ਸਟੂਡੈਂਟਸ ਫੈਡਰੇਸ਼ਨ ਵੱਲੋਂ ਗੁਰੂ ਸਾਹਿਬ ‘ਤੇ ਕਿਤਾਬਾ ਪ੍ਰਕਾਸ਼ਿਤ ਕਰਨ ਵਾਲਿਆਂ ਨੂੰ ਸਖਤ ਤਾੜਨਾ

ss1

ਸਟੂਡੈਂਟਸ ਫੈਡਰੇਸ਼ਨ ਵੱਲੋਂ ਗੁਰੂ ਸਾਹਿਬ ‘ਤੇ ਕਿਤਾਬਾ ਪ੍ਰਕਾਸ਼ਿਤ ਕਰਨ ਵਾਲਿਆਂ ਨੂੰ ਸਖਤ ਤਾੜਨਾ

fdk-3ਫ਼ਰੀਦਕੋਟ 26 ਸਤੰਬਰ ( ਜਗਦੀਸ਼ ਕੁਮਾਰ ਬਾਂਬਾ ) ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮਹੁੰਮਦ ਨੇ ਭਾ.ਚਤਰ ਸਿੰਘ ਜੀਵਨ ਸਿੰਘ ਦੁਆਰਾ ਪ੍ਰਕਾਸ਼ਕ ਧਾਰਨਾ ਵਾਲੇ ਸ਼ਬਦਾਂ ਦਾ ਗੁਟਕਾ ਸੱਚਾ ਸੌਦਾ ਦਾ ਸਖ਼ਤ ਨੋਟਿਸ ਲੈਂਦੇ ਹੋਏ ਕਿਹਾ ਕਿ ਤਰੁੰਤ ਬਿਨਾਂ ਕਿਸੇ ਦੇਰੀ ਤੇ ਇਹ ਪ੍ਰਕਾਸ਼ਿਤ ਗੁਟਕੇ ਸਾਹਿਬ ਜਪਤ ਕੀਤੇ ਜਾਣ ‘ਤੇ ਚਤਰ ਸਿੰਘ,ਜੀਵਨ ਸਿੰਘ ਦੀਆਂ ਸਾਰੀਆਂ ਦੁਕਾਨਾਂ ਦਾ ਸਮੁੱਚਾ ਸਿੰਖ ਪੰਥ ਬਾਈਕਾਟ ਕਰਨ ਦਾ ਐਲਾਨ ਕਰੇ ਤਾਂ ਜੋ ਆਏ ਦਿਨ ਗੁਰੂ ਸਾਹਿਬ ਦੀ ਹੋ ਰਹੀ ਬੇਅਦਬੀ ਨੂੰ ਠੱਲ ਪਾਈ ਜਾ ਸਕੇ। ਪੀਰ ਮਹੁੰਮਦ ਨੇ ਕਿਹਾ ਕਿ ਇਹ ਲੋਕ ਪਹਿਲਾ ਵੀ ਕਈ ਵਾਰ ਗੁਰੂ ਸਾਹਿਬ ਜੀ ਦੀ ਬਾਣੀ ਦੀ ਬੇਅਦਬੀ ਕਰ ਚੁੱਕੇ ਹੋਣ ਦੇ ਬਾਵਜੂਦ ਸ੍ਰੋਮਣੀ ਕਮੇਟੀ ਦੇ ਕੁੱਝ ਕੁ ਜੱਥੇਦਾਰ ਅੰਦਰੋ ਅੰਦਰੀ ਇਹਨਾਂ ਦੀ ਮੱਦਦ ਕਰਦੇ ਆ ਰਹੇ ਹਨ,ਜਿਸਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ । ਉਨਾਂ ਕਿਹਾ ਕਿ ਉਕਤ ਪ੍ਰਕਾਸ਼ਤ ਕਰਨ ਵਾਲੇ ਬਾਜ ਆਉਣ,ਨਹੀ ਤਾਂ ਮਜਬੂਰਨ ਸੰਘਰਸ਼ ਦਾ ਰਾਂਹ ਅਖਤਿਆਰ ਕਰਨਾ ਪਵੇਗਾ। ਇਸ ਮੌਕੇ ਗੁਰਮੁੱਖ ਸਿੰਘ ਸੰਧੂ,ਡਾ.ਕਾਰਜ ਸਿੰਘ,ਜਗਰੂਪ ਸਿੰਘ ਚੀਮਾ,ਪਰਮਿੰਦਰ ਸਿੰਘ, ਪ੍ਰਭਜੋਤ ਸਿੰਘ ਮਾਲਵਾ ਜੋਨ ਇੰਚਾਰਜ,ਨਵਜੋਤ ਸਿੰਘ,ਹਰਜਿੰਦਰ ਸਿੰਘ ਬਰਾੜ,ਰਘਬੀਰ ਸਿੰਘ ਵੀ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *