ਬਾਬਾ ਫਰੀਦ ਜੀ ਦੇ ਆਗਮਨ ਪੁਰਬ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋ ਪੰਜਾਬ ਪੱਧਰੀ ਦਸਤਾਰ ਮੁਕਾਬਲੇ ਕਰਵਾਏ

ss1

ਬਾਬਾ ਫਰੀਦ ਜੀ ਦੇ ਆਗਮਨ ਪੁਰਬ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋ ਪੰਜਾਬ ਪੱਧਰੀ ਦਸਤਾਰ ਮੁਕਾਬਲੇ ਕਰਵਾਏ

fdk-2ਫਰੀਦਕੋਟ,21 ਸਤੰਬਰ ( ਜਗਦੀਸ਼ ਬਾਂਬਾ ) ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਗੁਰਦੁਆਰਾ ਖਾਲਸਾ ਦੀਵਾਨ ਫਰੀਦਕੋਟ ਵਿਖੇ ਦਸਤਾਰ ਅਤੇ ਦੁਮਾਲਾ ਮੁਕਾਬਲੇ ਕਰਵਾਏ ਗਏ, ਜਿਸ ਵਿਚ ਸਕੂਲੀ ਬੱਚਿਆਂ ਸਮੇਤ ਤਕਰੀਬਨ 210 ਬੱਚਿਆਂ ਨੇ ਭਾਗ ਲਿਆ। । ਇੰਨਾ ਮੁਕਾਬਲਿਆਂ ਵਿੱਚ ਦਸਤਾਰ ਮੁਕਾਬਲੇ ਵਿੱਚ ਸੀਨੀਅਰ ਗਰੁੱਪ (ਲੜਕੇ) ਵਿੱਚ ਜਸਕਰਨ ਸਿੰਘ ਲੁਧਿਆਣਾ ਨੇ ਪਹਿਲਾ ਸਥਾਨ, ਗੁਰਚਰਨ ਸਿੰਘ ਪਟਿਆਲਾ ਨੇ ਦੂਜਾ ਸਥਾਨ, ਨਵਦੀਪ ਸਿੰਘ ਲੁਧਿਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੂਨੀਅਰ ਗਰੁੱਪ (ਲੜਕੇ) ਵਿੱਚ ਕਮਲਪ੍ਰੀਤ ਸਿੰਘ ਦਸੂਹਾ ਨੇ ਪਹਿਲਾ ਸਥਾਨ, ਹਰਮਨਜੀਤ ਸਿੰਘ ਫ਼ਰੀਦਕੋਟ ਨੇ ਦੂਜਾ ਸਥਾਨ, ਹਰਸਿਮਰਨ ਸਿੰਘ ਮੋਗਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦੁਮਾਲਾ (ਲੜਕੀਆਂ) ਦੇ ਮੁਕਾਬਲੇ ਵਿੱਚ ਪ੍ਰਭਲੀਨ ਕੌਰ ਕੋਟਕਪੂਰਾ ਨੇ ਪਹਿਲਾ ਸਥਾਨ, ਮਨਪ੍ਰੀਤ ਕੌਰ ਫ਼ਰੀਦਕੋਟ ਨੇ ਦੂਜਾ ਸਥਾਨ, ਜਸਮਨਦੀਪ ਕੌਰ ਡੱਗੋ ਰੁਮਾਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦੁਮਾਲਾ (ਲੜਕੇ) ਦੇ ਮੁਕਾਬਿਲਆਂ ਵਿੱਚ ਹਰਿੰਦਰ ਸਿੰਘ ਸਾਧੂਵਾਲਾ ਨੇ ਪਹਿਲਾ ਸਥਾਨ, ਜਸਵੀਰ ਸਿੰਘ ਕੋਟਕਪੂਰਾ ਨੇ ਦੂਜਾ ਸਥਾਨ, ਰਾਜਿੰਦਰ ਸਿੰਘ ਸ੍ਰੀ ਫਤਹਿਗੜ ਸਾਹਿਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਦਲੇਰ ਸਿੰਘ ਡੋਡ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਨਾਂ ਮੁਕਾਬਲਿਆਂ ਦੌਰਾਨ ਜੱਜਮੈਂਟ ਦੀ ਸੇਵਾ ਬਾਜ਼ ਸਿੰਘ ਖਾਲਸਾ, ਗੁਰਦੀਪ ਸਿੰਘ ਖਾਲਸਾ ਪਟਿਆਲਾ, ਸੰਦੀਪ ਸਿੰਘ ਰਣੀਆ, ਤਲਵਿੰਦਰ ਸਿੰਘ ਖਾਲਸਾ ਫਿਰੋਜਪੁਰ, ਰਾਜਦੀਪ ਸਿੰਘ ਖਾਲਸਾ, ਮੁਖਵਿੰਦਰ ਸਿੰਘ ਖਾਲਸਾ ਜਲਾਲਾਬਾਦ ਨੇ ਨਿਭਾਈ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਬਾਬਾ ਫ਼ਰੀਦ ਸੰਸਥਾਵਾਂ ਦੇ ਚੇਅਰਮੈਨ ਇੰਦਰਜੀਤ ਸਿੰਘ ਖਾਲਸਾ, ਬਾਬਾ ਫਰੀਦ ਸੰਸਥਾਵਾ ਦੇ ਸੇਵਾਦਾਰ ਮਹੀਪ ਇੰਦਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰ ਕੌਰ ਭੋਲੂਵਾਲਾ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਲਖਵੀਰ ਸਿੰਘ ਅਰਾਈਆਂਵਾਲਾ ਵੱਲੋਂ ਕੀਤੀ ਗਈ। ਸੁਖਦੇਵ ਸਿੰਘ ਡੋਡ ਦੇ ਜਥੇ ਨੇ ਸੰਗਤਾਂ ਨੂੰ ਸਿੱਖ ਕੌਮ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਇਸ ਮੌਕੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਦਲੇਰ ਸਿੰਘ ਡੋਡ, ਬਾਬਾ ਅਵਤਾਰ ਸਿੰਘ ਸਾਂਧਾਵਾਲਾ, ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਖਾਲਸਾ, ਸਕੱਤਰ ਜਨਰਲ ਭਾਈ ਮੇਜਰ ਸਿੰਘ, ਮੱਘਰ ਸਿੰਘ ਸਰਕਲ ਪ੍ਰਧਾਨ, ਕੁਲਦੀਪ ਸਿੰਘ ਖਾਲਸਾ ਮਾਲਵਾ ਜੋਨ, ਡਾ: ਗੁਰਿੰਦਰਮੋਹਨ ਸਿੰਘ,ਯਾਦਵਿੰਦਰ ਸਿੰਘ ਬਠਿੰਡਾ, ਹਰਜਿੰਦਰ ਸਿੰਘ ਖਾਲਸਾ, ਬਾਬਾ ਜਲੌਰ ਸਿੰਘ, ਬਲਜਿੰਦਰ ਸਿੰਘ, ਹਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਬਲਵੰਤ ਸਿੰਘ ਖੀਵਾ, ਸੁਖਵਿੰਦਰ ਸਿੰਘ ਬੱਬੂ, ਜਾਂਬਾਜਦੀਪ ਸਿੰਘ, ਚਰਨਜੀਤ ਸਿੰਘ ਅਰਾਈਆਂਵਾਲਾ, ਮੈਨੇਜਰ ਨਿਰਮਲ ਸਿੰਘ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *