ਆਉਣ ਵਾਲੀਆਂ ਵਿਧਾਨ ਸਭਾ ਚੌਣਾਂ ਵਿਕਾਸ ਦੇ ਦਮ ਤੇ ਲੜਾਗੇ :ਸਾਂਤ

ss1

ਆਉਣ ਵਾਲੀਆਂ ਵਿਧਾਨ ਸਭਾ ਚੌਣਾਂ ਵਿਕਾਸ ਦੇ ਦਮ ਤੇ ਲੜਾਗੇ :ਸਾਂਤ

img_20160923_165958
ਮਹਿਲ ਕਲਾਂ 23 ਸਤੰਬਰ (ਪ੍ਰਦੀਪ ਕੁਮਾਰ) ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡਾਂ ਦੀ ਨੌਹਾਰ ਬਦਲਣਾ ਹੀ ਮੇਰਾ ਮੁੱਖ ਫਰਜ ਹੈ।ਮੈਂ ਹਲਕੇ ਦੇ ਲੋਕਾਂ ਦੀ ਸੇਵਾ ਕਰਨ ਲਈ ਦਿਨ-ਰਾਤ ਤਤਪਰ ਰਹਿੰਦਾ ਹਾਂ।ਲੋੜਵੰਦਾ ਦੀ ਸੇਵਾ ਕਰਕੇ ਹੀ ਮੇਰੇ ਮਨ ਨੂੰ ਸਕੂਨ ਮਿਲਦਾ ਹੈ।ਉਕਤ ਵਿਚਾਰ ਸ੍ਰੋਮਣੀ ਅਕਾਲੀਦਲ ਦੇ ਸੀਨੀਅਰ ਮੀਤ ਪ੍ਰਧਾਨ ਸਾਬਕਾ ਵਿਧਾਇਕ ਹਲਕਾ ਮਹਿਲ ਕਲਾਂ ਦੇ ਇੰਚਾਰਜ ਸ:ਅਜੀਤ ਸਿੰਘ ਸਾਂਤ ਨੇਂ ਅੱਜ਼ ਸ਼ਹੀਦ ਬਾਬਾ ਜੰਂਗ ਸਿੰਘ ਪਾਰਕ ਮਹਿਲ ਕਲਾਂ ਵਿਖੇ ਲੋੜਵੰਦ ਲੋਕਾਂ ਲਈ ਲਗਾਏ ਪੈਨਸ਼ਨ ਕੈਂਪ ਦੌਰਾਨ ਪ੍ਰਗਟ ਕੀਤੇ।
ਉਨਾਂ ਕਿਹਾ ਕਿ ਪੰਜਾਬ ਦੇ ਵਿਕਾਸ ਪੁਰਸ਼ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿਲ ਖੋਲ ਕੇ ਪੰਜਾਬ ਦੇ ਲੋਕਾਂ ਨੂੰ ਗ੍ਰਾਟਾ ਦੇ ਗੱਫੇ ਤੇ ਲੋਕ ਭਲਾਈ ਸਕੀਮਾਂ ਦਿੱਤੀਆ ਜਾ ਰਹਿਆ ਹਨ।ਹੋਰਾਂ ਰਾਜਾ ਦੇ ਮੁਕਾਬਲੇ ਪੰਜਾਬ ਅੰਦਰ ਵਿਕਾਸ ਬਹੁਤ ਜਿਆਦਾ ਹੈ ਪੰਜਾਬ ਦੇ ਕਿਸਾਨਾਂ ਨੂੰ ਟਿਊਬਵੈਲ ਕੁਨੈਕਸ਼ਨ ਤੇ ਮੁਫਤ ਬਿਜਲੀ ਦੀ ਸਹੂਲਤ ਦਿੱਤੀ ਜਾ ਰਹੀ ਹੈ ।ਐਸ.ਸੀ ਅਤੇ ਬੀ.ਸੀ ਵਰਗ ਨੂੰ ਬਿਜਲੀ ਦੀ 200 ਯੂਨਟ ਮੁਫਤ ਕਰ ਦਿੱਤੀ ਗਈ ਹੈ।ਪੰਜਾਬ ਸਰਕਾਰ ਵੱਲੋਂ ਸੜਕਾਂ ਦੇ ਜਾਲ ਵਿਛਾ ਦਿੱਤੇ ਗਏ ਹਨ।6 ਲਾਇਨ 8 ਲਾਇਨ ਸੜਕਾਂ ਬਣਨ ਕਾਰਨ ਪੰਜਾਬ ਕੌਮਾਂਤਰੀ ਪੱਧਰ ਤੇ ਮੁਕਾਬਲਾਂ ਕਰਨ ਲਈ ਤਿਆਰ ਹੈ।
ਬਾਦਲ ਸਰਕਾਰ ਵੱਲੋਂ ਪੰਜਾਬ ਚ ਦਲਿਤ ਵਰਗ ਦੇ ਲੋਕਾਂ ਲਈ ਆਟਾ ਦਾਲ ਸਕੀਮ,ਸ਼ਗਨ ਸਕੀਮ,ਭਗਤ ਪੂਰਨ ਸਿੰਘ ਬੀਮਾਂ ਯੋਜਨਾ ਅਤੇ ਹੋਰ ਅਨੇਕਾਂ ਅਜਿਹੀਆਂ ਲੋਕ ਭਲਾਈ ਸਕੀਮਾਂ ਦਿੱਤੀਆ ਜਾ ਰਹਿਆ ਹਨ। ਜਿਹੜੀਆਂ ਪਹਿਲਾਂ ਕਿਸੇ ਵੀ ਸਰਕਾਰ ਨੇ ਨਹੀ ਦਿੱਤੀਆਂ।ਉਨਾਂ ਦੱਸਿਆ ਕਿ ਬੁਢੇਪਾ,ਵਿਧਵਾ ਅਤੇ ਅੰਂਗਹੀਣ ਪੈਨਸ਼ਨ ਲਗਵਾਉਣ ਦਾ ਤਰੀਕਾ ਵੀ ਪਹਿਲਾਂ ਨਾਲੋ ਅਸਾਨ ਕਰ ਦਿੱਤਾ ਹੈ ਅਤੇ ਪੈਨਸ਼ਨ ਦੀ ਰਾਸ਼ੀ ਵੀ ਵਧਾ ਦਿੱਤੀ ਹੈ।ਉਨਾਂ ਦਾਅਵੇ ਨਾਲ ਕਿਹਾ ਕੀ ਅਕਾਲੀ ਭਾਜਪਾ ਦੇ ਕਾਰਜਕਾਲ ਦੌਰਾਨ ਹੋਏ ਰਿਕਾਰਡ ਤੋੜ ਵਿਕਾਸ ਸਦਕਾ ਅਗਲੀ ਸਰਕਾਰ ਵੀ ਅਕਾਲੀ ਦਲ ਦੀ ਹੀ ਬਣੇਗੀ।ਅੱਜ਼ ਦੇ ਇਸ ਪੈਨਸ਼ਨ ਕੈਂਪ ਵਿੱਚ 150 ਤੋਂ ਉਪਰ ਲਾਭਪਾਤਰੀਆਂ ਦੇ ਪੈਨਸ਼ਨ ਫਾਰਮ ਭਰੇ ਗਏ।ਇਸ ਸਮੇਂ ਉਨਾਂ ਦੇ ਨਾਲ ਬਲਾਕ ਪ੍ਰਧਾਨ ਜੱਥੇ.ਸੁਖਵਿੰਦਰ ਸਿੰਘ (ਸੁੱਖਾ),ਵਰਕਿੰਗ ਕਮੇਟੀ ਮੈਂਬਰ ਜੱਥੇ.ਅਜਮੇਰ ਸਿੰਘ,ਮਾਰਕੀਟ ਕਮੇਟੀ ਮਹਿਲ ਕਲਾਂ ਦੇ ਉਪ ਚੇਅਰਮੈਂਨ ਰੂਬਲ ਗਿੱਲ ਕੈਂਨੇਡਾ,ਤੇਜਿੰਦਰ ਦੇਵ ਸਿੰਘ ਮਿੰਟੂ ਅਤੇ ਡਾ.ਜੱਗਾ ਸਿੰਘ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *