ਭਾਜਪਾ ਦੇ ਪਟਿਆਲਾ ਉੱਤਰੀ ਦੇ ਜਿਲਾ ਪ੍ਰਧਾਨ ਵਲੋਂ ਜਿਲੇ ਦੀਆਂ ਸਾਰੀਆਂ ਨਿਯੁਕਤੀਆਂ ਕੀਤੀਆਂ ਰੱਦ

ss1

ਭਾਜਪਾ ਦੇ ਪਟਿਆਲਾ ਉੱਤਰੀ ਦੇ ਜਿਲਾ ਪ੍ਰਧਾਨ ਵਲੋਂ ਜਿਲੇ ਦੀਆਂ ਸਾਰੀਆਂ ਨਿਯੁਕਤੀਆਂ ਕੀਤੀਆਂ ਰੱਦ

ਰਾਜਪੁਰਾ 29 ਅਪ੍ਰੈਲ (ਧਰਮਵੀਰ ਨਾਗਪਾਲ) ਭਾਰਤੀ ਜਨਤਾ ਪਾਰਟੀ ਦਿਹਾਤੀ ਜਿਲਾ ਪਟਿਆਲਾ ਉੱਤਰੀ ਦੇ ਪ੍ਰਧਾਨ ਨਰਿੰਦਰ ਨਾਗਪਾਲ ਵਲੋਂ ਆਪਣੀ ਬਣਾਈ ਗਈ ਜਿਲੇ ਦੀਆਂ ਸਾਰੀਆਂ ਨਿਯੁਕਤੀਆਂ ਅਤੇ ਰਾਜਪੁਰਾ ਮੰਡਲ ਟਾਊਨ ਵੀ ਭੰਗ ਕਰ ਦਿੱਤਾ ਹੈ। ਜਿਕਰਯੋਗ ਹੈ ਕਿ ਰਾਜਪੁਰਾ ਵਿੱਚ ਭਾਜਪਾ ਦੇ 2 ਮੰਡਲ ਬਣੇ ਹੋਏ ਸਨ ਜਿਸ ਵਿੱਚ ਹੁਣ ਇੱਕ ਹੀ ਮੰਡਲ ਕੰਮ ਕਾਰਜ ਕਰੇਗਾ।ਭਾਰਤੀਯ ਜਨਤਾ ਪਾਰਟੀ ਜਿਲਾ ਪਟਿਆਲਾ ਉੱਤਰੀ ਦੇ ਪ੍ਰਧਾਨ ਨਰਿੰਦਰ ਨਾਗਪਾਲ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਭਾਜਪਾ ਹਾਈਕਮਾਨ ਦੇ ਆਦੇਸ਼ਾ ਅਨੁਸਾਰ ਜਿਲੇ ਦੀਆਂ ਸਾਰੀਆਂ ਨਿਯੁਕਤੀਆ ਅਤੇ ਰਾਜਪੁਰਾ ਮੰਡਲ ਟਾਊਨ ਵੀ ਭੰਗ ਕਰ ਦਿਤਾ ਹੈ ਅਤੇ ਰਾਜਪੁਰਾ ਵਿੱਚ ਹੁਣ ਇੱਕ ਹੀ ਮੰਡਲ ਕੰਮ ਕਰੇਗਾ।ਜੇਕਰ ਹਾਈ ਕਮਾਨ ਦੂਜੇ ਮੰਡਲ ਦੀ ਮੰਜੂਰੀ ਦੇਵੇਗਾ ਤਾਂ ਹੀ ਰਾਜਪੁਰਾ ਵਿੱਚ ਦੂਜਾ ਮੰਡਲ ਨਿਯੁਕਤ ਕੀਤਾ ਜਾਵੇਗਾ ਅਤੇ ਜਿਲੇ ਦੀਆਂ ਨਿਯੁਕਤੀਆਂ ਪ੍ਰਧਾਨ ਜਲਦੀ ਹੀ ਭਾਜਪਾ ਹਾਈ ਕਮਾਨ ਦੇ ਆਦੇਸ਼ਾ ਅਨੁਸਾਰ ਕਰਨਗੇ।

print
Share Button
Print Friendly, PDF & Email

Leave a Reply

Your email address will not be published. Required fields are marked *