ਸਰਕਾਰੀ ਦਫਤਰਾ ਵਿੱਚ ਅਧਿਕਾਰੀਆ ਦੇ ਨਾ ਹੋਣ ਕਾਰਨ ਲੋਕ ਹੁੰਦੇ ਖੱਜਲ-ਖੁਆਰ

ss1

ਸਰਕਾਰੀ ਦਫਤਰਾ ਵਿੱਚ ਅਧਿਕਾਰੀਆ ਦੇ ਨਾ ਹੋਣ ਕਾਰਨ ਲੋਕ ਹੁੰਦੇ ਖੱਜਲ-ਖੁਆਰ

ਤਪਾ ਮੰਡੀ, 23 ਸਤੰਬਰ (ਨਰੇਸ਼ ਗਰਗ)ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਵਿੱਚ ਗਰੀਬੀ ਰੇਖਾ ਅਧੀਨ ਆਉਂਦੇ ਨਰਮਾ ਚੁਗਣ ਵਾਲੇ ਖੇਤ ਮਜ਼ਦੂਰਾਂ ਨੂੰ ਮੁਆਵਜੇ ਦੇ ਤੌਰ ਤੇ ਪੈਸੇ ਦਿੱਤੇ ਜਾ ਰਹੇ ਹਨ। ਜਿਸ ਨਾਲ ਨਰਮਾ ਚੁਗਣ ਵਾਲੇ ਖੇਤ ਮਜ਼ਦੂਰਾਂ ਦੀ ਮੱਦਦ ਕੀਤੀ ਜਾ ਸਕੇ। ਪਰ ਅੱਜ ਤਪਾ ਮੰਡੀ ਵਿਖੇ ਮੁਆਵਜੇ ਲੈਣ ਆਈਆਂ ਔਰਤਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਤਿਖੇ ਦੋਸ਼ ਲਾਏ ਕਿ ਉਹਨਾਂ ਨੂੰ ਪਿਛਲੇ ਕਈ ਦਿਨਾਂ ਤੋਂ ਨਰਮਾ ਚੁਗਾਈ ਮੁਆਵਜੇ ਲਈ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਤਪਾ ਦੇ ਪਟਵਾਰਖਾਨੇ ਵਿੱਚ ਕਰੀਬ 200 ਪੀੜਤ ਗਰੀਬ ਔਰਤਾਂ ਨੇ ਦੱਸਿਆ ਕਿ ਉਹ ਪਹਿਲਾਂ ਹੀ ਗਰੀਬੀ ਦੇ ਰੇਖਾ ਹੇਠ ਹਨ, ਉਹ ਲਗਾਤਾਰ ਕਈ ਦਿਨਾਂ ਤੋਂ ਪਟਵਾਰਖਾਨੇ ਵਿੱਚ ਚੱਕਰ ਲਾ ਰਹੀਆ ਹਨ ਪਰ ਉਹਨਾਂ ਦੀ ਕੋਈ ਸੁਣਵਾਈ ਨਹੀ ਹੋ ਰਹੀ। ਔਰਤਾ ਨੇ ਦੱਸਿਆ ਕਿ ਸਰਕਾਰ ਵੱਲੋ ਬਠਿੰਡਾ ਜ਼ਿਲੇ ਵਿੱਚ 2500 ਰੁਪਏ ਮੁਆਵਜੇ ਦੇ ਦਿੱਤੇ ਜਾ ਰਹੇ ਹਨ ਪਰ ਸਾਨੂੰ ਅਧਿਕਾਰੀ 635 ਰੁਪਏ ਦੇਣ ਦੀ ਗੱਲ ਕਰਦੇ ਨੇ। ਉਹਨਾਂ ਪੰਜਾਬ ਸਰਕਾਰ ਵੱਲੋ ਦਿਤੀ ਜਾ ਰਹੀ ਸਹਾਇਤਾ ਨੂੰ ਭੇਦਭਾਵ ਵਾਲੀ ਨੀਤੀ ਦੇ ਦੋਸ਼ ਲਾਏ । ਔਰਤਾਂ ਨੇ ਕਿਹਾ ਕਿ ਗਰੀਬਾ ਨਾਲ ਕੀਤਾ ਜਾ ਰਿਹਾ ਵਿਤਕਰਾ ਆਉਣ ਵਾਲੀਆ ਵਿਧਾਨ ਸਭਾ 2017 ਦੀਆ ਚੋਣਾ ਵਿੱਚ ਸਾਹਮਣੇ ਆਵੇਗਾ।
ਦੂਜੇ ਪਾਸੇ ਜਦੋ ਸਾਡੀ ਟੀਮ ਨੇ ਮੌਕਾ ਵੇਖਿਆ ਤਾਂ ਪਟਵਾਰਖਾਨੇ ਵਿੱਚ ਅਜੇ ਤੱਕ ਕੋਈ ਅਧਿਕਾਰੀ ਹਾਜਰ ਨਹੀ ਸੀ। ਅਧਿਕਾਰੀਆ ਦੀਆ ਕੁਰਸੀਆ ਖਾਲੀ ਪਈਆ ਸਨ। ਜਿਸ ਤੋ ਇਹ ਸਾਬਤ ਹੋ ਜਾਂਦਾ ਹੈ ਕਿ ਗਰੀਬ ਪਰਿਵਾਰਾਂ ਦੀਆ ਔਰਤਾਂ ਆਪਣੀ ਦਿਹਾੜੀ ਛੱਡ ਕੇ ਰੋਜ਼ਾਨਾਂ ਇਥੇ ਆਉਂਦੀਆ ਹਨ ਅਤੇ ਖਾਲੀ ਹੱਥ ਮੁੜ ਜਾਦੀਆ ਹਨ।

       ਨਰਮਾ ਚੁਗਾਈ ਕਰਨ ਵਾਲੇ ਗਰੀਬ ਮਜ਼ਦੂਰਾ ਨਾਲ ਪੰਜਾਬ ਸਰਕਾਰ ਕਰ ਰਹੀ ਵਿਤਕਰੇਬਾਜ਼ੀ
ਤਪਾ ਮੰਡੀ,23 ਸਤੰਬਰ (ਨਰੇਸ਼ ਗਰਗ) ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਵਿੱਚ ਗਰੀਬੀ ਰੇਖਾ ਅਧੀਨ ਆਉਂਦੇ ਨਰਮਾ ਚੁਗਣ ਵਾਲੇ ਖੇਤ ਮਜ਼ਦੂਰਾਂ ਨੂੰ ਮੁਆਵਜੇ ਦੇ ਤੌਰ ਤੇ ਪੈਸੇ ਦਿੱਤੇ ਜਾ ਰਹੇ ਹਨ। ਜਿਸ ਨਾਲ ਨਰਮਾ ਚੁਗਣ ਵਾਲੇ ਖੇਤ ਮਜ਼ਦੂਰਾਂ ਦੀ ਮੱਦਦ ਕੀਤੀ ਜਾ ਸਕੇ। ਪਰ ਅੱਜ ਤਪਾ ਮੰਡੀ ਵਿਖੇ ਮੁਆਵਜੇ ਲੈਣ ਆਈਆਂ ਔਰਤਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਤਿਖੇ ਦੋਸ਼ ਲਾਏ ਕਿ ਉਹਨਾਂ ਨੂੰ ਪਿਛਲੇ ਕਈ ਦਿਨਾਂ ਤੋਂ ਨਰਮਾ ਚੁਗਾਈ ਮੁਆਵਜੇ ਲਈ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਤਪਾ ਦੇ ਪਟਵਾਰਖਾਨੇ ਵਿੱਚ ਕਰੀਬ 200 ਪੀੜਤ ਗਰੀਬ ਔਰਤਾਂ ਨੇ ਦੱਸਿਆ ਕਿ ਉਹ ਪਹਿਲਾਂ ਹੀ ਗਰੀਬੀ ਦੇ ਰੇਖਾ ਹੇਠ ਹਨ, ਉਹ ਲਗਾਤਾਰ ਕਈ ਦਿਨਾਂ ਤੋਂ ਪਟਵਾਰਖਾਨੇ ਵਿੱਚ ਚੱਕਰ ਲਾ ਰਹੀਆ ਹਨ ਪਰ ਉਹਨਾਂ ਦੀ ਕੋਈ ਸੁਣਵਾਈ ਨਹੀ ਹੋ ਰਹੀ। ਔਰਤਾ ਨੇ ਦੱਸਿਆ ਕਿ ਸਰਕਾਰ ਵੱਲੋ ਬਠਿੰਡਾ ਜ਼ਿਲੇ ਵਿੱਚ 2500 ਰੁਪਏ ਮੁਆਵਜੇ ਦੇ ਦਿੱਤੇ ਜਾ ਰਹੇ ਹਨ ਪਰ ਸਾਨੂੰ ਅਧਿਕਾਰੀ 635 ਰੁਪਏ ਦੇਣ ਦੀ ਗੱਲ ਕਰਦੇ ਨੇ। ਉਹਨਾਂ ਪੰਜਾਬ ਸਰਕਾਰ ਵੱਲੋ ਦਿਤੀ ਜਾ ਰਹੀ ਸਹਾਇਤਾ ਨੂੰ ਭੇਦਭਾਵ ਵਾਲੀ ਨੀਤੀ ਦੇ ਦੋਸ਼ ਲਾਏ । ਔਰਤਾਂ ਨੇ ਕਿਹਾ ਕਿ ਗਰੀਬਾ ਨਾਲ ਕੀਤਾ ਜਾ ਰਿਹਾ ਵਿਤਕਰਾ ਆਉਣ ਵਾਲੀਆ ਵਿਧਾਨ ਸਭਾ 2017 ਦੀਆ ਚੋਣਾ ਵਿੱਚ ਸਾਹਮਣੇ ਆਵੇਗਾ।
ਦੂਜੇ ਪਾਸੇ ਜਦੋ ਸਾਡੀ ਟੀਮ ਨੇ ਮੌਕਾ ਵੇਖਿਆ ਤਾਂ ਪਟਵਾਰਖਾਨੇ ਵਿੱਚ ਅਜੇ ਤੱਕ ਕੋਈ ਅਧਿਕਾਰੀ ਹਾਜਰ ਨਹੀ ਸੀ। ਅਧਿਕਾਰੀਆ ਦੀਆ ਕੁਰਸੀਆ ਖਾਲੀ ਪਈਆ ਸਨ। ਜਿਸ ਤੋ ਇਹ ਸਾਬਤ ਹੋ ਜਾਂਦਾ ਹੈ ਕਿ ਗਰੀਬ ਪਰਿਵਾਰਾਂ ਦੀਆ ਔਰਤਾਂ ਆਪਣੀ ਦਿਹਾੜੀ ਛੱਡ ਕੇ ਰੋਜ਼ਾਨਾਂ ਇਥੇ ਆਉਂਦੀਆ ਹਨ ਅਤੇ ਖਾਲੀ ਹੱਥ ਮੁੜ ਜਾਦੀਆ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *