ਪੰਜਾਬ ਦਾ ਸਰਬਪੱਖੀ ਵਿਕਾਸ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਕਰਵਾਇਆ- ਸੰਤ ਘੁੰਨਸ

ss1

ਪੰਜਾਬ ਦਾ ਸਰਬਪੱਖੀ ਵਿਕਾਸ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਕਰਵਾਇਆ- ਸੰਤ ਘੁੰਨਸ

screenshot_2016-09-24-16-37-04-1

ਦਿੜ੍ਹਬਾ ਮੰਡੀ 24 ਸਤੰਬਰ (ਰਣ ਸਿੰਘ ਚੱਠਾ)ਪੰਜਾਬ ਦੇ ਲੋਕ ਬਹੁਤ ਸਿਆਣੇ ਅਤੇ ਜਾਗਰੂਕ ਨੇ ਜੋ ਕਿ ਇਸ ਸੱਚ ਨੂੰ ਜਾਣਦੇ ਹਨ ਜੋ ਪੰਜਾਬ ਵਿੱਚ ਰਿਕਾਰਡ ਤੋੜ ਵਿਕਾਸ ਹੋਇਆ ਹੈ ਤੇ ਉਹ ਹਮੇਸ਼ਾ ਸ੍ਰੋਮਣੀ ਅਕਾਲੀ ਦਲ ਦੀਆਂ ਸਰਕਾਰ ਦੌਰਾਨ ਹੀ ਹੋਇਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੰਤ ਬਲਬੀਰ ਸਿੰਘ ਘੁੰਨਸ ਹਲਕਾ ਵਿਧਾਇਕ ਦਿੜਬਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਸੰਤ ਘੁੰਨਸ ਨੇ ਕਿਹਾ ਕਿ ਜੇ ਬਾਦਲ ਸਰਕਾਰ ਨੂੰ ਲਗਾਤਾਰ ਤੀਸਰੀ ਵਾਰ ਲੋਕਾਂ ਦਾ ਆਸ਼ੀਰਵਾਦ ਮਿਲਦਾ ਹੈ ਤਾਂ ਦੇਸ਼ ਦਾ ਸਭ ਤੋਂ ਵਿਕਸਤ ਸੂਬਾ ਪੰਜਾਬ ਹੋਵੇਗਾ। ਉਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਪਹਿਲਾ ਹੀ ਸਪਸ਼ਟ ਕਰ ਚੁੱਕੀ ਹੈ ਕਿ ਪੰਜਾਬ ਵਿੱਚ ਉਹਨਾਂ ਦੀ ਸਰਕਾਰ ਆਉਣ ਤੇ ਕਿਸਾਨਾਂ ਨੂੰ ਦਿੱਤੀ ਜਾ ਰਹੀ ਮੁਫਤ ਬਿਜਲੀ ਦੀ ਸਹੂਲਤ ਨੂੰ ਬੰਦ ਕੀਤਾ ਜਾਵੇਗਾ।ਸੰਤ ਘੁੰਨਸ ਨੇ ਕਿਹਾ ਕਿ ਕੇਜਰੀਵਾਲ ਵੱਲੋਂ ਪਿਛਲੇ ਦਿਨੀ ਐਸ.ਵਾਈ.ਐਲ ਨਹਿਰ ਵਾਰੇ ਪੰਜਾਬ ਦੇ ਲੋਕਾਂ ਨਾਲ ਕੀਤੀ ਧੋਖੇਬਾਜੀ ਜੱਗ ਜਾਹਿਰ ਹੈ। ਪੰਜਾਬ ਦੇ ਲੋਕ ਸਮਝ ਚੁੱਕੇ ਹਨ ਕਿ ਆਪ ਅਤੇ ਕਾਗਰਸ ਦਾ ਮਕਸਦ ਪੰਜਾਬ ਦੀ ਤਰੱਕੀ ਨਹੀਂ ਸਿਰਫ ਕੁਰਸੀ ਹਾਸਿਲ ਕਰਨਾ ਹੈ ਨਾਂ ਕਿ ਪੰਜਾਬ ਦੇ ਹਿੱਤਾ ਦੀ ਲੜਾਈ ਲੜਨਾ।ਸੰਤ ਘੁੰਨਸ ਜੀ ਨੇ ਕਿਹਾ ਕਿ ਪੰਜਾਬ ਦੇ ਲੋਕ ਲਗਾਤਾਰ ਤੀਜੀ ਵਾਰ ਸ੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਦੀ ਸਰਕਾਰ ਬਣਾਉਣ ਲਈ ਤਿਆਰ ਬਰ ਤਿਆਰ ਬੈਠੇ ਹਨ।ਇਸ ਮੋਕੇ ਜਸਵਿੰਦਰ ਸਿੰਘ ਲੱਧੜ ਪੀ,ਏ ਸੰਤ ਘੁੰਨਸ,ਦਫਤਰ ਇੰਚਾਰਜ ਰਾਜ ਸਿੰਘ ਝਾੜੋ,ਸਰਪੰਚ ਸੁਖਮਿੰਦਰ ਸਿੰਘ ਜਵੰਧਾਂ,ਜਥੇਦਾਰ ਕਸਮੀਰ ਸਿੰਘ ਕੜਿਆਲ ਆਦਿ ਹਾਜਰ ਸਨ।

print
Share Button
Print Friendly, PDF & Email