ਸਕਾਲਰਸਿਪ ਜਾਰੀ ਨਾ ਹੋਣ ਕਰਨ ਵਿਦਿਆਰਥੀਆ ਦਾ ਭਵਿੱਖ ਦਾਅ ਉੱਤੇ

ss1

ਸਕਾਲਰਸਿਪ ਜਾਰੀ ਨਾ ਹੋਣ ਕਰਨ ਵਿਦਿਆਰਥੀਆ ਦਾ ਭਵਿੱਖ ਦਾਅ ਉੱਤੇ

ਪਛੜੀਆ ਸ਼੍ਰੇਣੀਆਂ ਦੇ ਵਿਦਿਆਰਥੀ ਨੂੰ ਪ੍ਰੀਖਿਆ ਕੇਂਦਰ ਵਿੱਚ ਵੜਨ ਨਾ ਦਿੱਤਾ

ਆਪ ਆਗੂਆ ਦੀ ਅਗਵਾਈ ਹੇਠ ਵਿਦਿਆਰਥੀਆ ਨੇ ਦਿੱਤਾ ਧਰਨਾ

29-29 (2) 29-29 (1)  

ਬਨੂੜ, 29 ਅਪ੍ਰੈਲ (ਰਣਜੀਤ ਸਿੰਘ ਰਾਣਾ): ਗੁਰੂਕੁਲ ਵਿਦਿਆਪੀਠ ਮਨੇਂਜਮੈਂਟ ਵੱਲੋਂ ਅੱਜ ਬੀ-ਟੈੱਕ ਤੇ ਐਮਬੀਏ ਦੇ ਦਰਜਨ ਦੇ ਕਰੀਬ ਪਛੜੀਆ ਸ਼੍ਰੈਣੀਆ ਦੇ ਵਿਦਿਆਰਥੀਆ ਨੂੰ ਪੀ੍ਰਖਿਆ ਕੇਂਦਰ ਵਿੱਚ ਦਾਖਲ ਨਾ ਕਰਨ ਦੇ ਰੋਸ ਵੱਜੋਂ ਆਪ ਵਲੰਟੀਅਰਾਂ ਦੀ ਅਗਵਾਈ ਵਿੱਚ ਕਾਲਜ ਦੇ ਗੇਟ ਮੂਹਰੇ ਧਰਨਾ ਦਿੱਤਾ। ਜਿਨਾਂ ਮਨੇਂਜਮੈਂਟ ਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। ਉਹ ਵਿਦਿਆਰਥੀਆ ਨੂੰ ਰੋਲ ਨੰਬਰ ਜਾਰੀ ਕਰਨ ਤੇ ਪੀ੍ਰਖਿਆ ਕੇਦਰ ਵਿੱਚ ਦਾਖਲ ਕਰਨ ਦੀ ਮੰਗ ਕਰ ਰਹੇ ਸਨ।
ਬੀ-ਟੈੱਕ ਅਤੇ ਐਮਬੀਏ ਦੀ ਅੱਜ ਸਲਾਨਾ ਪ੍ਰੀਖਿਆਵਾ ਦਾ ਪਹਿਲਾ ਪੇਪਰ ਸੀ। ਜਿਸ ਵਿੱਚ ਦਰਜਨ ਦੇ ਕਰੀਬ ਵਿਦਿਆਰਥੀਆ ਨੂੰ ਕਾਲਜ ਵੱਲੋਂ ਰੋਲ ਨੰਬਰ ਜਾਰੀ ਨਹੀ ਕੀਤੇ ਅਤੇ ਉਨਾਂ ਨੂੰ ਪੇਪਰ ਵਿੱਚ ਬੈਠਣ ਤੋਂ ਵੀ ਮਨਾ ਕਰ ਦਿੱਤਾ। ਉਨਾਂ ਦਾ ਕਸੂਰ ਸੀ, ਕਿ ਸਰਕਾਰ ਵੱਲੋਂ ਪਛੜੀਆ ਸ਼ੇ੍ਰਣੀਆ ਨੂੰ ਸਕਾਲਰਸਿਪ ਦੇਣਾ ਸੀ। ਸਕਾਲਰਸਿਪ ਦੀ ਰਾਸ਼ੀ ਮਨੇਂਜਮੈਂਟ ਕੋਲ ਜਮਾਂ ਹੋਣੀ ਸੀ, ਪਰ ਸਰਕਾਰ ਨੇ ਸਕਾਲਸਿਪ ਨਹੀ ਦਿੱਤਾ ਤੇ ਮਨੇਂਜਮੈਂਟ ਵਿਦਿਆਰਥੀਆ ਤੋਂ ਸਕਾਲਰਸਿਪ ਦੇ ਪੈਸੇ ਮੰਗ ਰਹੀ ਹੈ। ਆਪ ਵਲੰਟੀਅਰਾਂ ਗੁਰਜਿੰਦਰ ਸਿੰਘ ਕੰਬੋਜ ਤੇ ਗੋਲਡੀ ਮਠਿਆੜਾ ਦੀ ਅਗਵਾਈ ਹੇਠ ਵਿਦਿਆਰਥੀ ਪੇਪਰ ਸੁਰੂ ਹੋਣ ਤੋਂ ਕੁਝ ਦੇਰ ਪਹਿਲਾ ਮਨੇਂਜਮੈਂਟ ਨੂੰ ਮਿਲੇ। ਜਿਨਾ ਵਿਦਿਆਰਥੀਆ ਦੇ ਭਵਿੱਖ ਦਾ ਵਾਸਤਾ ਦੇ ਕੇ ਪੇਪਰ ਵਿੱਚ ਬੈਠਣ ਦੀ ਬੇਨਤੀ ਕੀਤੀ, ਪਰ ਮਨੇਂਜਮੈਂਟ ਨੇ ਕੋਈ ਨਾ ਸੁਣੀ। ਜਦੋ ਪੇਪਰ ਸੁਰੂ ਹੋਇਆ ਤਾਂ ਵਿਦਿਆਰਥੀ ਗੇਟ ਮੂਹਰੇ ਧਰਨੇ ਉੱਤੇ ਬੈਠ ਗਏ। ਡੇਟ ਘੰਟੇ ਪਿੱਟ-ਸਿਆਪੇ ਤੋਂ ਬਾਅਦ ਮਨੇਂਜਮੈਂਟ ਨੇ ਪੁਲਿਸ ਨੂੰ ਸੱਦ ਲਿਆ। ਪੁਲਿਸ ਨੇ ਵਿਦਿਆਰਥੀਆ ਨੂੰ ਸਮਝਾਉਣ ਦੀ ਕੋਸ਼ਿਸ ਕੀਤੀ, ਪਰ ਅਸਫਲ ਰਹਿਣ ਤੋਂ ਬਾਅਦ ਥਾਣੇ ਸੱਦ ਲਿਆ।
ਪੇਪਰ ਤੋਂ ਵਾਂਝੇ ਰਹੇ ਵਿਦਿਆਰਥੀ ਜਗਜੀਤ ਸਿੰਘ, ਡੇਹਜੀ ਅੰਬਾਲਾ, ਵਰਿੰਦਰ ਸਿੰਘ ਅਬੋਹਰ, ਰਾਜਬੀਰ ਸਾਰੇ ਐਮਬੀਏ ਅਤੇ ਬੀ-ਟੈੱਕ ਦੇ ਸਮਸੇਰ ਸਿੰਘ, ਗੁਰਦੀਪ ਸਿੰਘ, ਮੁਕੇਸ ਮਿੱਡਾ, ਪੁਨੀਤ, ਬਹਾਦਰ ਸਿੰਘ ਤੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਛੜੀਆ ਸ਼੍ਰੇਣੀਆਂ ਨਾਲ ਸਬੰਧ ਰੱਖ ਦੇ ਹਨ। ਮਨੇਂਜਮੈਂਟ ਵੱਲੋਂ ਉਨਾਂ ਨੂੰ ਦਾਖਲਾ ਲੈਣ ਵੇਲੇ ਦਸ ਹਜਾਰ ਰੁਪਏ ਪ੍ਰਤੀ ਸਮੈਸਟਰ ਨਾਲ ਬੀ-ਟੈੱਕ ਤੇ ਐਮਬੀਏ ਕਰਾਉਣ ਦਾ ਇਕਰਾਰ ਕੀਤਾ ਸੀ। ਵਿਦਿਆਰਥੀਆ ਨੇ ਦੱਸਿਆ ਕਿ ਸਰਕਾਰ ਵੱਲੋਂ ਸਕਾਲਰਸਿਪ ਲੈਣ ਦੀ ਜਿੰਮੇਵਾਰੀ ਆਪ ਹੀ ਕਬੂਲੀ ਸੀ। ਜਿਸ ਦੇ ਬਦਲੇ ਉਨਾਂ ਤੋਂ ਬਲੈਂਕ ਚੈੱਕ ਲੈ ਲਏ ਸਨ, ਪਰ ਹੁਣ ਮਨੇਂਜਮੈਂਟ ਪੂਰੀ ਵਸੂਲੀ ਦੀ ਮੰਗ ਕਰ ਰਹੀ ਹੈ। ਉਨਾਂ ਕਿਹਾ ਕਿ ਜੇ ਉਹ ਪੂਰੀ ਫੀਸ਼ ਤਾਰ ਦੇ ਸਮਰੱਥ ਹੁੰਦੇ ਤਾਂ ਉਹ ਆਪਣੇ ਖੇਤਰਾ ਦੇ ਕਾਲਜ ਵਿੱਚ ਡਿਗਰੀਆ ਲੈ ਸਕਦੇ ਸਨ। ਉਨਾਂ ਕਿਹਾ ਕਿ ਮਨੇਂਜਮੈਂਟ ਨੇ ਉਨਾਂ ਨਾਲ ਵਾਅਦਾ ਖਿਲਾਫੀ ਕੀਤੀ ਹੈ ਅਤੇ ਉਨਾਂ ਦਾ ਭਵਿੱਖ ਖਰਾਬ ਕਰ ਦਿੱਤਾ ਹੈ। ਉਨਾ ਕਿਹਾ ਕਿ ਉਹ ਬਹੁਤ ਗਰੀਬ ਪਰਿਵਾਰਾ ਵਿੱਚੋ ਹਨ, ਜੋ ਹੋਰ ਫੀਸ਼ ਨਹੀ ਦੇ ਸਕਦੇ। ਉਨਾਂ ਪੁਲਿਸ ਸਟੇਸਨ ਵਿੱਚ ਸ਼ਿਕਾਇਤ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ।
ਗੁਰੂਕੁਲ ਦੇ ਸੀਈਓ ਮਨਮੋਹਨ ਸਿੰਘ ਗਰਗ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਸਾਲਾ ਤੋਂ ਮੁਫਤ ਪੜਾ ਰਹੇ ਹਨ ਅਤੇ ਪੇਪਰਾ ਤੋਂ ਬਾਅਦ ਵਿਦਿਆਰਥੀਆ ਨੇ ਇਥੋ ਚਲੇ ਜਾਣਾ ਹੈ। ਸਰਕਾਰ ਸਕਾਲਰਸਿਪ ਦੇ ਨਹੀਂ ਰਹੀ। ਉਹ ਕਿਥੋਂ ਤਨਖਾਹਾ ਦੇਣਗੇ। ਉਨਾਂ ਕਿਹਾ ਕਿ ਉਹ ਫੀਸ਼ ਲੈ ਕੇ ਹੀ ਪੇਪਰਾ ਵਿੱਚ ਬੈਠਣ ਦੇਣਗੇ।
ਥਾਣਾ ਮੁੱਖੀ ਭਗਵੰਤ ਸਿੰਘ ਨੇ ਸੰਪਰਕ ਕਰਨ ਉੱਤੇ ਦੱਸਿਆ ਕਿ ਉਨਾਂ ਨੂੰ ਵਿਦਿਆਰਥੀਆ ਨੇ ਸ਼ਿਕਾਇਤ ਕੀਤੀ ਹੈ। ਜਿਸ ਦੀ ਜਾਂਚ ਚਲ ਰਹੀ ਹੈ। ਜਾਂਚ ਉਪਰੰਤ ਹੀ ਕਾਰਵਾਈ ਕੀਤੀ ਜਾਵੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *