ਨਵ-ਨਿਯੁਕਤ 4500 ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਦੀ ਪਰਖ-ਕਾਲ ਵਿੱਚ ਸਰਕਾਰ ਤੋ ਪੂਰੀ ਤਨਖਾਹ ਦੇਣ ਦੀ ਮੰਗ

ss1

26 ਸਤੰਬਰ ਦੀ ਮੰਤਰੀ ਮੰਡਲ ਦੀ ਬੈਠਕ ਵਿੱਚ ਪਰਖ-ਕਾਲ ਵਿੱਚ ਪੂਰੀ ਤਨਖਾਹ ਦੇਣ ਦਾ ਨੋਟੀਫਿਕੇਸ਼ਨ ਜਾਰੀ ਕਰੇ ਸਰਕਾਰ

ਬਰੇਟਾ 22 ਸਤੰਬਰ (ਰੀਤਵਾਲ) ਨਵ-ਨਿਯੁਕਤ ਈ.ਟੀ.ਟੀ. ਟੈਟ ਪਾਸ ਅਧਿਆਪਕ ਆਗੂਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਪੰਜਾਬ ਸਰਕਾਰ 4500 ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਨਾਲ ਬਹੁਤ ਮਾੜਾ ਸਲੂਕ ਕਰ ਰਹੀ ਹੈ।ਉਹਨਾਂ ਦੱਸਿਆ ਕਿ ਜਦੋ ਸਰਕਾਰ ਨੇ ਈ.ਟੀ.ਟੀ. ਪੋਸਟਾਂ ਦਾ ਇਸ਼ਤਿਹਾਰ ਜਾਰੀ ਕੀਤਾ ਸੀ ਤਾਂ ਉਸ ਵਿੱਚ ਪਰਖ-ਕਾਲ ਦੋ ਸਾਲ ਦਾ ਲਿਖਿਆ ਹੋਇਆ ਸੀ।ਪਰ ਜਦੋ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਤਾਂ ਸਰਕਾਰ ਨੇ ਆਪਣੀਆਂ ਕੋਜੀ ਚਾਲਾਂ ਰਾਹੀ ਉਸ ਤੇ ਪਰਖ-ਕਾਲ ਦਾ ਸਮਾ ਤਿੰਨ ਸਾਲ ਦਾ ਲਿਖ ਦਿੱਤਾ ਜੋ ਕਿ ਇਹਨਾਂ ਅਧਿਆਪਕਾਂ ਨਾਲ ਕੋਜਾ ਮਜਾਕ ਹੈ, ਇਹਨਾਂ ਹੀ ਨਹੀ ਪਰਖ-ਕਾਲ ਵਿੱਚ ਇਹਨਾਂ ਅਧਿਆਪਕਾਂ ਨੂੰ ਸਿਰਫ 10300ਫ਼- ਰੁਪਏ ਹੀ ਤਨਖਾਹ ਮਿਲੇਗੀ ਜਿਕਰਯੋਗ ਹੈ ਕਿ ਸਰਕਾਰ ਨੇ ਇਹਨਾਂ ਅਧਿਆਪਕਾਂ ਨੂੰ ਆਪਣੇ ਘਰ ਤੋ 300-350 ਕਿਲੋਮੀਟਰ ਦੀ ਦੂਰੀ ਤੱਕ ਸਟੇਸ਼ਨ ਅਲਾਟ ਕੀਤੇ ਹਨ ਅਧਿਆਪਕਾਂ ਨੇ ਦੱਸਿਆ ਕਿ ਉਹਨਾਂ ਨੂੰ ਆਪਣੇ ਘਰਾਂ ਤੋ ਬਾਹਰ 4 ਤੋ 5 ਹਜਾਰ ਵਿੱਚ ਕਮਰੇ ਕਿਰਾਏ ਤੇ ਲਏ ਹੋਏ ਹਨ, ਤੇ ਉਹਨਾਂ ਦੀ ਇੱਕ ਮਹੀਨੇ ਦੀ ਰੋਟੀ ਦਾ ਵੀ ਖਰਚ 4 ਤੋ 5 ਹਜਾਰ ਦੇ ਕਰੀਬ ਬਣਦਾ ਹੈ।ਦੋ ਹਜਾਰ ਦੇ ਕਰੀਬ ਸਕੂਲ ਆਉਣ-ਜਾਣ ਤੇ ਆ ਜਾਂਦਾ ਹੈ।ਉਹਨਾਂ ਦੱਸ਼ਿਆ ਕਿ 12 ਤੋ 15 ਹਜਾਰ ਪ੍ਰਤੀ ਮਹੀਨਾ ਉਹਨਾਂ ਦਾ ਖਰਚ ਆਉਦਾ ਹੈ।ਇਸ ਹਿਸਾਬ ਨਾਲ ਉਹਨਾਂ ਦੇ ਪਰਿਵਾਰਾ ਦਾ ਗੁਜਾਰਾ ਬੰਦ ਹੋ ਗਿਆ ਹੈ।ਉਹਨਾਂ ਪੰਜਾਬ ਸਰਕਾਰ ਤੋ 26 ਸਤੰਬਰ ਦੀ ਮੰਤਰੀ ਮੰਡਲ ਦੀ ਬੈਠਕ ਵਿੱਚ ਇਸ ਭਰਤੀ ਦਾ ਪਰਖ-ਕਾਲ ਦੋ ਸਾਲ ਦਾ ਕਰਨ ਤੇ ਪਰਖ-ਕਾਲ ਵਿੱਚ ਪੂਰੀ ਤਨਖਾਹ ਦੇਣ ਦੀ ਮੰਗ ਕੀਤੀ।ਜੇਕਰ ਸਰਕਾਰ ਇਸ ਸੰਬੰਧੀ ਜਲਦ ਹੀ ਕੋਈ ਫੈਸਲਾ ਨਹੀ ਲੈਂਦੀ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਸਰਕਾਰ ਨੂੰ ਇਸ ਦਾ ਨਤੀਜਾ ਭੁਗਤਣਾ ਪਵੇਗਾ।

print
Share Button
Print Friendly, PDF & Email