ਓਬਾਮਾ ਸਿਰਜਣਗੇ ਜਾਪਾਨ ‘ਚ ਇਤਿਹਾਸ

ss1

ਓਬਾਮਾ ਸਿਰਜਣਗੇ ਜਾਪਾਨ ‘ਚ ਇਤਿਹਾਸ

ਵਾਸ਼ਿੰਗਟਨ: ਚੀਨ ਦੇ ਵਧਦੇ ਪ੍ਰਭਾਵ ਨੂੰ ਵੇਖਦਿਆਂ ਅਮਰੀਕਾ ਜਾਪਾਨ ਨਾਲ ਨੇੜਤਾ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸੇ ਤਹਿਤ ਬਰਾਕ ਓਬਾਮਾ 27 ਮਈ ਨੂੰ ਹੀਰੋਸ਼ੀਮਾ ਜਾਣਗੇ। ਓਬਾਮਾ ਦਾ ਇਹ ਦੌਰਾ ਇਤਿਹਾਸਕ ਹੋਏਗਾ। ਅਹਿਮ ਗੱਲ ਇਹ ਹੈ ਕਿ ਆਪਣੇ ਦੌਰੇ ਦੌਰਾਨ ਉਹ ਜਾਪਾਨੀਆਂ ਤੋਂ ਦੂਜੀ ਵਿਸ਼ਵ ਜੰਗ ਵੇਲੇ ਸੁੱਟੇ ਗਏ ਪਰਮਾਣੂ ਬੰਬ ਲਈ ਮੁਆਫੀ ਨਹੀਂ ਮੰਗਣਗੇ।
ਅਮਰੀਕਾ ਨੇ 1945 ਵਿੱਚ ਜਾਪਾਨੀ ਸ਼ਹਿਰ ਹੀਰੋਸ਼ੀਮਾ ‘ਤੇ ਪਰਮਾਣੂ ਬੰਬ ਸੁੱਟਿਆ ਸੀ ਜਿਸ ਨਾਲ ਤਕਰੀਬਨ 1,40,000 ਲੋਕ ਮਾਰੇ ਗਏ ਸਨ। ਦਿਲਸਚਪ ਗੱਲ ਹੈ ਕਿ ਓਬਾਮਾ ਪਰਮਾਣੂ ਹਥਿਆਰਾਂ ਤੋਂ ਮੁਕਤ ਦੁਨੀਆ ਵਿੱਚ ਸ਼ਾਂਤੀ ਤੇ ਸਕਿਊਰਟੀ ਬਾਰੇ ਪ੍ਰਤੀਬੱਧਤਾ ‘ਤੇ ਜ਼ੋਰ ਦੇਣ ਲਈ ਹੀਰੋਸ਼ੀਮਾ ਦਾ ਇਤਿਹਾਸਕ ਦੌਰਾ ਕਰ ਰਹੇ ਹਨ। ਓਬਾਮਾ 20 ਤੋਂ 28 ਮਈ ਤੱਕ ਏਸ਼ੀਆ ਦੌਰੇ ‘ਤੇ ਰਹਿਣਗੇ।
ਹੀਰੋਸ਼ੀਮਾ ਦੇ ਦੌਰੇ ਦੌਰਾਨ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਵੀ ਉਨ੍ਹਾਂ ਨਾਲ ਮੌਜੂਦ ਰਹਿਣਗੇ। ਓਬਾਮਾ ਹੀਰੋਸ਼ੀਮਾ ਦਾ ਦੌਰਾ ਕਰਨ ਵਾਲੇ ਪਹਿਲੇ ਅਮਰੀਕੀ ਪ੍ਰਧਾਨ ਮੰਤਰੀ ਹੋਣਗੇ। ਰਾਸ਼ਟਰਪਤੀ ਵਜੋਂ ਓਬਾਮਾ ਦਾ ਕਾਰਜਕਾਲ ਜਨਵਰੀ 2017 ਨੂੰ ਖਤਮ ਹੋ ਜਾਏਗਾ। ਇਸ ਤੋਂ ਪਹਿਲਾਂ ਜਿੰਮੀ ਕਾਰਟਰ ਨੇ ਹੀਰੋਸ਼ੀਮਾ ਦਾ ਦੌਰਾ ਕੀਤਾ ਸੀ ਪਰ ਉਹ ਰਾਸ਼ਟਰਪਤੀ ਅਹੁਦੇ ਤੋਂ ਲਹਿਣ ਮਗਰੋਂ ਹੀ ਉੱਥੇ ਗਏ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *