ਸ਼੍ਰੀ ਗੁਰੂ ਅਰਜਨ ਦੇਵ ਜਲ ਸੇਵਾ ਸੁਸਾਇਟੀ ਵਲੋਂ ਜਲ ਸੇਵਾ ਦਾ ਸਮਾਪਨ ਸਮਾਰੋਹ

ss1

ਸ਼੍ਰੀ ਗੁਰੂ ਅਰਜਨ ਦੇਵ ਜਲ ਸੇਵਾ ਸੁਸਾਇਟੀ ਵਲੋਂ ਜਲ ਸੇਵਾ ਦਾ ਸਮਾਪਨ ਸਮਾਰੋਹ

photo-2 photo-2-2ਰਾਜਪੁਰਾ 24 ਸਤੰਬਰ (ਧਰਮਵੀਰ ਨਾਗਪਾਲ) ਸ਼੍ਰੀ ਗੁਰੂ ਅਰਜਨ ਦੇਵ ਜਲ ਸੇਵਾ ਸੋਸਾਇਟੀ ਵਲੋਂ ਬੀਤੇ 6 ਮਹੀਨਿਆਂ ਦੌਰਾਨ ਰਾਜਪੁਰਾ ਰੇਲਵੇ ਸ਼ਟੇਸ਼ਨ ਤੇ ਕੀਤੀ ਜਾ ਰਹੀ ਜਲ ਸੇਵਾ ਦੀ ਸਮਾਪਤੀ ਦਾ ਸਮਾਰੋਹ ਕੀਤਾ ਗਿਆ ਜਿਸ ਦੇ ਮੁੱਖ ਮਹਿਮਾਨ ਰਾਜਪੁਰਾ ਦੇ ਐਸ ਡੀ ਐਮ ਸ੍ਰ. ਹਰਪ੍ਰੀਤ ਸਿੰਘ ਸੂਦਨ ਜੋ ਕਿ ਪਟਿਆਲਾ ਵਿਖੇ ਜਰੂਰੀ ਮੀਟਿੰਗ ਹੋਣ ਕਾਰਨ ਨਹੀਂ ਆ ਸਕੇ ਅਤੇ ਵਿਸ਼ੇਸ ਮਹਿਮਾਨ ਸ੍ਰ. ਚਰਨਪ੍ਰੀਤ ਸਿੰਘ ਨਾਮਧਾਰੀ ਨੇ ਸੋਸਾਇਟੀ ਦੇ ਪ੍ਰਧਾਨ ਸ੍ਰ. ਦਾਤਾਰ ਸਿੰਘ ਭਾਟੀਆ ਦੇ ਸਮੂਹ ਮੈਂਬਰਾ ਨੂੰ ਆਪਣਾ ਆਸ਼ੀਰਵਾਦ ਦਿੱਤਾ ਤੇ ਕਾਮਨਾ ਕੀਤੀ ਕਿ ਅਗਾਂਹ ਵੀ ਇਹ ਵੱਧ ਚੜਕੇ ਸਮਾਜ ਸੇਵਾ ਦੇ ਕੰਮ ਕਰਦੇ ਰਹਿਣਗੇ। ਇਸ ਸਮਾਰੋਹ ਸਮੇਂ ਸਟੇਜ ਦੀ ਸੇਵਾ ਸ੍ਰ. ਬਲਦੇਵ ਸਿੰਘ ਖੁਰਾਨਾ ਨੇ ਬਾਖੂਬੀ ਨਿਭਾਈ ਤੇ ਉਹਨਾਂ ਨੇ ਸਮੂਹ ਲੋਕਾ ਨੂੰ ਜਲ ਦੀ ਸੇਵਾ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਜਲ ਦੀ ਸੇਵਾ ਮਹਾਨ ਸੇਵਾ ਵਾਂਗ ਹੈ ਤੇ ਉਹਨਾਂ ਕਿਹਾ ਕਿ ਰੱਬ ਨੂੰ ਮਨਾਉਣ ਵਾਲੇ, ਰੁੱਸੇ ਨੂੰ ਮਨਾਉਣ ਵਾਲੇ, ਡਿੱਗਿਆ ਨੂੰ ਉਠਾਉਣ ਵਾਲੇ, ਭੁੱਖ ਨੂੰ ਰਜਾਉਣ ਵਾਲੇ ਤੇ ਪਿਆਸਿਆ ਨੂੰ ਪਾਣੀ ਪਿਲਾਉਣ ਵਾਲਿਆ ਨੂੰ ਉਹ ਸਲਾਮ ਕਰਦੇ ਹਨ ਤੇ ਉਹਨਾਂ ਨੇ ਪੰਜਾਬੀਆਂ ਦੀਆਂ ਸੇਵਾਵਾ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਸ਼੍ਰੀ ਗੁਰੂ ਅਰਜਨ ਦੇਵ ਜਲ ਸੇਵਾ ਸੋਸਾਇਟੀ ਸੰਨ 2002 ਤੋਂ ਰਾਜਪੁਰਾ ਦੇ ਰੇਲਵੇ ਸ਼ਟੇਸ਼ਨ ਤੇ ਸੇਵਾ ਕਰ ਰਹੀ ਹੈ ਤੇ ਇਹ ਸੇਵਾ ਦਾ ਸ਼ੁਭਆਰੰਭ ਕੇਂਦਰੀ ਗੁਰਦੁਆਰਾ ਸਿੰਘ ਸਭਾ ਰਾਜਪੁਰਾ ਟਾਊਨ ਵਲੋਂ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਅਪ੍ਰੈਲ ਮਹੀਨੇ ਤੋਂ ਇਹ ਸੇਵਾ ਸ਼ੁਰੂ ਕੀਤੀ ਜਾਂਦੀ ਹੈ ਤੇ ਸਿਤੰਬਰ ਦੇ ਆਖਰੀ ਮਹੀਨੇ ਤੱਕ ਪਿਆਸਿਆ ਨੂੰ ਜਲ ਪਿਲਾਇਆ ਜਾਂਦਾ ਹੈ।ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਸ੍ਰ. ਦਾਤਾਰ ਸਿੰਘ ਭਾਟੀਆਂ ਨੇ ਸਮੂਹ ਆਏ ਹੋਏ ਲੋਕਾ ਦਾ ਧੰਨਵਾਦ ਕੀਤਾ ਤੇ ਉਹਨਾਂ ਵਲੋਂ ਸੇਵਾ ਕਰਨ ਵਾਲਿਆ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਰਾਜਪੁਰਾ ਰੇਲਵੇ ਸ਼ਟੇਸ਼ਨ ਦੇ ਸਟੇਸ਼ਨ ਮਾਸਟਰ ਦੇ ਇਲਾਵਾ ਰੇਲਵੇ ਪੁਲਿਸ ਚੌਕੀ ਦੇ ਸ੍ਰ. ਸਤਵਿੰਦਰ ਸਿੰਘ, ਜੀ ਆਰ ਐਫ ਦੇ ਇੰਚਾਰਜ ਰਵਿੰਦਰ ਕ੍ਰਿਸ਼ਨ, ਪ੍ਰੇਮ ਛਾਬੜਾ, ਕਰਨੇਸ਼ ਕੁਮਾਰ, ਦਿਨੇਸ਼ ਕੁਮਾਰ,ਅਮਿਤ ਕੁਮਾਰ, ਇਕਬਾਲ ਸਿੰਘ, ਅਤੇ ਹੋਰ ਪਤਵੰਤੇ ਹਾਜਰ ਸਨ ਜਿਹਨਾਂ ਦੀ ਮੁੱਖ ਮਹਿਮਾਨ ਸ੍ਰ. ਚਰਨਜੀਤ ਸਿੰਘ ਨਾਮਧਾਰੀ ਨੇ ਇਹਨਾਂ ਦੀਆਂ ਸੇਵਾਵਾ ਨੂੰ ਦੇਖਦੇ ਹੋਏ ਯਾਦਗਾਰੀ ਚਿੰਨ ਦੇ ਸਨਮਾਨਿਤ ਕੀਤਾ ਅਤੇ ਇਹਨਾਂ ਦੀ ਪ੍ਰਸ਼ੰਸ਼ਾ ਕੀਤੀ।

print
Share Button
Print Friendly, PDF & Email

Leave a Reply

Your email address will not be published. Required fields are marked *