ਰੋਹਿਤ ਪਾਹਵਾ ਯੂਥ ਤੇ ਵੈਲਫੇਅਰ ਸੈੱਲ ਲੁਧਿਆਣਾ ਸ਼ਹਿਰੀ ਦੇ ਚੇਅਰਮੈਨ ਬਣੇ

ss1

ਰੋਹਿਤ ਪਾਹਵਾ ਯੂਥ ਤੇ ਵੈਲਫੇਅਰ ਸੈੱਲ ਲੁਧਿਆਣਾ ਸ਼ਹਿਰੀ ਦੇ ਚੇਅਰਮੈਨ ਬਣੇ

ਲੁਧਿਆਣਾ (ਪ੍ਰੀਤੀ ਸ਼ਰਮਾ) ਲੁ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ‘ਤੇ ਪੰਜਾਬ ਕਾਂਗਰਸ ਯੂਥ ਤੇ ਵੈਲਫੇਅਰ ਸੈੱਲ ਦੇ ਸੂਬਾ ਚੇਅਰਮੈਨ ਰਾਜਵਿੰਦਰ ਸਿੰਘ ਲੱਕੀ ਵੱਲੋਂ ਮਿਹਨਤੀ ਤੇ ਇਮਾਨਦਾਰ ਕਾਂਗਰਸੀ ਵਰਕਰ ਰੋਹਿਤ ਪਾਹਵਾ ਨੂੰ ਸੂਬਾ ਕਾਂਗਰਸ ਦੇ ਯੂਥ ਤੇ ਵੈਲਫੇਅਰ ਸੈੱਲ ਦਾ ਜ਼ਿਲਾ ਲੁਧਿਆਣਾ ਸ਼ਹਿਰੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਜ਼ਿਕਰਯੋਗ ਹੈ ਕਿ ਪਾਹਵਾ ਜ਼ਿਲਾ, ਬਲਾਕ ਤੇ ਵਾਰਡ ਪੱਧਰ ‘ਤੇ ਪਾਰਟੀ ਪ੍ਰਤੀ ਬਹੁਤ ਸਾਰੀਆਂ ਸੇਵਾਵਾਂ ਨਿਭਾਅ ਚੁੱਕੇ ਹਨ। ਇਸ ਮੌਕੇ ਪਾਹਵਾ ਨੂੰ ਸਰਾਭਾ ਨਗਰ ਵਿਖੇ ਪੰਜਾਬ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਪਵਨ ਦੀਵਾਨ, ਸਕੱਤਰ ਪਲਵਿੰਦਰ ਸਿੰਘ ਤੱਗੜ, ਸਤਵਿੰਦਰ ਜਵੱਦੀ, ਬਲਜਿੰਦਰ ਸਿੰਘ ਬੰਟੀ ਤੇ ਹੋਰ ਸੀਨੀਅਰ ਆਗੂਆਂ ਵੱਲੋਂ ਨਿਯੁਕਤੀ ਪੱਤਰ ਸੌਂਪਿਆ ਗਿਆ। ਜਦਕਿ ਪਾਹਵਾ ਵੱਲੋਂ ਉਨਾਂ ਨੂੰ ਇਹ ਜ਼ਿੰਮੇਵਾਰੀ ਸੌਂਪਣ ਲਈ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ, ਪੰਜਾਬ ਕਾਂਗਰਸ ਯੂਥ ਤੇ ਵੈਲਫੇਅਰ ਸੈੱਲ ਦੇ ਸੂਬਾ ਚੇਅਰਮੈਨ ਰਾਜਵਿੰਦਰ ਸਿੰਘ ਲੱਕੀ, ਦੀਵਾਨ ਤੇ ਹੋਰਨਾਂ ਆਗੂਆਂ ਦਾ ਧੰਨਵਾਦ ਪ੍ਰਗਟ ਕੀਤਾ ਗਿਆ। ਉਨਾਂ ਨੇ ਕਿਹਾ ਕਿ ਪਾਰਟੀ ਵੱਲੋਂ ਸੌਂਪੀ ਇਸ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦੀ ਜਿੱਤ ਪੁਖਤਾ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਸ ਦੌਰਾਨ ਹੋਰਨਾਂ ਤੋਂ ਇਲਾਵਾ, ਰਾਜਾ ਗੁਰਜੋਤ, ਨਵਨੀਸ਼ ਮਲਹੋਤਰਾ, ਸਨੀਲ ਸ਼ੁਕਲਾ, ਰਾਜਪਾਲ ਗੁਲਾਟੀ, ਰਜਨੀਸ਼ ਚੋਪੜਾ, ਰਵੀ ਵਰਮਾ, ਅੰਕੁਰ ਗੋਇਲ, ਤੁਸ਼ਾਰ ਨਾਰੰਗ, ਰਮਿਤ ਅਰੋੜਾ ਵੀ ਮੌਜ਼ੂਦ ਰਹੇ।

print
Share Button
Print Friendly, PDF & Email

Leave a Reply

Your email address will not be published. Required fields are marked *