ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਨਵੇਂ ਬਣੇ ਸਟਾਫ ਰੂਮ ਦਾ ਇਕਬਾਲ ਸਿੰਘ ਲਾਲਪੁਰਾ ਨੇ ਕੀਤਾ ਉਦਘਾਟਨ

ss1

ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਨਵੇਂ ਬਣੇ ਸਟਾਫ ਰੂਮ ਦਾ ਇਕਬਾਲ ਸਿੰਘ ਲਾਲਪੁਰਾ ਨੇ ਕੀਤਾ ਉਦਘਾਟਨ
ਸਟਾਫ ਮੈਂਬਰਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਇਕ ਫਰਿੱਜ ਅਤੇ ਮਾਈਕਰੋਵੇਵ ਵੀ ਦਾਨ ਵਜੋਂ ਦਿੱਤਾ ਗਿਆ

img-20160926-wa0045

ਸ਼੍ਰੀ ਅਨੰਦਪੁਰ ਸਾਹਿਬ, 26 ਸਤੰਬਰ(ਦਵਿੰਦਰਪਾਲ ਸਿੰਘ/ਅੰਕੁਸ਼): ਚੀਫ ਖਾਲਸਾ ਚੈਰੀਟੇਬਲ ਸੁਸਾਇਟੀ ਸ਼੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਂਨ ਅਤੇ ਇਕਬਾਲ ਸਿੰਘ ਲਾਲਪੁਰਾ ਦੀ ਯੋਗ ਅਗਵਾਈ ਹੇਠ ਚੱਲ ਰਹੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸ਼੍ਰੀ ਅਨੰਦਪੁਰ ਸਾਹਿਬ ਵਿਚ ਸਕੂਲ ਸਟਾਫ ਦੀ ਲੋੜ ਮੁਤਾਬਿਕ ਉਹਨਾਂ ਲਈ ਨਵੇਂ ਬਣੇ ਸਟਾਫ ਰੂਮ ਦਾ ਉਦਘਾਟਨ ਸਕੂਲ ਦੇ ਮੈਂਬਰ ਇੰਚਾਰਜ ਇਕਬਾਲ ਸਿੰਘ ਲਾਲਪੁਰਾ ਵਲੋਂ ਕੀਤਾ ਗਿਆ। ਸਟਾਫ ਮੈਂਬਰਾਂ ਦੀ ਸਹੂਲਤ ਨੂੰ ਮੁਖ ਰੱਖਦਿਆਂ ਇਕ ਫਰਿੱਜ ਅਤੇ ਮਾਈਕਰੋਵੇਵ ਵੀ ਦਾਨ ਵਜੋਂ ਦਿੱਤਾ ਗਿਆ। ਸਕੂਲ ਦੇ ਪ੍ਰਬੰਧਕੀ ਅਫਸਰ ਗੁਰਮਿੰਦਰ ਸਿੰਘ ਭੁੱਲਰ ਅਤੇ ਸਮੁੱਚੇ ਸਟਾਫ ਨੇ ਸz ਲਾਲਪੁਰਾ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਇਸ ਮੌਕੇ ਸਕੂਲ ਦੀ ਮੁਖ ਅਧਿਆਪਕ ਮੈਡਮ ਪ੍ਰਵੀਨ ਲਤਾ, ਸੇਵਾ ਸਿੰਘ, ਕੈਪ:ਤਰਸੇਮ ਸਿੰਘ, ਰਜਿੰਦਰ ਸਿੰਘ, ਵਿਜੇ ਕੁਮਾਰ, ਗੁਰਿੰਦਰ ਕੌਰ, ਸੰਦੀਪ ਕੌਰ, ਦੀਪਾਂਜਲੀ, ਮਮਤਾ, ਨਰਿੰਦਰ ਕੌਰ, ਸਤਿੰਦਰ ਕੌਰ, ਸ਼ਾਂਤੀ, ਸੁਖਵਿੰਦਰ ਸਿੰਘ, ਜੋਗਿੰਦਰਪਾਲ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *