਾਲਾ ਜ਼ਿਲੇ ਦੇ ਅੰਗਨਵਾੜੀ ਸੁਪਰਵਾਈਜਰਾਂ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਰਾਮਵੀਰ ਸਿੰਘ ਨੇ ਕਿਹਾ ਕਿ ਕਈ ਬਾਰ ਇਸ ਤਰਾਂ ਵੀ ਦੇਖਿਆ ਜਾਂਦਾ ਹੈ ਕਿ ਥੋੜੇ ਜਿਹੇ ਫਾਂਸਲੇ ’ਤੇ ਹੀ ਸਮਾਜਿਕ ਸਮੱਸਿਆ ਜਾਂ ਬੁਰਾਈ ਦਾ ਰੂਪ ਹੀ ਬਦਲ ਜਾਂਦਾ ਹੈ। ਪੰਜਾਬ ਅਤੇ ਹਰਿਆਣਾ ਸੀਮਾ ’ਤੇ ਦੋਨੋਂ ਤਰਫੋਂ ਵਸੇ ਪਿੰਡਾਂ ਦਾ ਹਵਾਲਾ ਦਿੰਦੇ ਹੋਏ ਉਹਨਾਂ ਕਿਹਾ ਕਿ ਹਰਿਆਣਾ ਦੇ ਪਿੰਡਾਂ ’ਚ ਔਰਤਾਂ ’ਤੇ ਪਰਦਾ ਪ੍ਰਥਾ ਕਾਫੀ ਮੇ ਅਰਸੇ ਤੋਂ ਲਾਗੂ ਰਹੀ ਜਦ ਕਿ ਥੋੜੀ ਜਿਨੀ ਦੂਰੀ ’ਤੇ ਦੂਜੀ ਪੰਜਾਬ ਦੇ ਪਿੰਡਾਂ ਵਿੱਚ ਕੰਨਿਆਂ ਭਰੂਣ ਹੱਤਿਆ ਵੱਡੀ ਸਮੱਸਿਆ ਬਣ ਗਈ।
ਸ੍ਰੀ ਰਾਮਵੀਰ ਨੇ ਦੱਸਿਆ ਕਿ ਘਰੇਲੂ ਹਿੰਸਾ ਥੋੜੇ ਹੀ ਸਾਲਾਂ ਤੋਂ ਵੱਡੀ ਸਮੱਸਿਆ ਦੇ ਰੂਪ ਵਿੱਚ ਉਭਰੀ ਹੈ ਅਤੇ ਹੁਣ ਸਮਝ ਵਿੱਚ ਆਉਣ ਲੱਗਿਆ ਹੈ ਕਿ ਵੱਡੇ ਪਰਿਵਾਰਾਂ ਦੀ ਜਗਾ ਤੇ ਛੋਟੇ ਪਰਿਵਾਰ ਹੀ ਇਸ ਸਮੱਸਿਆ ਦੀ ਜੜ ਹਨ। ਕਿਉਂਕਿ ਛੋਟੇ ਪਰਿਵਾਰਾਂ ਦੇ ਨਾਲ ਵੱਡੇ ਬਜੁਰਗਾਂ ਦਾ ਅਨੁਭਵ ਨਹੀਂ ਹੁੰਦਾ। ਆਪਸੀ ਲੜਾਈ ਦੀ ਸਥਿਤੀ ਵਿੱਚ ਕਿਸੇ ਦੀ ਤਰਫ ਤੋਂ ਸਮਝਾਉਣ ਜਾ ਝਿੜਕਣ ਵਾਲਾ ਕੋਈ ਨਹੀਂ ਹੁੰਦਾ। ਪਰ ਇਸ ਤਰਾਂ ਵੀ ਨਹੀਂ ਕਰ ਸਕਦੇ ਕਿ ਛੋਟੇ ਪਰਿਵਾਰਾਂ ਨੂੰ ਮਿਲਾ ਕੇ ਫੇਰ ਵੱਡੇ ਪਰਿਵਾਰ ਬਣਾ ਦਿੱਤੇ ਜਾਣ। ਸ੍ਰੀ ਰਾਮਵੀਰ ਸਿੰਘ ਨੇ ਦੱਸਿਆ ਕਿ ਸਮੱਸਿਆ ਹਰ ਪਰਿਵਾਰ ਵਿੱਚ ਹੁੰਦੀ ਹੈ, ਇਸ ਨੂੰ ਨਜਿਠਣ ਜਾਂ ਸਾਂਤੀਪੂਰਨ ਤਰੀਕੇ ਨਾਲ ਕਰਨਾ ਜਰੂਰੀ ਹੈ ਕਿ ਸਾਰਿਆਂ ਨੂੰ ਆਪਣੇ ਅਧਿਕਾਰਾਂ ਅਤੇ ਸੀਮਾਵਾਂ ਦੀ ਜਾਣਕਾਰੀ ਹੋਵੇ, ਜਿਸ ਨਾਲ ਘਰੇਲੂ ਹਿੰਸਾ ਨਾ ਹੋਵੇ।
ਔਰਤਾਂ ਵਿਰੁਧ ਹਿੰਸਾ, ਭਰੂਣ ਹੱਤਿਆ ਅਤੇ ਬਾਲ ਅਪਰਾਧ ’ਤੇ ਆਯੋਜਿਤ ਇਸ ਸੈਮੀਨਾਰ ਵਿੱਚ ਜ਼ਿਲਾ ਪੋ੍ਰਗਰਾਮ ਅਧਿਕਾਰੀ ਸ੍ਰੀਮਤੀ ਅਨੀਤਾਪ੍ਰੀਤ ਕੌਰ, ਜ਼ਿਲਾ ਬਾਲ ਸੁਰੱਖਿਆ ਅਧਿਕਾਰੀ ਸ੍ਰੀਮਤੀ ਸ਼ਾਇਨਾ ਕਪੂਰ ਨੇ ਜਿਥੇ ਵਿਸ਼ਵ ਦੇ ਸਮਾਜਿਕ ਪਹਿਲੂਆਂ ’ਤੇ ਚਰਚਾ ਕੀਤੀ ਉਥੇ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਸੋਸੀਏਟ ਪ੍ਰੋਫੈਸਰ ਡਾ. ਮਨਪ੍ਰੀਤ ਕੌਰ ਅਤੇ ਨੈਸ਼ਨਲ ਲਾਅ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਡਾ. ਅਨਿਲ ਪਵਾਰ ਨੇ ਸੈਮੀਨਾਰ ਦੌਰਾਨ ਘਰੇਲੂ ਹਿੰਸਾ, ਭਰੂਣ ਹੱਤਿਆ ਤੇ ਬਾਲ ਅਪਰਾਧ ਨੂੰ ਕਾਨੂੰਨੀ ਅਤੇ ਤਕਨੀਕੀ ਪੱਖ ਤੋਂ ਔਰਤਾਂ ਸੁਪਰਵਾਈਜਰਾਂ ਨੂੰ ਜਾਣੂ ਕਰਵਾਇਆ।

print
Share Button
Print Friendly, PDF & Email

Leave a Reply

Your email address will not be published. Required fields are marked *