ਰੱਤੂ ਜਠੇਰਿਆਂ ਦੇ ਅਸਥਾਨ ‘ਤੇ ਸਰਾਂਧ ਮੇਲਾ ਸ਼ਰਧਾਂ ਤੇ ਸਤਿਕਾਰ ਨਾਲ ਮਨਾਇਆ ਗਿਆ, ਪੰਜਾਬ ਭਰ ਤੋਂ ਹਜ਼ਾਰਾਂ ਗਿਣਤੀ ਵਿੱਚ ਪਹੁੰਚੇ ਰੱਤੂ ਪਰਿਵਾਰ

ss1

ਰੱਤੂ ਜਠੇਰਿਆਂ ਦੇ ਅਸਥਾਨ ‘ਤੇ ਸਰਾਂਧ ਮੇਲਾ ਸ਼ਰਧਾਂ ਤੇ ਸਤਿਕਾਰ ਨਾਲ ਮਨਾਇਆ ਗਿਆ, ਪੰਜਾਬ ਭਰ ਤੋਂ ਹਜ਼ਾਰਾਂ ਗਿਣਤੀ ਵਿੱਚ ਪਹੁੰਚੇ ਰੱਤੂ ਪਰਿਵਾਰ

ਸਾਨੂੰ ਵੱਡੇ ਵਡੇਰਿਆਂ ਨੂੰ ਪੂਜਨ ਦੇ ਨਾਲ ਨਾਲ ਆਪਣੇ ਮਾਤਾ ਪਿਤਾ ਦੀ ਵੀ ਸੇਵਾ ਕਰਨੀ ਚਾਹੀਦੀ ਹੈ – ਡਾ.ਸੁੱਖੀ

photo-500-b-rattu-jathere

ਫਗਵਾੜਾ 26 ਸਤੰਬਰ (ਅਸ਼ੋਕ ਸ਼ਰਮਾਂ ) ਧੰਨ ਧੰਨ ਬਾਬਾ ਜ਼ਾਹਰ ਪੀਰ ,ਬਾਬਾ ਡੋਗਰ ਪੀਰ ,ਬਾਬਾ ਸੇਲਬਰਾਹ ਜੀ ਤੇ ਰੱਤੂ ਜਠੇਰਿਆ ਦੇ ਪਵਿੱਤਰ ਅਸਥਾਨ ਝੰਡੇਰ ਕਲਾਂ ਖੁਰਦ ਵਿਖੇ ਸਰਾਂਧ ਮੇਲਾ ਮੁੱਖ ਸੇਵਾਦਾਰ ਜੇ.ਆਰ.ਰੱਤੂ ਦੀ ਰਹਿਨੁਮਾਈ ਹੇਠ ਅਤੇ ਰੱਤੂ ਜਠੇਰੇ ਪ੍ਰਬੰਧਕ ਸੁਸਾਇਟੀ ਰਜਿ . ਵਲੋਂ ਰੱਤੂ ਪਰਿਵਾਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾਂ ਤੇ ਸਤਿਕਾਰ ਨਾਲ ਮਨਾਇਆ ਗਿਆ ।ਸਵੇਰੇ ਵੱਡੇ ਵਡੇਰਿਆਂ ਦੀ ਯਾਦ ਵਿੱਚ ਹਵਨ ਧੂਫ ਪਾਇਆ ਗਿਆ,ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿੱਚ ਪ੍ਰਸਿੱਧ ਕਲਾਕਾਰ ਦੋਗਾਣਾ ਜੌੜੀ ਮਹਿੰਦਰ ਮਾਧੋਪੁਰੀ – ਬੀਬਾ ਕਮਲਜੀਤ ਕਮਲ ,ਭਾਈ ਪ੍ਰਮਜੀਤ ਖਾਲਸਾ ਬੰਗਿਆ ਵਾਲੀਆ ਬੀਬੀਆਂ ਦਾ ਜਥਾ ,ਦਿਲਪ੍ਰੀਤ ,ਰਾਗੀ ਢਾਡੀ ਜਥਿਆਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਲਾਕਾਰਾ ਨੇ ਵੱਡੇ ਵਡੇਰਿਆਂ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਇਸ ਮੇਲੇ ਵਿੱਚ ਵਿਸ਼ੇਸ ਤੌਰ ‘ਤੇ ਡਾ. ਸੁਖਵਿੰਦਰ ਕੁਮਾਰ ਸੁੱਖੀ ਚੇਅਰਮੈਂਨ ਜ਼ਿਲਾਂ ਯੋਜਨਾ ਬੋਰਡ ਨੇ ਪਹੁੰਚ ਕੇ ਪਵਿੱਤਰ ਅਸਥਾਨ ‘ਤੇ ਨਤਮਸਤਕ ਹੋਣ ਉਪਰੰਤ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਨੂੰ ਵੱਡੇ ਵਡੇਰਿਆਂ ਨੂੰ ਪੂਜਨ ਦੇ ਨਾਲ ਨਾਲ ਆਪਣੇ ਮਾਤਾ ਪਿਤਾ ਦੀ ਵੀ ਸੇਵਾ ਕਰਨੀ ਚਾਹੀਦੀ ਹੈ । ਉਨ੍ਹਾਂ ਕਿਹਾ ਮੇਲੇ ਸਾਡੀ ਸੱਭਿਆਚਾਰਕ ਸਾਂਝ ਦਾ ਪ੍ਰਤੀਕ ਹਨ।ਸਾਨੂੰ ਆਪਣੇ ਮਹਾਪੁਰਸ਼ਾਂ ਦੇ ਸਮਾਗਮ ਰਲਮਿਲ ਕੇ ਮਨਾਉਣੇ ਚਾਹੀਦੇ ਹਨ । ਇਸ ਮੇਲੇ ਵਿੱਚ ਸੇਠ ਸਤਪਾਲ ਮੱਲ ਬੂਟਾ ਮੰਡੀ ਨੇ ਵਿਸ਼ੇਸ ਤੌਰ ‘ਤੇ ਪਹੁੰਚ ਕੇ ਦਰਬਾਰ ਤੇ ਹਾਜ਼ਰੀ ਭਰਦਿਆ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।ਮੁੱਖ ਸੇਵਾਦਾਰ ਨੇ ਜੇ.ਆਰ.ਰੱਤੂ ਨੇ ਮੇਲੇ ਪਹੁੰਚੀਆਂ ਸਮੂਹ ਰੱਤੂ ਪਰਿਵਾਰਾਂ ਦੀ ਸੰਗਤ ਦਾ ਧਂਨਵਾਦ ਕਰਦਿਆ ਦਾਨੀ ਸੱਜਣਾ , ਆਏ ਮਹਿਮਾਨਾਂ , ਕਲਾਕਾਰਾਂ ਅਤੇ ਸਹਿਯੋਗੀਆਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ।ਇਸ ਮੌਕੇ ਹਰਮੇਸ਼ ਕੁਮਾਰ ,ਨਰਿੰਦਰ ਪਾਲ ਫਗਲਾਣਾ,ਸੁਖਚੈਨ ਸਿੰਘ ਨੰਬਰਦਾਰ ਲੰਗੇਰੀ,ਰਾਮ ਪਾਲ ਠੁਆਣਾ ,ਡਾ.ਸੁਰਿੰਦਰ ਪਾਲ ਰੱਤੂ ,ਜਸਵਿੰਦਰ ਪਾਲ,ਜੋਗਿੰਦਰ ਪਾਲ , ਸਰਪੰਚ ਹਰਮੇਸ਼ ਲਾਲ ,ਬੀ.ਕੇ.ਰੱਤੂ,ਡਾ.ਸਤਨਾਮ ਰੂਪੋਵਾਲ,ਮਦਨ ਲਾਲ ਰੰਧਾਵਾ,ਗਿਆਨੀ ਹੁਸਨ ਲਾਲ ਸਤਪਾਲ ਵਿਰਕ ਸਾਬਕਾ ਸਰਪੰਚ,ਅਰਵਿਨ ਰੱਤੂ,ਮਹਿੰਦਰ ਰਾਮ ,ਬਖਸ਼ੀ ਰਾਮ ਰੱਤੂ ,ਡਾ. ਭਜਨਾ ਰਾਮ ਰੱਤੂ,ਬਲਵਿੰਦਰ ਕੁਮਾਰ ਰੱਤੂ ਰਈਆ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾ ਹਾਜਰ ਸਨ ।

print
Share Button
Print Friendly, PDF & Email