ਸ: ਮਲੂਕਾ ਨੇ ਕੀਤਾ ਸੀਵਰੇਜ ਸਿਸਟਮ ਦਾ ਉਦਘਾਟਨ

ss1

ਸ: ਮਲੂਕਾ ਨੇ ਕੀਤਾ ਸੀਵਰੇਜ ਸਿਸਟਮ ਦਾ ਉਦਘਾਟਨ

img_20160924_111342ਰਾਮਪੁਰਾ ਫੂਲ ੨੪ ਸਤੰਬਰ (ਕੁਲਜੀਤ ਸਿੰਘ ਢੀਗਰਾਂ ): ਸਥਾਨਕ ਸਹਿਰ ਦੇ ਵਾਰਡ ਨੰ: ਛੇ ਗਾਂਧੀ ਨਗਰ ਵਿਖੇ ਕਰੀਬ ਪੰਜਾਹ ਲੱਖ ਰੁਪਏ ਦੇ ਖਰਚ ਨਾਲ ਪਾਏ ਜਾ ਰਹੇ ਸੀਵਰੇਜ ਸਿਸਟਮ ਦਾ ਉਦਘਾਟਨ ਸ: ਸਿਕੰਦਰ ਸਿੰਘ ਮਲੂਕਾ ਨੇ ਕੀਤਾ । ਇਸ ਮੋਕ ਬੋਲਦਿਆਂ ਸ: ਮਲੂਕਾ ਨੇ ਕਿਹਾ ਕਿ ਹਲਕੇ ਦਾ ਵਿਕਾਸ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇ ਹੋਇਆ ਹੈ । ਉਹਨਾਂ ਕਿਹਾ ਕਿ ਹੁਣ ਤੱਕ ਕਰੀਬ ਦੋ ਸੋ ਕਰੋੜ ਰੂਪਏ ਹਲਕੇ ਦੇ ਵਿਕਾਸ ਵਾਸਤੇ ਖਰਚ ਕੀਤੇ ਜਾ ਚੁੱਕੇ ਹਨ । ਉਹਨਾਂ ਵਾਰਡ ਦੇ ਲੋਕਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਉਹ ਪਾਰਟੀ ਬਾਜੀ ਤੋ ਉਪਰ ਉਠਕੇ ਹੀ ਨੁਮਾਇੰਦਾ ਚੁਣਿਆ ਕਰਨ । ਲੋਕਾ ਨੂੰ ਚਾਹੀਦਾ ਹੈ ਕਿ ਜੋ ਵਿਆਕਤੀ ਉਹਨਾਂ ਦੇ ਵਿਕਾਸ ਲਈ ਹਮੇਸਾ ਕੰਮ ਕਰਦਾ ਹੈ ਉਸਨੂੰ ਹੀ ਚੁਨਣ । ਉਹਨਾਂ ਚੈਲਜ ਕਰਦਿਆਂ ਕਿਹਾ ਕਿ ਜੇਕਰ ਕਾਂਗਰਸ ਰਾਜ ਸਮੇ ਸਹਿਰ ਦੇ ਵਿਕਾਸ ਲਈ ਸਾਡੇ ਤੋ ਚੋਥਾ ਹਿੱਸਾ ਵੀ ਰੂਪਏ ਖਰਚ ਹੋਇਆ ਹੋਵੇ ਤਾਂ ਵੋਟਾ ਉਹਨਾਂ ਨੂੰ ਪਾ ਦਿਊ। ਉਹਨਾਂ ਕਿਹਾ ਕਿ ਤਕਰੀਬਨ ਸਹਿਰ ਦੇ ਕੰਮ ਕਰ ਦਿੱਤੇ ਗਏ ਹਨ ਜੇਕਰ ਕੋਈ ਕੰਮ ਰਹਿੰਦਾ ਹੈ ਤਾਂ ਉਹ ਵੀ ਦੱਸ ਕੇ ਕਰਵਾ ਲਿੱਤਾ ਜਾਵੇ । ਇਸ ਮੋਕੇ ਸ: ਮਲੁਕਾ ਨੇ ਕਹੀ ਨਾਲ ਟੱਕ ਲਗਾਕੇ ਸਿਵਰੇਜ ਸਿਸਟਮ ਪਾਉਣ ਦਾ ਕੰਮ ਸੁਰੂ ਕਰਵਾਇਆ । ਇਸ ਮੋਕੇ ਉਹਨਾ ਨਾਲ ਮਾਰਕਿਟ ਕਮੇਟੀ ਰਾਮਪੁਰਾ ਦੇ ਸਾਬਕਾ ਚੇਅਰਮੈਨ ਪ੍ਰਵੀਨ ਕਾਂਸਲ ਰੋਕੀ , ਨਰਦੇਬ ਸਿੰਘ ਨੇਬੀ ਸੀਨੀਅਰ ਮੀਤ ਪ੍ਰਧਾਨ ਅਕਾਲੀ ਦਲ, ਪਵਨ ਕੁਮਾਰ ਕਾਕਾ ਚੱਕੀ ਵਾਲਾ ਸੀਨੀਅਰ ਅਕਾਲੀ ਆਗੂ, ਬਿੱਕਰ ਸਿੰਘ, ਮਨਦੀਪ ਸਿੰਘ, ਰਾਜਾ ਸਿੰਘ, ਗੁਰਵੀਰ ਸਿੰਘ ਟਿੱਕਾ, ਰਮੇਸ ਕੁਮਾਰ ਗੇਜਾ, ਰੂਲੀਆਂ ਰਾਮ, ਬੀ ਜੇ ਪੀ ਮੰਡਲ ਪ੍ਰਧਾਨ ਸੰਜੇ ਤਨਵਰ, ਕੋਸਲਰ ਗੋਗੀ ਰਾਮ, ਬੀ ਸੀ ਸੈਲ ਦੇ ਜਿਲਾ ਪ੍ਰਧਾਨ ਸੁਰਿੰਦਰ ਜੋੜਾ, ਸੁਭਾਸ ਮੰਗਲਾ, ਨਰੇਸ ਸੀਏ, ਗੁਰਤੇਜ ਸਰਮਾਂ, ਪ੍ਰਸੋਤਮ ਕੁਮਾਰ, ਪ੍ਰਿੰਸ ਨੰਦਾ ਆਦਿ ਸਾਮਲ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *