ਲਾਇਨਜ਼ ਕਲੱਬ ਵਲੋ ਭਾਈ ਘਨਈਆ ਦੀ ਯਾਦ ਵਿੱਚ ਮੁੱਫਤ ਮੈਡੀਕਲ ਕੈਂਪਅਤੇ ਖੂਨਦਾਨ ਕੈਪ ਲਗਾਇਆ ਗਿਆ

ss1

ਲਾਇਨਜ਼ ਕਲੱਬ ਵਲੋ ਭਾਈ ਘਨਈਆ ਦੀ ਯਾਦ ਵਿੱਚ ਮੁੱਫਤ ਮੈਡੀਕਲ ਕੈਂਪਅਤੇ ਖੂਨਦਾਨ ਕੈਪ ਲਗਾਇਆ ਗਿਆ

ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕੀਤਾ ਉਦਘਾਟਨ

fullsizerender

ਸ਼੍ਰੀ ਅਨੰਦਪੁਰ ਸਾਹਿਬ, 21 ਸਤੰਬਰ (ਦਵਿੰਦਰਪਾਲ ਸਿੰਘ/ਅੰਕੁਸ਼) ਲਾਇਨਜ਼ ਕਲੱਬ ਸ਼੍ਰੀ ਅਨੰਦਪੁਰ ਸਾਹਿਬ ਵਲੋ ਹਰ ਸਾਲ ਦੀ ਤਰਾਂ ਇਸ ਵਾਰ ਵੀ ਸੇਵਾ ਅਸਥਾਨ ਭਾਈ ਘਨਈਆ ਜੀ ਸਾਹਮਣੇ ਰੇਲਵੇ ਸਟੇਸਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਭਾਈ ਸਾਹਿਬ ਜੀ ਦੀ ਯਾਦ ਵਿੱਚ ਖੂਨਦਾਨ ਕੈਂਪ ਅਤੇ ਮੁੱਫਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਦਾ ਰਸਮੀ ਤੋਰ ਤੇ ਉਦਘਾਟਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕੀਤਾ । ਇਸ ਮੋਕੇ ਲਾਇਨਜ਼ ਕਲੱਬ ਦੇ ਪ੍ਰਧਾਨ ਸਤਵਿੰਦਰ ਸਿੰਘ ਨੇ ਪੱਤਰਕਾਰਂਾ ਨੂੰ ਜਾਣਕਾਰੀ ਦਿੰਦਿਅਂਾ ਦੱਸਿਆ ਕਿ ਕੈਂਪ ਵਿੱਚ 120 ਦੇ ਕਰੀਬ ਮਰੀਜਾ ਵਲੋ ਚੈਕਅੱਪ ਕਰਵਾਇਆ ਗਿਆ ਜਿੰਨਾਂ ਨੂੰ ਕਲੱਬ ਵਲੋ ਮੁੱਫਤ ਦਵਾਈਆ ਵੀ ਦਿੱਤੀਆ ਗਈਅਂਾ ਅਤੇ 55 ਦੇ ਕਰੀਬ ਵਿਅਕਤੀਆ ਵਲੋ ਖੂਨਦਾਨ ਕੀਤਾ ਗਿਆ। ਇਸ ਮੋਕੇ ਕਲੱਬ ਦੇ ਪੀ.ਆਰ.ਓ ਦਲਜੀਤ ਸਿੰਘ ਅਰੋੜਾ ਵਲੋ ਖੂਨਦਾਨੀਆ ਦਾ ਧੰਨਵਾਦ ਕਰਦਿਆ ਉਨਾ ਵਲੋ ਕੀਤੇ ਇਸ ਯੋਗਦਾਨ ਦੀ ਪ੍ਰਸੰਸਾ ਕੀਤੀ ਇਸ ਮੋਕੇ ਲਾਇਨ ਇੰਦਰਜੀਤ ਸਿੰਘ ਅਰੋੜਾ, ਡਾ:ਹਰਦਿਆਲ ਸਿੰਘ ਪੰਨੂ, ਸੁਖਵਿੰਦਰ ਸਿੰਘ ਬਿੱਟੂ, ਅਰਸ਼ਵਿੰਦਰ ਸਿੰਘ ਛੱਬਲੀ, ਪ੍ਰੋ:ਹਰਦੀਪ ਸਿੰਘ, ਵਿਜੈ ਕੁਮਾਰ ਸੋਢੀ, ਬਾਬਾ ਦਿਲਬਾਗ ਸਿੰਘ ਸੇਵਾ ਪੰਥੀ, ਬਾਬਾ ਕਰਮਜੀਤ ਸਿੰਘ ਯਮੁਨਾਨਗਰ, ਜਸਪਾਲ ਸਿੰਘ ਸੋਨੂੰ, ਅਵਤਾਰ ਸਿੰਘ, ਤੇਜਿੰਦਰ ਸਿੰਘ ਚੰਨ, ਬਖਤਾਵਰ ਸਿੰਘ ਰਾਣਾ ਸਮੇਤ ਸਮੂਹ ਕਲੱਬ ਮੈਬਰ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *