ਬਦਲਾ ਲਊ ਭਾਵਨਾ ਤਹਿਤ ਜੇ,ਈ ਦੀ ਕਰਵਾਈ ਗਈ ਬਦਲੀ ਦੀ ਨਿਖੇਧੀ

ss1

ਬਦਲਾ ਲਊ ਭਾਵਨਾ ਤਹਿਤ ਜੇ,ਈ ਦੀ ਕਰਵਾਈ ਗਈ ਬਦਲੀ ਦੀ ਨਿਖੇਧੀ

ਰਾਮਪੁਰਾ ਫੂਲ 23 ਸਤੰਬਰ (ਕੁਲਜੀਤ ਸਿੰਘ ਢੀਗਰਾਂ) : ਇੰਪਲਾਇਜ਼ ਫੈਡਰੇਸ਼ਨ ਰਾਮਪੁਰਾ ਫੂਲ ਦੀ ਇੱਕ ਹੰਗਾਮੀ ਮੀਟਿੰਗ ਰਾਮਪੁਰਾ ਗਰਿੱਡ ਵਿਖੇ ਹੋਈ ਜਿਸ ਵਿੱਚ ਸਰਕਲ ਸਕੱਤਰ ਪਰਮਿੰਦਰ ਸਿੰਘ ਚਹਿਲ ਜੇ,ਈ ਦੀ ਨਜਾਇਜ ਤੋਰ ਤੇ ਦਫਤਰੀ ਹੁਕਮ ਨੰ: 369 ਤਹਿਤ ਮਿਤੀ 22 ਸਤੰਬਰ 2016 ਅਨੁਸਾਰ ਮੁੱਖ ਇੰਜੀਨੀਅਰ ਡਿਸਪੋਜਲ ਤੇ ਕੀਤੀ ਗਈ ਬਦਲੀ ਦੀ ਜੋਰਦਾਰ ਨਿਖੇਧੀ ਕੀਤੀ ਗਈ । ਜਥੇਬੰਦੀ ਆਗੂਆ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਬਦਲੀ ਐਕਸੀਅਨ ਬਠਿੰਡਾ ਵੱਲੋ ਬਦਲਾ ਲਊ ਭਾਵਨਾ ਤਹਿਤ ਕਰਵਾਈ ਗਈ ਹੈ ਅਤੇ ਜੇਕਰ ਇਹ ਬਦਲੀ ਰੱਦ ਨਾ ਕੀਤੀ ਗਈ ਤਾ ਜਥੇਬੰਦੀ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ । ਉਹਨਾ ਕਿਹਾ ਕਿ ਜੇਕਰ ਸੰਘਰਸ਼ ਦੋਰਾਨ ਬਠਿੰਡਾ ਸਰਕਲ ਦਾ ਕੰਮਕਾਜ ਪ੍ਰਭਾਵਿਤ ਹੁੰਦਾ ਹੈ ਤਾ ਇਸਦੇ ਲਈ ਵੀ ਉੱਚ ਅਧਿਕਾਰੀ ਜਿੰਮੇਵਾਰ ਹੋਣਗੇ । ਇਸ ਮੀਟਿੰਗ ਵਿੱਚ ਜਗਦੀਸ਼ ਰਾਏ ਰਾਮਪੁਰਾ , ਹਰਜਸ ਸਿੰਘ, ਜਗਤਾਰ ਸਿੰਘ, ਰਣਜੀਤ ਸਿੰਘ, ਪ੍ਰਗਟ ਸਿੰਘ, ਗੁਰਜੰਟ ਸਿੰਘ ਅਤੇ ਜਸਵਿੰਦਰ ਸਿੰਘ ਆਦਿ ਆਗੂ ਹਾਜਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *