ਤਜਰਬਾ

ss1

  ਤਜਰਬਾ

ਠੋਕਰਾਂ ਖਾ ਕੇ  ਬੰਦਾ ਬੜਾ ਹੀ ਕੁੱਝ ਹੈ ਸਿਖਦਾ ,
ਡਿੱਗਦਾ ਹੈ ਮੁੱਧੇ ਮੂੰਹ ਜੋ ਨਾ ਕਦੇ ਵੀ ਸੰਭਲਦਾ ।

ਦੁੱਖ:ਸੁੱਖ  ਹੁੰਦੇ ਨੇ ਪੱਤਝੜ  ਤੇ ਬਹਾਰਾਂ ਵਾਗੂ ,
ਸਹਿ ਜਾਵੇਂ ਜੋ, ਅੱਤ ਨੂੰ ਉਹ ਹੈ ਹੀਰਾ ਬਣਦਾ ।

ਵਕਤ ਨੂੰ ਬਦਲੋ  ਜਾਂ ਵਕਤ ਦੇ ਨਾਲ ਬਦਲੋ ,
ਬੀਤੇ ਨੂੰ ਰੋਣ ਵਾਲਾ ਅੱਗੇ ਨਾ ਕਦੇ ਵੀ ਵੱਧਦਾ।

ਨਾ ਬਣੋ ਗੁੜ ਤੋਂ ਮਿੱਠਾ ਨਾ ਹੀ ਅੱਕ ਤੋਂ ਕੌੜਾ ,
ਮਿੱਠੇ ਨੂੰ ਹਰ ਕੋਈ ਖਾਵੇਂ, ਕੋੜੇ ਨੂੰ ਹੈ ਥੁੱਕਦਾ।

ਸਿਆਣੇ ਆਖਣ  ਚਾਦਰ  ਦੇਖ ਕੇ ਪੈਰ ਪਸਾਰੋ ,
ਆਸਮਾਨ ਤੇ ਥੁੱਕਿਆ ਵੀ ਖ਼ੁਦ ਤੇ ਹੈ ਡਿੱਗਦਾ ।

ਕੰਮ ਕਰਨ ਤੇ ਹੀ ਗਿੱਲ  ਤਜਰਬਾ ਹੈ ਮਿਲਦਾ ,
ਕੰਬਲ ਵੀ ਭਾਰੀ ਹੋਵੇਂ ਜਿਉਂ-ਜਿਉਂ ਇਹ ਭਿੱਜਦਾ ।

ਮਨਦੀਪ ਗਿੱਲ ਧੜਾਕ

print
Share Button
Print Friendly, PDF & Email

Leave a Reply

Your email address will not be published. Required fields are marked *