ਨਗਰ ਕੌਸਲ ਵੱਲੋ ਮਹਾਨ ਸਹੀਦ ਉਧਮ ਸਿੰਘ ਦਾ ਬੁੱਤ ਕੀਤਾ ਸਥਾਪਿਤ

ss1

ਨਗਰ ਕੌਸਲ ਵੱਲੋ ਮਹਾਨ ਸਹੀਦ ਉਧਮ ਸਿੰਘ ਦਾ ਬੁੱਤ ਕੀਤਾ ਸਥਾਪਿਤ

27banur-1ਬਨੂੜ 27 ਸਤੰਬਰ (ਰਣਜੀਤ ਸਿੰਘ ਰਾਣਾ): ਸ਼ਹੀਦ ਉਧਮ ਸਿੰਘ ਖੇਡ ਸਟੇਡੀਅਮ ਬਨੂੜ ਵਿਖੇ ਅੱਜ ਨਗਰ ਕੌਸ਼ਲ ਵੱਲੋਂ ਦੇਸ਼ ਦੇ ਮਹਾਨ ਸ਼ਹੀਦ ਉਧਮ ਸਿੰਘ ਦਾ ਬੁੱਤ ਸਥਾਪਿਤ ਕੀਤਾ ਗਿਆ। ਇਸ ਬੁੱਤ ਦਾ ਉਦਘਾਟਨ ਨਗਰ ਕੌਂਸਲ ਦੇ ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ ਤੇ ਯੂਥ ਅਕਾਲੀ ਦਲ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਜੱਸੀ ਨੇ ਸਾਂਝੇ ਤੋਰ ਤੇ ਕੀਤਾ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਆਪਣੇ ਦੇਸ਼ ਦੇ ਮਹਾਨ ਸ਼ਹੀਦ ਜਿਨਾਂ ਨੇ ਦੇਸ਼ ਨੂੰ ਅੰਗਰੇਜਾ ਤੋਂ ਅਜਾਦ ਕਰਵਾਉਣ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਨੂੰ ਯਾਦ ਰੱਖਣ ਲਈ ਇਹ ਬੁੱਤ ਲਗਾਏ ਜਾ ਰਹੇ ਹਨ। ਇਸ ਮੌਕੇ ਉਨਾਂ ਕਿਹਾ ਕਿ ਸ਼ਹਿਰ ਵਿਚ ਬਣ ਰਹੀਆਂ ਕਈ ਯਾਦਗਰ ਥਾਵਾਂ ਦਾ ਨਾਮ ਵੀ ਸ਼ਹੀਦਾ ਦੇ ਨਾਮ ਤੇ ਰੱਖਿਆ ਜਾਵੇਗਾ।

ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਜਸਵਿੰਦਰ ਸਿੰਘ ਜੱਸੀ ਨੇ ਕਿਹਾ ਕਿ ਸ਼ਹੀਦ ਉਧਮ ਸਿੰਘ ਦੇ ਨਾਮ ਤੇ ਬਣਾਏ ਗਏ ਖੇਡ ਸਟੇਡੀਅਮ ਵਿਚ ਸ਼ਹੀਦ ਦਾ ਬੁੱਤ ਨਾ ਹੋਣ ਦੀ ਘਾਟ ਬਹੁਤ ਦੇਰ ਤੋਂ ਰੜਕ ਰਹੀ ਸੀ, ਪਰ ਨਗਰ ਕੌਸਲ ਦੇ ਉਪਰਾਲੇ ਦੇ ਚਲਦੇ ਅੱਜ ਉਹ ਘਾਟ ਵੀ ਪੂਰੀ ਹੋ ਗਈ। ਉਨਾਂ ਕਿਹਾ ਕਿ ਸ਼ਹੀਦ ਉਧਮ ਸਿੰਘ ਦਾ ਜਨਮ ਦਿਹਾੜਾ ਤੇ ਸ਼ਹੀਦੀ ਦਿਵਸ ਇਸੇ ਜਗਾ ਤੇ ਮਨਾਇਆ ਜਾਇਆ ਕਰੇਗਾ। ਇਸ ਮੌਕੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਵਰਿੰਦਰ ਕੁਮਾਰ ਜੈਨ, ਐਮਈ ਜਸਵੀਰ ਸਿੰਘ, ਮਾਲਵਾ ਜੋਨ 2 ਦੇ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਗੀਗੇਮਾਜਰਾ, ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਜਸਵੀਰ ਸਿੰਘ ਜੱਸਾ, ਜ਼ਿਲਾ ਮੋਹਾਲੀ ਦੇ ਜਨਰਲ ਸਕੱਤਰ ਜਗਤਾਰ ਸਿੰਘ ਕਨੌੜ, ਕੌਂਸਲਰ ਹੈਪੀ ਕਟਾਰੀਆ, ਕੌਂਸਲਰ ਅਮਨਦੀਪ ਸਿੰਘ ਚੰਗੇਰਾ, ਸ਼ਹਿਰੀ ਪ੍ਰਧਾਨ ਸੋਨੂੰ ਸੰਧੂ, ਕੌਸ਼ਲਰ ਗਿਆਨ ਚੰਦ, ਅਮਨਦੀਪ ਸਿੰਘ ਕਾਲਾ, ਹਰਵਿੰਦਰ ਸਿੰਘ ਕਾਲਾ ਸੰਧੂ, ਸੁਖਜੀਤ ਸਿੰਘ ਲਾਇਲਪੁਰੀਆ ਆਦਿ ਮੋਜੂਦ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *