ਜਾਗਰਣ ਕਮੇਟੀ ਨੇ ਪਰਵਾਸੀ ਭਾਰਤੀ ਕਸ਼ਮੀਰ ਸਿੰਘ ਨੂੰ ਕੀਤਾ ਸਨਮਾਨਿਤ

ss1

ਜਾਗਰਣ ਕਮੇਟੀ ਨੇ ਪਰਵਾਸੀ ਭਾਰਤੀ ਕਸ਼ਮੀਰ ਸਿੰਘ ਨੂੰ ਕੀਤਾ ਸਨਮਾਨਿਤ

jagran-camtiਗੜਸ਼ੰਕਰ, 21 ਸਤੰਬਰ (ਅਸ਼ਵਨੀ ਸ਼ਰਮਾ): ਕੋਟ ਫਤੂਹੀ ਮਾਂ ਭਗਵਤੀ ਜਾਗਰਣ ਕਮੇਟੀ ਵਲੋਂ ਦੂਸਰੀ ਸ਼੍ਰੀਮਦਭਾਗਵਤ ਕਥਾ ਦਾ ਅਯੋਜਿਨ 23 ਸਤੰਬਰ ਤੋਂ ਕਰਵਾਇਆ ਜਾ ਰਿਹਾ ਜੋ ਕਿ ਰੋਜਾਨਾ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਹੋਇਆ ਕਰੇਗਾ। ਇਹ ਧਾਰਮਿਕ ਸਮਾਗਮ ਕੋਟ ਫਤੂਹੀ ਦੇ ਸਵਰਨ ਪੈਲਿਸ ਵਿਖੇ ਕੀਤਾ ਜਾਵੇਗਾ। ਜਿਸ ਕਰਕੇ ਸਮੂਹ ਜਾਗਰਣ ਕਮੇਟੀ ਵਲੋਂ ਪੈਲਿਸ ਦੇ ਮਾਲਿਕ ਪਰਵਾਸੀ ਭਾਰਤੀ ਕਸ਼ਮੀਰ ਸਿੰਘ ਢਾਡਾ ਕਲਾਂ (ਯੂ.ਕੇ) ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਕਸ਼ਮੀਰ ਸਿੰਘ ਨੇ ਕਿਹਾ ਕਿ ਕੋਟ ਫਤੂਹੀ ਜਾਗਰਣ ਕਮੇਟੀ ਜੋ ਕਿ ਇਲਾਕਾ ਨਿਵਾਸੀਆਂ ਨੂੰ ਸੰਤਾਂ ਮਹਾਂਪੁਰਸ਼ ਦੇ ਦੱਸੇ ਮਾਰਗ ‘ਤੇ ਧਾਰਮਿਕ ਸਮਾਗਮਾ ਰਾਹੀ ਚੱਲਣ ਦਾ ਸੰਦੇਸ਼ ਦੇਣ ਦਾ ਉਪਰਾਲਾ ਕਰ ਰਹੇ ਹਨ ਉਹ ਵੀ ਇੱਕ ਪੁੰਨ ਦਾ ਕਾਰਜ ਹੈ, ਇਹ ਇਨਾਂ ਦਾ ਸ਼ੰਲਾਘਾ ਯੋਗ ਕਦਮ। ਇਸ ਮੌਕੇ ਕਮੇਟੀ ਵਲੋਂ ਪੈਲਿਸ ਵਿੱਚ ਸਮਾਗਮ ਕਰਵਾਉਣ ਤੇ ਕਸ਼ਮੀਰ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਕਮੇਟੀ ਪ੍ਰਧਾਨ ਪ੍ਰੇਮ ਨਾਥ ਵਧਵਾ, ਤਜਿੰਦਰ ਮਦਾਨ, ਜੋਗਿੰਦਰ ਰਾਣਾ, ਗੋਲਡੀ ਰਾਣਾ ਬੇਕਰੀ, ਪਰਮਿੰਦਰ ਸਹਿਦੇਵ, ਮਾ. ਸੋਹਣ ਲਾਲ, ਰਜੇਸ਼ ਅਰੋੜਾ, ਅਵਤਾਰ ਸਿੰਘ ਗਿੱਲ, ਨਰੇਸ਼ ਕੁਮਾਰ, ਵਰਿੰਦਰ ਕੁਮਾਰ, ਧਰਮਿੰਦਰ ਪਾਰਸ ਜਿਉੂਵੈਲਰ, ਅੱਡਾ ਪ੍ਰਧਾਨ ਪੂਰਨ ਪ੍ਰਕਾਸ਼ ਚਾਵਲਾ, ਜਤਿੰਦਰ ਕੁਮਾਰ ਮੈਨੇਜਰ ਸਵਰਨ ਪੈਲਿਸ, ਲਾਲ ਸਿੰਘ ਧਾਲੀਵਾਲ, ਵਿਜੈ ਕੁਮਾਰ, ਗਵਰਧਨ ਲਾਲ, ਨਰੇਸ਼ ਕੁਮਾਰ ਠੁਆਣਾ, ਆਦਿ ਕਮੇਟੀ ਮੈਂਬਰ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *