ਪੁਲਿਸ ਨੇ ਸੰਗਲਾਂ ਨਾਲ ਬੰਨੇ ਨੌਜਵਾਨ ਨੂੰ ਛੁਡਵਾ ਕੇ ਲਿਆਂਦਾ ਥਾਣੇ

ss1

ਪੁਲਿਸ ਨੇ ਸੰਗਲਾਂ ਨਾਲ ਬੰਨੇ ਨੌਜਵਾਨ ਨੂੰ ਛੁਡਵਾ ਕੇ ਲਿਆਂਦਾ ਥਾਣੇ
ਗੱਬਰ ਨੂੰ ਨਸ਼ਾ ਛਡਾਉ ਕੇਂਦਰ ਵਿਚ ਦਾਖਲ ਕਰਾਵੇਗੀ ਪੁਲਿਸ

SAMSUNG CAMERA PICTURES

SAMSUNG CAMERA PICTURES

ਭਿੱਖੀਵਿੰਡ 24 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)-ਕਸਬਾ ਭਿੱਖੀਵਿੰਡ ਦੇ ਟਰੱਕ ਡਰਾਈਵਰ ਜਗਤਾਰ ਸਿੰਘ ਦੇ ਪੁੱਤਰ ਸੁਖਵਿੰਦਰ ਸਿੰਘ ਗੱਬਰ ਜੋ ਹੈਰੋਇਨ ਪੀਣ ਦਾ ਆਦੀ ਹੋਣ ਕਰਕੇ ਘਰ ਦਾ ਵੇਚ ਕੇ ਨਸ਼ੇ ਦੀ ਪੂਰਤੀ ਕਰ ਰਿਹਾ ਸੀ ਤੇ ਮਾਪਿਆਂ ਵੱਲੋਂ ਦੁਖੀ ਹੋ ਕੇ ਆਪਣੇ ਨੌਜਵਾਨ ਪੁੱਤਰ ਨੂੰ ਸੰਗਲਾਂ ਨਾਲ ਬੰਨ ਦਿੱਤਾ ਗਿਆ ਸੀ। ਇਸ ਮਾਮਲੇ ਦੀ ਖਬਰ ਪ੍ਰਕਾਸ਼ਿਤ ਕੀਤੇ ਜਾਣ ‘ਤੇ ਪੁਲਿਸ ਪ੍ਰਸ਼ਾਸ਼ਨ ਜਾਗ ਉਠਿਆ। ਜਿਲ੍ਹਾ ਪੁਲਿਸ ਮੁਖੀ ਮਨਮੋਹਨ ਸ਼ਰਮਾ ਤੇ ਡੀ.ਐਸ.ਪੀ ਭਿੱਖੀਵਿੰਡ ਜੈਮਲ ਸਿੰਘ ਨਾਗੋਕੇ ਵੱਲੋਂ ਦਿੱਤੇ ਗਏ ਨਿਰਦੇਸ਼ ‘ਤੇ ਕਾਰਵਾਈ ਕਰਦਿਆਂ ਪੁਲਿਸ ਥਾਣਾ ਭਿੱਖੀਵਿੰਡ ਦੇ ਮੁਖੀ ਅਵਤਾਰ ਸਿੰਘ ਕਾਹਲੋਂ ਵੱਲੋਂ ਪੁਲਿਸ ਪਾਰਟੀ ਨੂੰ ਜਗਤਾਰ ਸਿੰਘ ਘਰ ਭੇਜ ਕੇ ਪੁੱਤਰ ਗੱਬਰ ਨੂੰ ਸੰਗਲਾਂ ਤੋਂ ਮੁਕਤ ਕਰਵਾ ਕੇ ਭਿੱਖੀਵਿੰਡ ਥਾਣੇ ਵਿਖੇ ਲਿਜਾਇਆ ਗਿਆ। ਇਸ ਖਬਰ ਸੰਬੰਧੀ ਜਦੋਂ ਐਨ.ਜੀ.ੳ ਟਰਾਂਸਪੇਰੈਂਸ਼ੀ ਦੇ ਇੰਟਰਨੈਸ਼ਨਲ ਡਾਇਰੈਕਟਰ ਏ.ਕੇ ਦੂਬੇ ਅਤੇ ਨਸ਼ਾ ਵਿਰੋਧੀ ਮਿਸ਼ਨ-ਏ-ਪੰਜਾਬ ਦੇ ਪੰਜਾਬ ਪ੍ਰਧਾਨ ਮੁਖਤਿਆਰ ਸਿੰਘ ਪੱਟੀ, ਮਹਾਂਵੀਰ ਸਿੰਘ ਗਿੱਲ, ਜਗਜੀਤ ਸਿੰਘ ਪੱਟੀ ਸਮੇਤ ਆਦਿ ਸਮਾਜਸੇਵੀ ਲੋਕਾਂ ਨੂੰ ਪਤਾ ਲੱਗਾ ਤਾਂ ਉਕਤ ਸਮਾਜਸੇਵੀ ਲੋਕ ਸੁਖਵਿੰਦਰ ਸਿੰਘ ਗੱਬਰ ਦੇ ਘਰ ਪਹੰਚੇਂ ਤਾਂ ਉਸਦੇ ਪਿਤਾ ਵੱਲੋਂ ਗੱਬਰ ਦੇ ਥਾਣੇ ਵਿਖੇ ਹੋਣ ਬਾਰੇ ਦੱਸਣ ‘ਤੇ ਸਮਾਜਸੇਵੀ ਏ.ਕੇ ਦੂਬੇ, ਮੁਖਤਿਆਰ ਸਿੰਘ, ਮਹਾਂਵੀਰ ਸਿੰਘ ਆਦਿ ਜਗਤਾਰ ਸਿੰਘ ਸਮੇਤ ਪੁਲਿਸ ਥਾਣੇ ਵਿਖੇ ਪਹੰੁਚੇਂ ਅਤੇ ਭਿੱਖੀਵਿੰਡ ਥਾਣੇ ਦੇ ਐਸ.ਐਚ.ੳ ਅਵਤਾਰ ਸਿੰਘ ਕਾਹਲੋਂ ਆਦਿ ਗੱਲਬਾਤ ਕੀਤੀ ਤੇ ਗੱਬਰ ਦੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ ਦਿਵਾਉਣ ਲਈ ਆਖਿਆ। ਇਸ ਮਾਮਲੇ ਸੰਬੰਧੀ ਐਸ.ਐਚ.ੳ ਅਵਤਾਰ ਸਿੰਘ ਕਾਹਲੋਂ ਨੇ ਕਿਹਾ ਕਿ ਸੁਖਵਿੰਦਰ ਸਿੰਘ ਗੱਬਰ ਨੂੰ ਪੁਲਿਸ ਪਾਰਟੀ ਵੱਲੋਂ ਨਸ਼ਾ ਛਡਾਉ ਕੇਂਦਰ ਵਿਚ ਦਾਖਲ ਕਰਵਾ ਕੇ ਇਲਾਜ ਕੀਤਾ ਜਾਵੇਗਾ। ਗੱਬਰ ਦੇ ਮਾਪਿਆਂ ਵੱਲੋਂ ਹਸ਼ਿਆਰ ਸਿੰਘ ਤੇ ਮਿੰਟੂ ਖਿਲਾਫ ਦਿੱਤੀ ਦਰਖਾਸਤ ਬਾਰੇ ਪੁੱਛਿਆਂ ਤਾਂ ਕਾਹਲੋਂ ਨੇ ਕਿਹਾ ਕਿ ਜਾਂਚ-ਪੜਤਾਲ ਕਰਨ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *