ਆਮ ਆਦਮੀ ਪਾਰਟੀ ਵਾਲੇ ਆਸਮਾਨ ਤੋਂ ਡਿੱਗੇ ਲੋਕ ਪੰਜਾਬ ਦੇ ਸੱਭਿਆਚਾਰ ਬਾਰੇ ਕੁਝ ਵੀ ਨਹੀਂ ਪਤਾ

ss1

 ਆਮ ਆਦਮੀ ਪਾਰਟੀ ਵਾਲੇ ਆਸਮਾਨ ਤੋਂ ਡਿੱਗੇ ਲੋਕ ਪੰਜਾਬ ਦੇ ਸੱਭਿਆਚਾਰ ਬਾਰੇ ਕੁਝ ਵੀ ਨਹੀਂ ਪਤਾ 

img-20160926-wa0022

ਲ਼ਹਿਰਾਗਾਗਾ 26 ਸਤੰਬਰ (ਕੁਲਵੰਤ ਛਾਜਲੀ) ਆਮ ਆਦਮੀ ਪਾਰਟੀ ਵਾਲੇ ਆਸਮਾਨ ਤੋਂ ਡਿੱਗੇ ਲੋਕ ਹਨ। ਇਨ੍ਹਾਂ ਨੂੰ ਪੰਜਾਬ ਦੇ ਸੱਭਿਆਚਾਰ ਬਾਰੇ ਕੁਝ ਵੀ ਪਤਾ ਨਹੀਂ।ਇਨ੍ਹਾਂ ਕਾਰਨ ਸਾਡੀ ਪਾਰਟੀ ਨੂੰ ਭੋਰਾ ਨੁਕਸਾਨ ਨਹੀਂ ਹੈ।ਇਹ ਜਿਵੇਂ ਆਏ ਉਸੇ ਤਰ੍ਹਾਂ ਵਾਹ-ਵਰੌਲੇ ਵਾਂਗੂੰ ਉੱਡ ਜਾਣਗੇ।ਇਹ ਵਿਚਾਰ ਸ਼੍ਰੌਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪੰਜਾਬ ਪ੍ਰਧਾਨ ਬੀਬੀ ਜੰਗੀਰ ਕੌਰ ਨੇ ਸਥਾਨਕ ਸਿੱਧੂ ਫੋਰਟ ਵਿਖੇ ਇੱਕ ਵਿਸ਼ਾਲ ਮਹਿਲਾ ਰੈਲੀ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਸਾਂਝੇ ਕੀਤੇ।ਉਨ੍ਹਾਂ ਕਿਹਾ ਕਿ ਤੁਸੀਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਇੱਕ ਡਰਾਮੇਬਾਜ਼, ਚੁਟਕਲੇਬਾਜ਼ ਨੂੰ ਜਿਤਾ ਕੇ ਭਾਰੀ ਗਲਤੀ ਕਰ ਲਈ, ਕੀ ਉਹ ਕਦੇ ਇੱਕ ਵਾਰ ਵੀ ਤੁਹਾਡੇ ਦੁੱਖ ਸੁੱਖ ਸੁਨਣ ਲਈ ਆਇਆ? ਉਨ੍ਹਾਂ ਇਸਤਰੀ ਵਿੰਗ ਬਾਰੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਸ. ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਦੇ ਯਤਨਾਂ ਸਦਕਾਂ ਇਸਤਰੀ ਜਾਤੀ ਨੂੰ ਬਹੁਤ ਵੱਡਾ ਮਾਨ ਮਿਲ ਰਿਹਾ ਹੈ।ਇਸੇ ਕਰਕੇ ਹੀ ਇਸਤਰੀ ਵਿੰਗ ਬਣਾਏ ਗਏ ਹਨ, ਜਿਨ੍ਹਾਂ ਵਿੱਚ ਯੂਥ ਵਿੰਗ, ਬੀ.ਸੀ. ਵਿੰਗ, ਐਸ.ਸੀ. ਵਿੰਗ ਆਦਿ ਤਾਂ ਜੋ ਇਹ ਵਿੰਗ ਅਕਾਲੀ ਦਲ ਦਾ ਸ਼ਾਨਾਮੱਤੀ ਇਤਿਹਾਸ ਲੋਕਾਂ ਨੂੰ ਦੱਸ ਸਕਣ ਤੇ ਵੱਧ ਤੋਂ ਵੱਧ ਲੋਕਾਂ ਨੂੰ ਅਕਾਲੀ ਦਲ ਨਾਲ ਜੋੜ ਸਕਣ।ਇਸ ਸਮੇਂ ਬੀਬੀ ਗਗਨਦੀਪ ਕੌਰ ਢੀਂਡਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਵੱਧੋ ਵੱਧ ਅਹੁਦੇ ਇਸਤਰੀਆਂ ਨੂੰ ਦਿੱਤੇ ਜਾ ਰਹੇ ਹਨ।ਸਾਡੀ ਸਰਕਾਰ ਨੇ ਜਨਮ ਤੋਂ ਲੈ ਕੇ ਵਿਆਹ ਤੱਕ ਲੜਕੀਆਂ ਦਾ ਜਿੰਮਾਂ ਲਿਆ ਹੈ।+2 ਤੱਕ ਵਿੱਦਿਆ ਮੁਫਤ, ਸਾਇਕਲ ਮੁਫਤ, ਸ਼ਗਨ ਸਕੀਮ ਜਿਹੀਆਂ ਸਹੂਲਤਾਂ ਦਿੱਤੀਆਂ ਹੋਈਆਂ ਹਨ।ਇਸ ਤੋਂ ਇਲਾਵਾ ਕਿਸਾਨਾਂ ਦੇ ਮੋਟਰਾਂ ਦੇ ਬਿਲ ਫਰੀ, ਦਲਿਤਾਂ ਦੇ ਬਿਲ ਵੀ ਅਕਾਲੀ ਭਾਜਪਾ ਸਰਕਾਰ ਨੇ ਹੀ ਮੁਆਫ ਕੀਤੇ ਹਨ।ਇਸ ਲਈ ਅਕਾਲੀ ਦਲ ਦੀ ਸਰਕਾਰ ਤੀਜ਼ੀ ਵਾਰੀ ਬਣਾਉਣ ਲਈ ਜੋਰਦਾਰ ਯਤਨ ਆਰੰਭੇ ਜਾਣ।ਇਸ ਸਮੇਂ ਤੇਜਾ ਸਿੰਘ ਕਮਾਲਪੁਰ, ਗੋਪਾਲ ਸ਼ਰਮਾ ਓ.ਐਸ.ਡੀ. ਸ. ਢੀਂਡਸਾ, ਜਿਲ੍ਹਾ ਪ੍ਰਧਾਨ ਸੁਨੀਤਾ ਸ਼ਰਮਾ ਅਤੇ ਬੀਬੀ ਪਰਮਜੀਤ ਕੌਰ,ਬੀਬੀ ਹਰਦੀਪ ਕੋਰ  ਨੇ ਵੀ ਸੰਬੋਧਨ ਕੀਤਾ।ਇਸ ਰੈਲੀ ਵਿੱਚ ਭੀਮ ਸੈਨ ਗਰਗ ਪ੍ਰਧਾਨ ਨਗਰ ਕੌਂਸਲ ਮੂਣਕ, ਬਲਵਿੰਦਰ ਕੌਰ ਪ੍ਰਧਾਨ ਨਗਰ ਕੌਂਸਲ ਲਹਿਰਾ, ਜੱਥੇਦਾਰ ਰਾਮਪਾਲ ਸਿੰਘ ਬਹਿਣੀਵਾਲ, ਜੱਥੇਦਾਰ ਪ੍ਰੀਤ ਮਹਿੰਦਰ ਸਿਮਘ ਪਸ਼ੌਰ,ਜਥੇਦਾਰ ਗੁਰਦੀਪ ਮਕੋਰੜ, ਗੁਰਜਿੰਦਰ ਸਿੰਘ ਪੱਪੀ ਪ੍ਰਧਾਨ ਟਰੱਕ ਯੂਨੀਅਨ ਲਹਿਰਾ, ਜਸਪਾਲ ਸਿੰਘ ਚੇਅਰਮੈਨ ,ਨਿਰਮਲ ਕੜੈਲ ਵਾਈਸ ਚੇਅਰਮੈਨ,ਬਾਬਰਜੀਤ ਭੁਟਾਲ,ਪਰਮਿੰਦਰ ਸਰਪੰਚ,ਰਾਮਪਾਲ ਸੂਰਜਣਭੈਣੀ ਸਰਕਲ ਪ੍ਰਧਾਨ ਮੂਨਕ,ਮਲਕੀਤ ਸਿੰਘ ਡੂਡੀਆ,ਸਤਗੁਰ ਸਿੰਘ ਸਰਕਲ ਮੀਤ ਪ੍ਰਧਾਨ ,ਬੀਬੀ ਜਸਪਾਲ ਕੌਰ ਪ੍ਰਧਾਨ ਲਹਿਲ ਕਲਾਂ, ਛੱਜੂ ਸਿੰਘ ਧਾਲੀਵਾਲ, ਨਾਇਬ ਸਿੰਘ ਪੂਨੀਆ, ਸੋਹਣ ਸਿੰਘ ਸਰਪੰਚ ਲਹਿਲ ਖੁਰਦ, ਦਲਜੀਤ ਸਿੰਘ ਸਰਾਓ ਲਹਿਲ ਕਲਾਂ ਆਦਿ ਨੇ ਵੀ ਉਚੇਚੇ ਤੌਰ ਤੇ ਸ਼ਮੂਲਿਅਤ ਕੀਤੀ।

print
Share Button
Print Friendly, PDF & Email

Leave a Reply

Your email address will not be published. Required fields are marked *