ਕਿਸਾਨਾਂ ਨੂੰ ਬੈਂਕ ਅਧਿਕਾਰੀਆਂ ਨੇ ਦਿੱਤੀ ਵੱਖ-ਵੱਖ ਲੋਨ ਸਕੀਮਾਂ ਸੰਬੰਧੀ ਜਾਣਕਾਰੀ ਸਿਹਤ ਸੰਬੰਧੀ ਬੀਮੇ ਕਰਵਾਉਣ ਲਈ ਕੀਤਾ ਜਾਗਰੂਕ

ss1

ਕਿਸਾਨਾਂ ਨੂੰ ਬੈਂਕ ਅਧਿਕਾਰੀਆਂ ਨੇ ਦਿੱਤੀ ਵੱਖ-ਵੱਖ ਲੋਨ ਸਕੀਮਾਂ ਸੰਬੰਧੀ ਜਾਣਕਾਰੀ ਸਿਹਤ ਸੰਬੰਧੀ ਬੀਮੇ ਕਰਵਾਉਣ ਲਈ ਕੀਤਾ ਜਾਗਰੂਕ

img-20160922-wa0023ਤਲਵੰਡੀ ਸਾਬੋ, 22 ਸਤੰਬਰ (ਗੁਰਜੰਟ ਸਿੰਘ ਨਥੇਹਾ)- ਭਾਰਤੀਆ ਸਟੇਟ ਬੈਂਕ ਬ੍ਰਾਂਚ ਤਲਵੰਡੀ ਸਾਬੋ ਦੇ ਬ੍ਰਾਂਚ ਮੈਨੇਜਰ ਸ੍ਰੀ ਵਰਿੰਦਰ ਕੁਮਾਰ ਦੀ ਰਹਿਨੁਮਾਈ ਹੇਠ ਕਿਸਾਨਾਂ ਨੂੰ ਬੈਂਕਾਂ ਦੀਆਂ ਵੱਖ-ਵੱਖ ਸਕੀਮਾਂ ਸੰਬੰਧੀ ਜਾਣਕਾਰੀ ਦਿੱਤੀ ਗਈ ਜਿਸ ਵਿੱਚ ਇਲਾਕੇ ਭਰ ਦੇ ਕਿਸਾਨਾਂ ਅਤੇ ਖਪਤਕਾਰਾਂ ਨੇ ਹਾਜ਼ਰੀ ਭਰੀ।
ਇਸ ਮੀਟਿੰਗ ਦੌਰਾਨ ਚੀਫ ਮੈਨੇਜਰ ਰੂਰਲ ਆਰ ਬੀ ਆਈ ਬਠਿੰਡਾ ਸ. ਐੱਚ ਐੱਸ ਸੰਧੂ ਵੱਲੋਂ ਕਿਸਾਨਾਂ ਨੂੰ ਪਸ਼ੂ ਧਨ ਲੋਨ, ਖੇਤੀ ਲੋਨ, ਗੋਲਡ ਲੋਨ, ਖੇਤੀ ਸੰਦਾਂ ‘ਤੇ ਲੋਨ, ਬੱਚਿਆਂ ਦੀ ਸਿੱਖਿਆਂ ਸੰਬੰਧੀ ਦਿੱਤੇ ਜਾਣ ਵਾਲੇ ਕਰਜ਼ੇ, ਸਿਹਤ ਅਤੇ ਜੀਵਨ ਬੀਮਿਆਂ ਦੀਆਂ ਵੱਖ-ਵੱਖ ਪਾਲਿਸੀਆਂ ਤੋਂ ਇਲਾਵਾ ਹੋਰ ਬੱਚਤ ਖਾਤਿਆਂ ਸੰਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ।
ਸ. ਬਲਵਿੰਦਰ ਸਿੰਘ ਐੱਸ ਬੀ ਆਈ (ਜੀਵਨ ਬੀਮੇ) ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਬਿਨ੍ਹਾ ਝਿਜਕ ਜਾਂ ਕਿਸੇ ਸ਼ਰਮ ਦੇ ਆਪਣੇ ਅਤੇ ਆਪਣੇ ਪਰਿਵਰਿਕ ਮੈਂਬਰਾਂ ਦੇ ਸਿਹਤ ਸੰਬੰਧੀ ਬੀਮੇ ਕਰਵਾ ਲੈਣ ਜਿਹੜੇ ਕਿ ਬੈਂਕਾਂ ਵੱਲੋਂ ਬਹੁਤ ਹੀ ਸੀਮਤ ਰਾਸ਼ੀ ‘ਤੇ ਕੀਤੇ ਜਾ ਰਹੇ ਹਨ। ਇਸ ਮੌਕੇ ਸ. ਸੰਧੂ ਨੇ ਜਿੱਥੇ ਆਏ ਹੋਏ ਕਿਸਾਨਾਂ ਅਤੇ ਹੋਰ ਖਪਤਕਾਰਾਂ ਦੀਆ ਬੈਂਕਾਂ ਸੰਬੰਧੀ ਆਉਣ ਵਾਲੀਆਂ ਸਮੱਸਿਆਵਾਂ ਸੁਣੀਆਂ ਉੱਥੇ ਕਿਸਾਨਾਂ, ਸਕੂਲੀ ਬੱਚਿਆਂ ਅਤੇ ਖਪਤਕਾਰਾਂ ਨੂੰ ਲੈਣ-ਦੇਣ ਵਾਲੇ ਫਾਰਮ ਭਰਨ ਸੰਬੰਧੀ ਵੀ ਜਾਣਕਾਰੀ ਦਿੱਤੀ।
ਇਸ ਟਾਊਨ ਹਾਲ ਮੀਟਿੰਗ ਵਿੱਚ ਗੌਰਵ ਗਰਗ ਐੱਸ ਬੀ ਆਈ (ਜਨਰਲ ਬੀਮੇ), ਸੰਦੀਪ ਕੁਮਾਰ ਤਲਵੰਡੀ ਸਾਬੋ ਬ੍ਰਾਂਚ, ਸ਼੍ਰੋਮਣੀ ਅਕਾਲੀ ਦਲ ਪਿੰਡ ਇਕਾਈ ਦੇ ਪ੍ਰਧਾਨ ਗੁਰਚਰਨ ਸਿੰਘ ਧਾਲੀਵਾਲ, ਸਰਪੰਚ ਸ੍ਰੀਮਤੀ ਦਲੀਪ ਕੌਰ, ਭਾਈ ਭੋਲਾ ਸਿੰਘ ਹੈੱਡ ਗ੍ਰੰਥੀ ਸੀਂਗੋ, ਸ. ਲਖਵਿੰਦਰ ਸਿੰਘ ਸਿੱਧੂ ਪਿ੍ਰੰਸੀਪਲ ਗੁਰੂ ਹਰਗੋਬਿੰਦ ਸਕੂਲ ਲਹਿਰੀ ਅਤੇ ਗੁਰਸੇਵਕ ਸਿੰਘ ਆਦਿ ਮੌਜੂਦ ਸਨ।

print
Share Button
Print Friendly, PDF & Email