ਕਾਂਗਰਸੀ ਅਤੇ “ਆਪ” ਆਗੂ ਲੋਕਾਂ ਨੂੰ ਝੂਠੇ ਸ਼ਬਜਬਾਗ ਦਿਖਾ ਰਹੇ ਹਨ-ਮਲਕੀਤ ਸਮਾਂਓ

ss1

ਕਾਂਗਰਸੀ ਅਤੇ “ਆਪ” ਆਗੂ ਲੋਕਾਂ ਨੂੰ ਝੂਠੇ ਸ਼ਬਜਬਾਗ ਦਿਖਾ ਰਹੇ ਹਨ-ਮਲਕੀਤ ਸਮਾਂਓ

14390897_702470016573756_5089982269351106444_n

ਬੋਹਾ 23 ਸਤੰਬਰ (ਦਰਸ਼ਨ ਹਾਕਮਵਾਲਾ)-ਕਾਂਗਰਸ ਅਤੇ ਆਮ ਆਦਮੀਂ ਪਾਰਟੀ ਦੇ ਆਗੂ ਸੂਬੇ ਦੇ ਲੋਕਾਂ ਨੂੰ ਝੂਠੇ ਸ਼ਬਜਬਾਗ ਦਿਖਾ ਕੇ ਭਰਮਾਉਣਾਂ ਚਾਹੁੰਦੇ ਹਨ ਪਰ ਪੰਜਾਬ ਦੇ ਸੂਝਵਾਨ ਲੋਕ ਇਹਨਾਂ ਦੇ ਮਨਸੂਬੇ ਕਾਮਯਾਬ ਨਹੀ ਹੋਣ ਦੇਣਗੇ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਮੁੜ ਅਕਾਲੀ ਭਾਜਪਾ ਸਰਕਾਰ ਦੇ ਹੱਕ ਵਿੱਚ ਫਤਵਾ ਦੇਕੇ ਇਤਿਹਾਸ ਰਚਣਗੇ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬੁਢਲਾਡਾ ਹਲਕੇ ਤੋਂ ਅਕਾਲੀ ਦਲ ਦੀ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਜਿਲਾ ਪੀ੍ਰਸ਼ਦ ਮੈਂਬਰ ਮਲਕੀਤ ਸਿੰਘ ਸਮਾਂਓ ਨੇ ਖੇਤਰ ਦੇ ਪਿੰਡ ਕਾਸਿਮਪੁਰ ਛੀਨਾਂ,ਟਾਹਲੀਆਂ,ਫੁਲੂਵਾਲਾ ਡੋਗਰਾ,ਮਲਕਪੁਰ ਭੀਮੜਾ,ਰਾਮਪੁਰ ਮੰਡੇਰ ਦੇ ਲੋਕਾਂ ਨੂੰ ਸਰਕਾਰ ਵੱਲੋਂ ਦਿੱਤੀ ਜਾ ਰਹੀ ਆਟਾ ਦਾਲ ਸਕੀਮ ਤਹਿਤ ਕਣਕ ਵੰਡਣ ਅਤੇ ਭੀਮੜਾ ਦੇ ਸਿਲਾਈ ਸੈਂਟਰ ਦਾ ਉਦਘਾਟਨ ਕਰਨ ਸਮੇਂ ਲੋਕਾਂ ਨੂੰ ਸੰਬੋਧਨ ਕਰਨ ਸਮੇਂ ਕੀਤਾ।ਸ਼ੀ੍ਰ ਸਮਾਂਓ ਨੇ ਆਖਿਆ ਕਿ ਕਾਂਗਰਸ ਦਾ ਪੰਜਾਬ ਵਿੱਚ 60 ਸਾਲ ਦਾ ਨਾਕਾਮ ਕਾਰਜਕਾਲ ਅਤੇ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਦਾ ਲੋਕਾਂ ਨਾਲ ਕੀਤੇ ਵਾਅਦਿਆਂ ਤੇ ਖਰਾ ਨਾ ਉਤਰਨਾ ਇਹ ਸਿੱਧ ਕਰਦਾ ਹੈ ਕਿ ਉਪਰੋਕਤ ਪਾਰਟੀਆਂ ਪੰਜਾਬ ਦਾ ਕਦੇ ਭਲਾ ਨਹੀ ਕਰ ਸਕਦੀਆਂ।ਇਸ ਮੌਕੇ ਸਮੂਹ ਪਿੰਡਾਂ ਦੇ ਪੰਚਾਂ ਸਰਪੰਚਾਂ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਸ਼ਾਮਲ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *