ਕਰਜ਼ੇ ਦੇ ਦੈਂਤ ਨੇ ਨਿਗਲਿਆ ਇੱਕ ਹੋਰ ਖੇਤ ਮਜ਼ਦੂਰ

ss1

ਕਰਜ਼ੇ ਦੇ ਦੈਂਤ ਨੇ ਨਿਗਲਿਆ ਇੱਕ ਹੋਰ ਖੇਤ ਮਜ਼ਦੂਰ

ਜ਼ਹਿਰੀਲੀ ਦਵਾਈ ਪੀਕੇ ਕੀਤੀ ਖੇਤ ਵਿੱਚ ਕੀਤੀ ਖੁਦਕੁਸ਼ੀ

img-20160927-wa0052

ਦਿੜ੍ਹਬਾ ਮੰਡੀ 27 ਸਤੰਬਰ (ਰਣ ਸਿੰਘ ਚੱਠਾ ) – ਸਥਾਨਕ ਕਸਬਾ ਕੌਹਰੀਆਂ ਦੇ ਖੇਤੀ ਕਰਦੇ ਖੇਤ ਮਜ਼ਦੂਰ ਕਿਸਾਨ ਭਗਵਾਨ ਸਿੰਘ (50) ਨੇ ਖੇਤ ਜਾ ਕੇ ਕੋਈ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ।ਮਿ੍ਤਕ ਖੇਤ ਮਜ਼ਦੂਰ ਦੇ ਪੁੱਤਰ ਸੰਦੀਪ ਸਿੰਘ ਨੇ ਦੱਸਿਆ ਕਿ ਮੇਰਾ ਪਿਤਾ ਹਰ ਸਾਲ ਠੇਕੇ ‘ਤੇ ਜ਼ਮੀਨ ਲੈ ਕੇ ਖੇਤੀ ਕਰਦਾ ਸੀ ਤੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ।ਪਿਛਲੇ ਕਈ ਸਾਲਾਂ ਤੋਂ ਲਗਾਤਾਰ ਖੇਤੀ ‘ਚੋਂ ਘਾਟਾ ਪੈ ਰਿਹਾ ਸੀ, ਜਿਸ ਕਾਰਨ ਕਰਜ਼ਾ ਲਗਾਤਾਰ ਵਧ ਰਿਹਾ ਸੀ।ਬੀਤੇ ਕੱਲ੍ਹ ਉਨ੍ਹਾਂ ਕਰਜ਼ੇ ਦਾ ਭਾਰ ਨਾ ਝੱਲਦਿਆਂ ਖੇਤ ਜਾ ਕੇ ਕੋਈ ਜ਼ਹਿਰੀਲੀ ਦਵਾਈ ਪੀ ਲਈ ਤੇ ਘਰ ਆ ਕੇ ਸਾਨੂੰ ਦਵਾਈ ਪੀਣ ਸਬੰਧੀ ਦੱਸਿਆ।ਅਸੀਂ ਉਨ੍ਹਾਂ ਨੂੰ ਸਥਾਨਕ ਸੀ.ਐਚ.ਸੀ ‘ਚ ਦਾਖਲ ਕਰਵਾਉਣ ਲਈ ਜਾ ਰਹੇ ਸੀ ਪਰ ਉਹ ਰਸਤੇ ‘ਚ ਹੀ ਦਮ ਤੋੜ ਗਏ।ਮਿ੍ਤਕ ਆਪਣੇ ਪਿੱਛੇ ਪੰਜ ਬੱਚੇ ਤੇ ਪਤਨੀ ਛੱਡ ਗਿਆ ਹੈ।ਪੁਲਿਸ ਚੌਕੀ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ 174 ਦੀ ਕਾਰਵਾਈ ਕਰਕੇ ਲਾਸ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਧਾਨ ਦਰਸ਼ਨ ਸਿੰਘ ਸਾਦੀਹਰੀ ਤੇ ਬਲਦੇਵ ਸਿੰਘ ਉਭਿਆ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਗਰੀਬ ਮਜਦੂਰ ਸਿਰ ਚੜਿਆ ਸਾਰਾ ਕਰਜਾ ਮਾਫ ਕੀਤਾ ਜਾਵੇ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ 5 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ।

print
Share Button
Print Friendly, PDF & Email

Leave a Reply

Your email address will not be published. Required fields are marked *