ਸ਼੍ਰੋਮਣੀ ਅਕਾਲੀ ਦਲ ਹੀ ਲੋਕ ਹਿਤੈਸ਼ੀ ਪਾਰਟੀ : ਲੌਗੋਵਾਲ

ss1

ਸ਼੍ਰੋਮਣੀ ਅਕਾਲੀ ਦਲ ਹੀ ਲੋਕ ਹਿਤੈਸ਼ੀ ਪਾਰਟੀ : ਲੌਗੋਵਾਲ

9-43 (3)
ਤਪਾ ਮੰਡੀ, 9 ਮਈ (ਨਰੇਸ਼ ਗਰਗ) ਸ਼੍ਰੋਮਣੀ ਅਕਾਲੀ ਦਲ ਹੀ ਲੋਕ ਹਿਤੈਸ਼ੀ ਪਾਰਟੀ ਹੈ। ਜਿਸ ਨੇ ਸਦਾ ਪੰਜਾਬ ਦੇ ਹਿਤਾਂ ਦੀ ਡਟ ਕੇ ਪਹਿਰੇਦਾਰੀ ਕੀਤੀ ਹੈ ਇਹ ਪ੍ਰਗਟਾਵਾ ਅਕਾਲੀ ਦਲ ਦੇ ਕੌਮੀ ਸ਼ੀਨੀਅਰ ਮੀਤ ਪ੍ਰਧਾਨ ਅਤੇ ਸਬਾਕਾ ਸਿੰਚਾਈ ਮੰਤਰੀ ਭਾਈ ਗੋਬਿੰਦ ਸਿੰਘ ਲੌਗੋਵਾਲ ਵਿਧਾਇਕ ਧੂਰੀ ਨੇ ਪੱਖੋ ਕਲਾਂ ਵਿਖੇ ਸਰਪੰਚ ਸੁਖਾਪਲ ਸਿੰਘ ਸਮਰਾ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨਾਂ ਕਿਹਾ ਕਿ ਪੰਜਾਬ ਦਾ ਵਿਕਾਸ ਸਦਾ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੇ ਰਾਜ ਵਿੱਚ ਹੀ ਹੋ ਸਕਿਆ ਹੈ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਫਿਰ ਲੋਕ ਗਠਜੋੜ ਦੇ ਹੱਕ ਵਿੱਚ ਫਤਵਾ ਦੇਣਗੇ। ਇਸ ਮੌਕੇ ਉਨਾਂ ਨਾਲ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਉਦੈ ਸਿੰਘ ਲੌਗੋਂਵਾਲ, ਸਰਪੰਚ ਸੁਖਪਾਲ ਸਿੰਘ ਸਮਰਾ, ਪਿੰਡ ਇਕਾਈ ਦੇ ਪ੍ਰਧਾਨ ਜਗਮੇਲ ਸਿੰਘ ਬੋਘਾ, ਪੰਚ ਉਜਾਗਰ ਸਿੰਘ, ਗੁਰਭਗਤ ਸਿੰਘ ਮੈਂਬਰ ਬਲਾਕ ਸੰਮਤੀ, ਡਾ ਸੁਰਜੀਤ ਸਿੰਘ, ਸਕੱਤਰ ਨਿਰਭੈ ਸਿੰਘ, ਬੂਟਾ ਸਿੰਘ ਸਮਰਾ, ਧੰਨਾ ਸਿੰਘ, ਪਾਲਾ ਸਿੰਘ ਆਦਿ ਹਾਜ਼ਰ ਸਨ।

print
Share Button
Print Friendly, PDF & Email