ਸਾਬਕਾ ਵਿਧਾਇਕ ਸੁਰਜੀਤ ਧੀਮਾਨ ਤੇ ਜਿਲ੍ਹਾ ਪ੍ਰਧਾਨ ਰਾਜਿੰਦਰ ਰਾਜਾ ਨੇ ਨਿਯੁਕਤੀ ਪੱਤਰ ਦਿੱਤੇ

ss1

ਸਾਬਕਾ ਵਿਧਾਇਕ ਸੁਰਜੀਤ ਧੀਮਾਨ ਤੇ ਜਿਲ੍ਹਾ ਪ੍ਰਧਾਨ ਰਾਜਿੰਦਰ ਰਾਜਾ ਨੇ ਨਿਯੁਕਤੀ ਪੱਤਰ ਦਿੱਤੇ

img-20160921-wa0131ਦਿੜ੍ਹਬਾ ਮੰਡੀ 22 ਸਤੰਬਰ (ਰਣ ਸਿੰਘ ਚੱਠਾ) ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆਉਣ ਤੇ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਪਿੰਡ ਪੱਧਰ ਤੋਂ ਲੈਕੇ ਆਪੋ ਆਪਣੇ ਵਿੰਗ ਮਜਬੂਤ ਕੀਤੇ ਜਾ ਰਹੇ ਹਨ। ਇਸ ਤਰ੍ਹਾਂ ਹੀ ਕਾਂਗਰਸ ਦੇ ਸਾਬਕਾ ਵਿਧਾਇਕ ਉਘੇ ਸਮਾਜ ਸੇਵੀ ਪੰਜਾਬ ਪ੍ਦੇਸ਼ ਕਾਂਗਰਸ ਕਮੇਟੀ ਦੇ ਸੂਬਾ ਮੀਤ ਪ੍ਰਧਾਨ ਸੁਰਜੀਤ ਸਿੰਘ ਧੀਮਾਨ ਅਤੇ ਕਾਂਗਰਸ ਕਮੇਟੀ ਦੇ ਜਿਲ੍ਹਾ ਪ੍ਰਧਾਨ ਰਾਜਿੰਦਰ ਸਿੰਘ ਰਾਜਾ ਬੀਰ ਕਲਾਂ ਵੱਲੋਂ ਦਿੜ੍ਹਬਾ ਹਲਕੇ ਦੇ ਵੱਖੋ ਵੱਖ ਪਿੰਡਾਂ ਦੇ ਮਿਹਨਤੀ ਤੇ ਕਾਂਗਰਸ ਪਾਰਟੀ ਨੂੰ ਮਜਬੂਤ ਕਰਨ ਲਈ ਦਿਨ ਰਾਤ ਕੰਮ ਕਰਨ ਵਾਲੇ ਨੋਜਵਾਨਾਂ ਦੇ ਹੌਸਲੇ ਹੋਰ ਬੁਲੰਦ ਕਰਨ ਲਈ ਕਾਂਗਰਸ ਪਾਰਟੀ ਵਿੱਚ ਆਹੁਦੇ ਦੇਕੇ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਵਿੱਚ ਸਤਨਾਮ ਸਿੰਘ ਮਝੈਲ ਨੂੰ ਜਿਲਾ ਯੂਥ ਦਾ ਸੀਨੀਅਰ ਮੀਤ ਪ੍ਰਧਾਨ,ਜਗਸੀਰ ਸਿੰਘ ਜੱਗਾ ਜਿਲ੍ਹਾ ਯੂਥ ਮੀਤ ਪ੍ਰਧਾਨ,ਰਣਜੋਧ ਸਿੰਘ ਪੂਨੀਆਂ ਜਿਲ੍ਹਾ ਜਰਨਲ ਸਕੱਤਰ,ਹਰਦੇਵ ਮਹਿਲਾਂ ਜਰਨਲ ਸਕੱਤਰ,ਨਰੰਜਣ ਕਮਾਲਪੁਰ ਜਰਨਲ ਸੈਕਟਰੀ ਨਿਯੁਕਤ ਕੀਤਾ ਗਿਆ। ਕਾਂਗਰਸ ਦੇ ਨਵ ਨਿਯੁਕਤ ਆਹੁਦੇਦਾਰਾਂ ਨੇ ਸ੍ਰ ਸੁਰਜੀਤ ਸਿੰਘ ਧੀਮਾਨ,ਰਾਜਿੰਦਰ ਸਿੰਘ ਰਾਜਾ ਸਮੇਤ ਕਾਂਗਰਸ ਪਾਰਟੀ ਦੀ ਸਮੂਹ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਪਾਰਟੀ ਲਈ ਸੱਚੇ ਦਿਲੋਂ ਕੰਮ ਕਰਨ ਦਾ ਵਿਸਵਾਸ ਦਿਵਾਇਆ।ਇਸ ਮੋਕੇ ਬਲਾਕ ਪ੍ਧਾਨ ਬਲਦੇਵ ਸਿੰਘ ਗੁੱਜਰਾਂ,ਯੂਥ ਆਗੂ ਪਰਗਟ ਸਿੰਘ ਘੁਮਾਣ,ਦੀਪ ਖਾਨ ਸੰਮੂਰਾਂ ਪ੍ਰਧਾਨ ਯੂਥ ਕਾਂਗਰਸ ਹਲਕਾ ਦਿੜ੍ਹਬਾ,ਦਰਸ਼ਨ ਸਿੰਘ ਨੰਬਰਦਾਰ ਸਾਦੀਹਰੀ,ਹੈਪੀ ਸਤੋਜ,ਜੋਗਾ ਸਿੰਘ,ਬੂਟਾ ਫਲੇੜਾ,ਹੈਪੀ ਫਲੇੜਾ ਆਦਿ ਹਾਜਿਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *