ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਝੋਨੇ ਦੀਆਂ ਸਿਫਾਰਸ਼ ਕੀਤੀਆਂ

ss1

ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਝੋਨੇ ਦੀਆਂ ਸਿਫਾਰਸ਼ ਕੀਤੀਆਂ
ਕਿਸਮਾਂ ਬਾਰੇ ਪਿੰਡਾਂ ’ਚ ਪ੍ਰਚਾਰ ਮੁਹਿੰਮ

ਪਟਿਆਲਾ, 29 ਅਪਰੈਲ (ਧਰਮਵੀਰ ਨਾਗਪਾਲ) ਡਾ: ਜਸਵਿੰਦਰ ਸਿੰਘ ਸਹਾਇਕ ਨਿਰਦੇਸ਼ਕ ਸਿਖਲਾਈ ਨੇ ਦੱਸਿਆ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਵੱਲੋਂ ਝੋਨੇ ਦੀਆਂ ਸਿਫਾਰਸ਼ ਕੀਤੀਆਂ ਕਿਸਮਾਂ ਬਾਰੇ ਪ੍ਰਚਾਰ ਮੁਹਿੰਮ ਪਟਿਆਲਾ ਜ਼ਿਲੇ ਦੇ ਵੱਖ-ਵੱਖ ਪਿੰਡਾਂ ਬਿਨਾਹੇੜੀ, ਲੁਹਾਰਮਾਜਰਾ, ਕੋਟ ਖੁਰਦ, ਬੋੜਾਂ ਖੁਰਦ, ਛੱਜੂ ਭੱਅ, ਸੌਜਾ, ਗੁਣੀਕੇ, ਕੱਲਰ ਮਾਜ਼ਰੀ, ਵਿੱਚ ਆਯੋਜਿਤ ਕੀਤੀ ਗਈ। ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਸਹਾਇਕ ਨਿਰਦੇਸ਼ਕ ਡਾ: ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ 3 ਸਾਲਾਂ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਪੀ.ਆਰ.121, ਪੀ.ਆਰ.122 ਪੀ.ਆਰ. 123 ਤੇ ਪੀ.ਆਰ. 124 ਦੀਆਂ ਕਿਸਮਾਂ ਕਾਸ਼ਤ ਕਰਨ ਲਈ ਜਾਰੀ ਕੀਤੀਆਂ ਹਨ। ਉਹਨਾਂ ਦੱ੍ਯਸਿਆ ਕਿ ਇਹਨਾਂ ਕਿਸਮਾਂ ਨੂੰ ਬੀਜਣ ਨਾਲ ਕਿਸਾਨਾਂ ਨੂੰ ਆਰਥਿਕ ਤੌਰ ’ਤੇ ਵੀ ਲਾਭ ਹੁੰਦਾ ਹੈ ਅਤੇ ਕਿਸਾਨ ਕਣਕ ਦੀ ਫਸਲ ਦੀ ਬਿਜਾਈ ਵੀ ਸਮੇਂ ਸਿਰ ਕਰ ਸਕਦੇ ਹਨ। ਉਹਨਾਂ ਦੱਸਿਆ ਕਿ ਝੋਨੇ ਦੀਆਂ ਵੱਧ ਸਮਾਂ ਲੈਣ ਵਾਲੀਆਂ ਕਿਸਮਾਂ ’ਤੇ ਕਿਸਾਨਾਂ ਨੂੰ ਵੱਧ ਕੀੜੇਮਾਰ ਦਵਾਈਆਂ ਤੇ ਖਾਦ ਵਰਤਣੀ ਪੈਂਦੀ ਹੈ ਅਤੇ ਕਣਕ ਦੀ ਬਿਜਾਈ ਵੀ ਸਮੇਂ ਸਿਰ ਨਹੀਂ ਹੁੰਦੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਆਪਣੀ ਝੋਨਾ ਖੋਜ ਘੱਟ ਸਮਾਂ ਲੈ ਕੇ ਪੱਕਣ ਵਾਲੀਆਂ ਤੇ ਝੁਲਸ ਰੋਗ ਦਾ ਟਾਕਰਾ ਕਰਨ ਦੇ ਸਮਰੱਥ ਵਾਲੀਆਂ ਕਿਸਮਾਂ ਵੱਲ ਕੇਂਦਰਿਤ ਕੀਤੀ ਹੋਈ ਹੈ।
ਇਸ ਪ੍ਰਚਾਰ ਮੁਹਿੰਮ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਾਰੀ ਕੀਤੀ ਝੋਨੇ ਦੀ ਕਿਸਮ ਪੀ.ਆਰ. 121 ਜੋ 140 ਦਿਨ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ’ਚ ਕਿਸਾਨਾਂ ਨੇ ਵਧੇਰੇ ਰੁਚੀ ਵਿਖਾਈ ਅਤੇ ਇਸ ਦਾ ਔਸਤਨ ਝਾੜ 30 ਤੋਂ 31 ਕੁਇੰਟਲ ਹੈ। ਇਸ ਤੋਂ ਇਲਾਵਾ ਡਾ: ਜਸਵਿੰਦਰ ਸਿੰਘ ਨੇ ਪੀ.ਆਰ. 122 ਜੋ ਪੱਕਣ ਵਿੱਚ 147 ਦਿਨ, ਪੀ.ਆਰ. 123 ਪੱਕਣ ਵਿੱਚ 143 ਦਿਨ ਲੈਂਦੀ ਹੈ, ਪੀ.ਆਰ. 124 ਜੋ ਪੱਕਣ ਵਿੱਚ 135 ਦਿਨ ਤੇ ਔਸਤਨ ਝਾੜ 30.5 ਕੁਇੰਟਲ ਹੈ, ਨੂੰ ਬੀਜਣ ਲਈ ਵੀ ਕਿਸਾਨਾਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਕੇ.ਵੀ.ਕੇ. ਦੇ ਖੇਤੀ ਸਾਇੰਸਦਾਨਾਂ ਡਾ: ਪਰਮਿੰਦਰ ਸਿੰਘ, ਡਾ: ਗੁਰਉਪਦੇਸ਼ ਕੌਰ, ਡਾ: ਰਜਨੀ ਗੋਇਲ ਅਤੇ ਡਾ: ਰਚਨਾ ਸਿੰਗਲਾ ਨੇ ਕਿਸਾਨਾਂ ਨੂੰ ਖੇਤੀ ਦੇ ਨਾਲ ਨਾਲ ਵੱਖ ਵੱਖ ਸਹਾਇਕ ਧੰਦਿਆਂ ਜਿਵੇਂ ਕਿ ਡੇਅਰੀ ਫਾਰਮਿੰਗ, ਪੇਂਡੂ ਦਸਤਕਾਰੀ, ਭੋਜਨ ਪਦਾਰਥਾਂ ਦੀ ਪ੍ਰੋਸੈਸਿੰਗ, ਖੁੰਬ ਅਤੇ ਸਬਜ਼ੀ ਉਤਪਾਦਨ ਨਾਲ ਜੁੜਨ ਲਈ ਵੀ ਪ੍ਰੇਰਿਤ ਕੀਤਾ।

print
Share Button
Print Friendly, PDF & Email

Leave a Reply

Your email address will not be published. Required fields are marked *