ਤਪਾ ਰੇਲਵੇ ਸਟੇਸ਼ਨ ਤੋਂ ਹਜੂਰ ਸਾਹਿਬ ਲਈ ਗੱਡੀ ਹੋਈ ਰਵਾਨਾ

ss1

ਤਪਾ ਰੇਲਵੇ ਸਟੇਸ਼ਨ ਤੋਂ ਹਜੂਰ ਸਾਹਿਬ ਲਈ ਗੱਡੀ ਹੋਈ ਰਵਾਨਾ
ਰੀਬਨ ਤੇ ਲਿਖਿਆ ਗਿਆ ‘ਨਾਕਾ ਸਾਲੀਆਂ’

photo-file-24-tapa-01
ਤਪਾ ਮੰਡੀ, 24 ਸਤੰਬਰ (ਨਰੇਸ਼ ਗਰਗ ) ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਅੱਜ ਸ੍ਰੀ ਹਜੂਰ ਸਾਹਿਬ ਲਈ ਤਪਾ ਮੰਡੀ ਦੇ ਰੇਲਵੇ ਸਟੇਸ਼ਨ ਤੋਂ ਵਿਸ਼ੇਸ ਰੇਲ ਗੱਡੀ ਰਵਾਨਾ ਹੋਈ ਅਤੇ ਭਦੌੜ ਵਿਧਾਨ ਸਭਾ ਹਲਕੇ ਦੇ ਕਰੀਬ 950 ਸ਼ਰਧਾਲੂ ਇਸ ਗੱਡੀ ਵਿੱਚ ਗੁਰੂਧਾਮਾਂ ਦੇ ਦਰਸ਼ਨਾਂ ਲਈ ਗਏ। ਅੱਜ ਡਿਪਟੀ ਕਮਿਸ਼ਨਰ ਭੁਪਿੰਦਰ ਸਿੰਘ ਰਾਏ ਬਰਨਾਲਾ ਅਤੇ ਹਲਕਾ ਭਦੌੜ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ ਹਾਜ਼ਰ ਸਨ। ਇਸ ਵਿਸ਼ੇਸ਼ ਰੇਲ ਗੱਡੀ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਨੇ ਝੰਡੀ ਦੇਕੇ ਰਵਾਨਾ ਕੀਤਾ ਅਤੇ ਉਨਾਂ ਦੱਸਿਆ ਕਿ ਯਾਤਰੀਆਂ ਵਿੱਚ ਇਸ ਯਾਤਰਾ ਨੂੰ ਲੈ ਕੇ ਕਾਫੀ ਉਤਸਾਹ ਪਾਇਆ ਜਾ ਰਿਹਾ ਹੈ ਤੇ ਲੋਕ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਕਾਫੀ ਸ਼ਲਾਘਾ ਕਰ ਰਹੇ ਹਨ ਪਰੰਤੂ ਦੂਜੇ ਪਾਸੇ ਹਲਕਾ ਭਦੌੜ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ ਵੱਲੋ ਜੋ ਸਵਾਗਤੀ ਰੀਬਨ ਕੱਟਣਾ ਸੀ ਉਸ ਰੀਬਨ ਉਪਰ ‘ਨਾਕਾ ਸਾਲੀਆਂ’ ਦਾ ਸ਼ਬਦ ਲਿਖੇ ਹੋਣ ਕਰਕੇ ਇਸ ਦੀ ਖੂਬ ਚਰਚਾ ਰਹੀ ਜਿਸ ਨਾਲ ਸ਼ਰਧਾਲੂਆਂ ਵਿੱਚ ਭਾਰੀ ਰੋਸ਼ ਪਾਇਆ ਗਿਆ। ਇਹ ਸਭ ਇਸਤਰੀ ਅਕਾਲੀ ਦਲ ਪੰਜਾਬ ਦੀ ਮੀਤ ਪ੍ਰਧਾਨ ਦੀ ਹਾਜ਼ਰੀ ਵਿੱਚ ਹੋਇਆ। ਇੱਥੇ ਹੀ ਵਸ ਨਹੀਂ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਤੇ ਪੱਖਪਾਤ ਦੇ ਦੋਸ਼ :ਲਾਏ ਕਿ ਜੋ ਯਾਤਰੀ ਹਜੂਰ ਸਾਹਿਬ ਦੀ ਯਾਤਰਾ ਵਿੱਚ ਗਏ ਹਨ, ਉਹਨਾਂ ਵਿੱਚ ਸਰਪੰਚਾਂ, ਪੰਚਾਂ, ਨੰਬਰਦਾਰਾਂ, ਇਸਤਰੀ ਅਕਾਲੀ ਦਲ ਯੂੁਥ ਵਿੰਗ ਆਦਿ ਦੇ ਆਪਣੇ ਪਰਿਵਾਰਾ ਸਮੇਤ ਹੀ ਯਾਤਰਾ ਦਾ ਲਾਹਾ ਲਿਆ ਗਿਆ, ਜੋ ਸਰਾਸਰ ਅਕਾਲੀਆ ਦੀ ਇੱਕ ਤਰਫੀ ਯਾਤਰਾ ਟਰੇਨ ਮੰਨੀ ਜਾਵੇਗਾ। ਭਾਜਪਾ ਦਾ ਕੋਈ ਵੀ ਮੈਂਬਰ ਮੋਜੂਦ ਨਹੀ ਸੀ। ਸਥਾਨਕ ਸ਼ਹਿਰ ਵਿੱਚ ਇਹ ਚਰਚਾ ਜ਼ੋਰਾਂ ਤੇ ਚੱਲ ਰਹੀ ਹੈ ਕਿ ਇੱਕ ਪਾਸੇ ਹਲਕਾ ਭਦੌੜ ਦੇ ਇੰਚਾਰਜ ਸz ਦਰਬਾਰਾ ਸਿੰਘ ਗੁਰੂ ਸਾਹਿਬ ਹਾਜ਼ਰ ਸਨ ਅਤੇ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਪੰਜਾਬ ਦੀ ਮੀਤ ਪ੍ਰਧਾਨ ਬੀਬੀ ਸ਼ੇਰਗਿੱਲ ਵੀ ਹਾਜ਼ਰ ਸੀ ਫਿਰ ਜਦੋਂ ਰੇਲ ਗੱਡੀ ਦੀ ਖਿੜਕੀ ਤੇ ਰੀਬਨ ਕੱਟਣ ਲਈ ਰੀਬਨ ਉਪਰ ‘ਨਾਕਾ ਸਾਲੀਆਂ’ ਲਿਖਿਆ ਹੋਇਆ ਸੀ ਤਾਂ ਇਸ ਨੂੰ ਅੱਖੋਂ ਪਰੋਖੇ ਕਿਉ ਹੋਇਆ।

print
Share Button
Print Friendly, PDF & Email