ਏ.ਡੀ.ਸੀ ਸੰਧੂ ਨੇ ਮਹਿਲ ਕਲਾਂ ਦੇ ਵੱਖ ਵੱਖ ਦਫ਼ਤਰਾਂ ਦੀ ਕੀਤੀ ਚੈਕਿੰਗ, 38 ਕਰਮਚਾਰੀ ਗੈਰ ਹਾਜਿਰ ਤੇ ਫੂਡ ਸਪਲਾਈ ਦਫ਼ਤਰ ਨੂੰ ਜਿੰਦਰਾ

ss1

ਏ.ਡੀ.ਸੀ ਸੰਧੂ ਨੇ ਮਹਿਲ ਕਲਾਂ ਦੇ ਵੱਖ ਵੱਖ ਦਫ਼ਤਰਾਂ ਦੀ ਕੀਤੀ ਚੈਕਿੰਗ, 38 ਕਰਮਚਾਰੀ ਗੈਰ ਹਾਜਿਰ ਤੇ ਫੂਡ ਸਪਲਾਈ ਦਫ਼ਤਰ ਨੂੰ ਜਿੰਦਰਾ
2 ਦਿਨ ਗ਼ੈਰਹਾਜ਼ਰ ਰਹਿਣ ਵਾਲੇ ਨੂੰ ਕੀਤਾ ਜਾਵੇਗਾ ਸਸਪੈਂਡ:- ਸੰਧੂ

21mk03ਮਹਿਲ ਕਲਾਂ 21 ਸਤੰਬਰ (ਪ੍ਰਦੀਪ ਕੁਮਾਰ )-ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਜਗਵਿੰਦਰਜੀਤ ਸਿੰਘ ਸੰਧੂ ਵੱਲੋਂ ਅਚਾਨਕ ਮਹਿਲ ਕਲਾਂ ਦੇ ਸਿਹਤ ਕੇਂਦਰ,ਪਾਵਰਕਾਮ,ਖੇਤੀ ਬਾੜੀ ਦਫ਼ਤਰ,ਫੂਡ ਸਪਲਾਈ ਤੇ ਬੀ ਡੀ ਪੀ ਓ ਦਫ਼ਤਰਾਂ ਦੀ ਕੀਤੀ ਅਚਨਚੇਤ ਚੈਕਿੰਗ ਦੌਰਾਨ 38 ਦੇ ਕਰੀਬ ਕਰਮਚਾਰੀਆਂ ਨੂੰ ਗੈਰ ਹਾਜਿਰ ਪਾਇਆ ਗਿਆ। ਜਦਕਿ ਇਸ ਉਪਰੰਤ ਜਦੋਂ ਉਹ ਫੂਡ ਸਪਲਾਈ ਦਫ਼ਤਰ ਪਹੁੰਚੇ ਤਾਂ ਅੱਗੋਂ ਦਫ਼ਤਰ ਨੂੰ ਤਾਲਾ ਲੱਗਿਆ ਹੋਇਆ ਸੀ। ਅਧਿਕਾਰੀਆਂ ਤੇ ਮੁਲਾਜਮਾ ਦੀ ਅਣਗਹਿਲੀ ਪਾਏ ਜਾਣ ਦੇ ਸਬੰਧ ਜਦੋਂ ਇਸ ਸਮੇਂ ਪੱਤਰਕਾਰਾਂ ਵੱਲੋਂ ਸੰਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਰਕਾਰੀ ਦਫ਼ਤਰਾਂ ਵਿੱਚ ਮੁਲਾਜ਼ਮਾਂ ਦੀ ਹਾਜਰੀ ਨੂੰ ਯਕੀਨੀ ਬਣਾਉਣ ਲਈ ਇਹ ਚੈਕਿੰਗ ਸੁਰੂ ਕੀਤੀ ਗਈ ਹੈ ਕਿ ਤਾਂ ਲੋਕਾਂ ਨੂੰ ਕੋਈ ਮੁਸਕਲ ਪੇਸ਼ ਨਾ ਆਵੇ। ਵੱਖ ਵੱਖ ਦਫ਼ਤਰਾਂ ਚ ਪਾਏ ਗ਼ੈਰ ਹਾਜਿਰ ਕਰਮਚਾਰੀਆਂ ਦੇ ਸਬੰਧ ਵਿੱਚ ਉਨ੍ਹਾਂ ਦੱਸਿਆਂ ਕਿ ਸਰਕਾਰੀ ਹਸਪਤਾਲ ਮਹਿਲ ਕਲਾਂ ਵਿੱਚ 27,ਪਾਵਰਕਾਮ ਦੇ 6,ਖੇਤੀ ਬਾੜੀ ਦੇ 4 ਤੇ ਬੀ ਡੀ ਪੀ ਓ ਦਫ਼ਤਰ ਦਾ 1 ਕਰਮਚਾਰੀ ਗੈਰ ਹਾਜਿਰ ਪਾਇਆ ਗਿਆ। ਜਦਕਿ ਫੂਡ ਸਪਲਾਈ ਦਫ਼ਤਰ ਦਾ ਸਮੁੱਚਾ ਸਟਾਫ ਹੀ ਗੈਰ ਹਾਜਿਰ ਪਾਇਆ ਗਿਆ ਹੈ ਜਿਨ੍ਹਾਂ ਦੀ ਜਵਾਬ ਤਲਬੀ ਕੀਤੀ ਜਾਵੇਗੀ। ਏ ਡੀ ਸੀ ਸੰਧੂ ਨੇ ਦੱਸਿਆ ਕਿ ਇੱਕ ਦਿਨ ਗੈਰ ਹਾਜਿਰ ਰਹਿਣ ਵਾਲੇ ਕਰਮਚਾਰੀ ਦੀ ਇੱਕ ਦਿਨ ਦੀ ਤਨਖਾਹ ਕੱਟੀ ਜਾਵੇਗੀ ਜਦਕਿ ਦੋ ਦਿਨ ਗੈਰ ਹਾਜਿਰ ਪਾਏ ਜਾਣ ਤੇ ਉਸ ਨੂੰ ਸਸਪੈਂਡ ਕਰ ਦਿੱਤਾ ਜਾਵੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *