ਪਿੰਡ ਧੌਲਾ ਦੇ ਸਰਪੰਚ ਖ਼ਿਲਾਫ਼ ਬੇਭਰੋਸਗੀ ਦਾ ਮਤਾ ਪੇਸ਼

ss1

ਪਿੰਡ ਧੌਲਾ ਦੇ ਸਰਪੰਚ ਖ਼ਿਲਾਫ਼ ਬੇਭਰੋਸਗੀ ਦਾ ਮਤਾ ਪੇਸ਼

photo file 11 tapa 02

ਤਪਾ ਮੰਡੀ, 11 ਮਈ (ਨਰੇਸ਼ ਗਰਗ) – ਪਿੰਡ ਧੌਲਾ ਦੀ 11 ਮੈਂਬਰੀ ਗਰਾਮ ਪੰਚਾਇਤ ਵਿਚੋਂ ਬਹੁ ਗਿਣਤੀ 7 ਮੈਂਬਰਾਂ ਸਮਰਜੀਤ ਸਿੰਘ, ਗੁਰਜੰਟ ਸਿੰਘ, ਜਗਜੀਤ ਸਿੰਘ, ਸੁਖਜੀਤ ਸਿੰਘ, ਸੰਦੀਪ ਕੌਰ, ਚਰਨਾ ਦੇਵੀ ਅਤੇ ਕਰਨੈਲ ਸਿੰਘ ਨੇ ਅੱਜ ਬੀਡੀਪੀਓ ਸ ਬਲਜੀਤ ਸਿੰਘ ਖਹਿਰਾ ਦੀ ਨਿਗਰਾਨੀ ਹੇਠ ਹੋਈ ਮੀਟਿੰਗ ਵਿਚ ਸਰਬਸੰਮਤੀ ਨਾਲ ਸਰਪੰਚ ਰਾਮ ਸਿੰਘ ਖ਼ਿਲਾਫ਼ ਬੇਵਿਸ਼ਵਾਸੀ ਦਾ ਮਤਾ ਪੇਸ਼ ਕੀਤਾ। ਬੀਡੀਪੀਓ ਸ ਬਲਜੀਤ ਸਿੰਘ ਖਹਿਰਾ ਨੇ ਪੁਰਾਣੇ ਕਾਰਵਾਈ ਰਜਿਸਟਰ ਨੂੰ ਬੰਦ ਕਰਕੇ ਇਸ ਮਤੇ ਨੂੰ ਨਵੀਂ ਕਾਰਵਾਈ ਰਜਿਸਟਰ ਵਿਚ ਮਤਾ ਨੰਬਰ ਇਕ ਵਜੋ ਲਿਖਿਆ। ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਬਰਨਾਲਾ ਨੇ ਸਾਰੀ ਪੰਚਾਇਤ ਨੂੰ ਆਪਣੇ ਪੱਤਰ ਨੰਬਰ 147-57/4/5/16 ਰਾਹੀਂ ਪੇਸ਼ ਹੋਣ ਲਈ ਬੁਲਾਇਆ ਸੀ ਪਰ ਸਰਪੰਚ ਰਾਮ ਸਿੰਘ ਸਮੇਤ ਚਾਰ ਮੈਂਬਰ ਮੌਕੇ ਤੇ ਪੇਸ਼ ਨਹੀਂ ਹੋਏ। ਬਹੁ-ਗਿਣਤੀ ਮੈਂਬਰਾਂ ਵੱਲੋਂ ਪੰਚ ਸਮਰਜੀਤ ਸਿੰਘ ਵੱਲੋਂ ਪੇਸ਼ ਕੀਤੇ ਮਤੇ ਵਿਚ ਸਰਪੰਚ ਰਾਮ ਸਿੰਘ ਤੇ ਬੇਭਰੋਸਗੀ ਪ੍ਰਗਟ ਕਰਦਿਆਂ ਪਿੰਡ ਦੇ ਕੰਮਾਂ ਨੂੰ ਨਿਰੰਤਰ ਜਾਰੀ ਰੱਖਣ ਲਈ ਪ੍ਰਬੰਧਕ ਲਾਉਣ ਲਈ ਬੇਨਤੀ ਕੀਤੀ ਗਈ ਹੈ। ਦੱਸਣਯੋਗ ਹੈ ਕਿ ਪਿੰਡ ਦੇ ਸਰਕਾਰੀ ਸਕੂਲ ਨੂੰ 12ਵੀਂ ਤੱਕ ਦਾ ਕਰਨ ਦੀ ਮੰਗ ਨੂੰ ਲੈ ਕੇ ਪਿੰਡ ਵੱਲੋਂ ਚਲਾਏ ਗਏ ਸੰਘਰਸ਼ ਵਿਚ ਉਕਤ 7 ਮੈਂਬਰਾਂ ਵੱਲੋਂ ਸਮਰਥਨ ਦਿੱਤਾ ਗਿਆ ਸੀ ਜਦ ਕਿ ਸਰਪੰਚ ਰਾਮ ਸਿੰਘ ਜਿਹੜੇ ਕਿ ਹਲਕਾ ਭਦੌੜ ਦੇ ਇੰਚਾਰਜ ਦੇ ਰਿਸ਼ਤੇਦਾਰ ਹਨ ਸਮੇਤ ਬਾਕੀ ਮੈਂਬਰਾਂ ਨੇ ਸੰਘਰਸ਼ ਕਮੇਟੀ ਦਾ ਸਾਥ ਨਹੀਂ ਸੀ ਦਿੱਤਾ। ਇਸ ਮਸਲੇ ਨੂੰ ਲੈ ਕੇ ਪੰਚਾਇਤ ਵੀ ਪੰਚਾਇਤ ਵਿਚ ਦਰਾੜ ਵਧ ਗਈ ਸੀ। ਪੰਚਾਇਤ ਸਕੱਤਰ ਦੇ ਬਿਆਨਾਂ ਤੇ ਸੰਘਰਸ਼ ਕਮੇਟੀ ਦਾ ਸਾਥ ਦੇ ਰਹੇ ਤਿੰਨ ਮੈਂਬਰਾਂ ਤੇ ਪਰਚੇ ਦਰਜ ਕਰਵਾ ਦਿੱਤੇ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਚ ਸਮਰਜੀਤ ਸਿੰਘ, ਪੰਚ ਗੁਰਜੰਟ ਸਿੰਘ ਅਤੇ ਪਿੰਡ ਦੇ ਮੋਹਤਵਰ ਵਿਅਕਤੀਆਂ ਗੁਰਮੇਲ ਸਿੰਘ ਕਾਟੂ ਅਤੇ ਪਰਮਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਵਿਕਾਸ ਕੰਮਾਂ ਨੂੰ ਲਗਾਤਾਰ ਚਲਾਈ ਰੱਖਣ ਲਈ ਸਰਕਾਰ ਛੇਤੀ ਸਰਪੰਚ ਰਾਮ ਨੂੰ ਹਟਾ ਕੇ ਪ੍ਰਬੰਧਕ ਲਾਏ।

print
Share Button
Print Friendly, PDF & Email