ਸੋਸ਼ਲ ਮੀਡੀਆ ਉਪਰ ਫੈਲਾਈ ਗਈ ਖ਼ਬਰ ਬਿਲਕੁੱਲ ਝੂਠੀ ਤੇ ਤੱਥਾਹੀਣ: ਜਥੇਦਾਰ ਗੁਰਬਚਨ ਸਿੰਘ

ss1

ਸੋਸ਼ਲ ਮੀਡੀਆ ਉਪਰ ਫੈਲਾਈ ਗਈ ਖ਼ਬਰ ਬਿਲਕੁੱਲ ਝੂਠੀ ਤੇ ਤੱਥਾਹੀਣ: ਜਥੇਦਾਰ ਗੁਰਬਚਨ ਸਿੰਘ

9-25

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਡੇਰਾ ਮੁਖੀ ਨੂੰ ਮਾਫ਼ੀ ਦੇਣ ਦੇ ਫੈਸਲੇ ਪਿੱਛੇ ਸਿਆਸੀ ਪ੍ਰਭਾਵ ਹੋਣ ਬਾਰੇ ਸੋਸ਼ਲ ਮੀਡੀਆ ‘ਤੇ ਫੈਲੀ ਖਬਰ ਬਾਰੇ ਜਥੇਦਾਰ ਗੁਰਬਚਨ ਸਿੰਘ ਨੇ ਸਫਾਈ ਦਿੱਤੀ ਹੈ। ਜਥੇਦਾਰ ਮੁਤਾਬਕ ਉਨ੍ਹਾਂ ਨੇ ਅਜਿਹਾ ਕੋਈ ਵੀ ਬਿਆਨ ਨਹੀਂ ਦਿੱਤਾ।

ਉਨ੍ਹਾਂ ਕਿਹਾ ਕਿ ਜੋ ਖਬਰ ਸੋਸ਼ਲ ਮੀਡੀਆ ਉਪਰ ਫੈਲਾਈ ਗਈ ਹੈ, ਇਹ ਬਿਲਕੁੱਲ ਝੂਠੀ ਤੇ ਤੱਥਾਹੀਣ ਹੈ। ਅਕਾਲ ਤਖ਼ਤ ਸਾਹਿਬ ਵੱਲੋਂ ਜੋ ਵੀ ਫੈਸਲੇ ਕੀਤੇ ਜਾਂਦੇ ਹਨ, ਉਹ ਪੰਥਕ ਮਰਿਯਾਦਾ ਅਨੁਸਾਰ ਹੀ ਕੀਤੇ ਜਾਂਦੇ ਹਨ। ਇਸ ਤਰ੍ਹਾਂ ਦੀਆਂ ਝੂਠੀਆਂ ਤੇ ਬੇਬੁਨਿਆਦ ਖ਼ਬਰਾਂ ਸੰਗਤਾਂ ਦਾ ਧਿਆਨ ਵੰਡਣ ਲਈ ਸ਼ਰਾਰਤੀ ਅਨਸਰਾਂ ਵੱਲੋਂ ਹੀ ਲਵਾਈਆਂ ਜਾਂਦੀਆਂ ਹਨ।

ਜਥੇਦਾਰ ਨੇ ਕਿਹਾ ਕਿ ਇਹ ਉਸ ਜੁੰਡਲੀ ਦਾ ਕੰਮ ਹੈ ਜਿਸ ਨੇ ਪੰਥਕ ਮਰਿਯਾਦਾ ਨੂੰ ਭੰਗ ਕਰਕੇ ਅੰਮ੍ਰਿਤ ਸੰਚਾਰ ਕੀਤਾ ਹੈ ਜਿਸ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਖ਼ਤ ਨੋਟਿਸ ਲਿਆ ਜਾ ਰਿਹਾ ਹੈ। ਇਸ ਕਰਕੇ ਉਸ ਜੁੰਡਲੀ ਨੇ ਸੰਗਤਾਂ ਦਾ ਧਿਆਨ ਵੰਡਣ ਲਈ ਅਜਿਹਾ ਕਾਰਾ ਕੀਤਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *