ਬਾਰਿਸ਼ ਅਤੇ ਹਨੇਰੀ ਨੇਂ ਮੱਕੀ ਦੀ ਫਸਲ ਦਾ ਕੀਤਾ ਭਾਰੀ ਨੁਕਸਾਨ

ss1

ਬਾਰਿਸ਼ ਅਤੇ ਹਨੇਰੀ ਨੇਂ ਮੱਕੀ ਦੀ ਫਸਲ ਦਾ ਕੀਤਾ ਭਾਰੀ ਨੁਕਸਾਨ

21sarbjit2ਕੀਰਤਪੁਰ ਸਾਹਿਬ 21 ਸਤੰਬਰ (ਸਰਬਜੀਤ ਸਿੰਘ ਸੈਣੀ): ਇਥੋਂ ਦੇ ਨਜਦੀਕੀ ਪਿੰਡ ਨਾਨੋਵਾਲ ਵਿਖੈ ਪਿਛਲੇ ਦਿਨੀ ਹੋਈ ਭਾਰੀ ਬਾਰਿਸ਼ਅਤੇ ਹਨੇਰੀ ਨੇ ਕਿਸਾਨਾਂ ਦੀ ਮੱਕੀ ਦੀ ਖੜੀ ਫਸਲ ਦਾ ਭਾਰੀ ਨੁਕਸਾਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਰਜੀਤ ਸਿੰਘ ਵਾਸੀ ਪਿੰਡ ਨਾਨੋਵਾਲ ਨੇ ਦੱਸਿਆ ਕਿ ਪਿੰਡ ਦੇ ਕਿਸਾਨਾਂ ਵਲੋਂ ਬਹੁੱਤ ਮਿਹਨਤ ਨਾਲ ਤਿਆਰ ਕੀਤੀ ਮੱਕੀ ਦੀ ਫਸਲ ਤਿਆਰ ਸੀ ਅਤੇ ਅਚਾਨਕ ਪਈ ਭਾਰੀ ਬਾਰਿਸ਼ ਅਤੇ ਹਨੇਰੀ ਨੇ ਉਹਨਾਂ ਦੀ ਖੜੀ ਫਸਲ ਨੂੰ ਪੂਰੀ ਤਰਾਂ ਖਤਮ ਕਰ ਦਿੱਤਾ ਅਤੇ ਮੱਕੀ ਦੀ ਸਾਰੀ ਫਸਲ ਧਰਤੀ ਤੇ ਗਿਰ ਗਈ। ਉਹਨਾਂ ਦੱਸਿਆ ਕਿ ਪਿੰਡ ਦੇ ਬਹੁਤੇ ਲੋਕ ਖੇਤੀ ਤੇ ਨਿਰਭਰ ਹਨ ਅਤੇ ਇਹ ਪਹਾੜੀ ਇਲਾਕਾ ਹੋਣ ਕਰਕੇ ਸਾਧਨਾਂ ਦੇ ਘੱਟ ਹੋਣ ਦੇ ਬਾਵਜੂਦ ਪਿੰਡ ਦੇ ਲੋਕ ਬਹੁੱਤ ਮਿਹਨਤ ਕਰਕੇ ਫਸਲ ਪੈਦਾ ਕਰਦੇ ਹਨ ਅਤੇ ਘਰ ਦਾ ਖਰਚ ਚਲਾਉਂਦੇ ਹਨ।ਪਰੰਤੂ ਇਸ ਬੇਮੋਸਮੀ ਬਾਰਿਸ਼ ਨੇ ਉਹਨਾਂ ਦੀ ਕੀਤੀ ਸਾਰੀ ਮਿਹਨਤ ਤੇ ਪਾਣੀ ਫੇਰ ਦਿੱਤਾ ਹੈ ਅਤੇ ਸਾਰੇ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਹੈ। ਸਾਰੇ ਪਿੰਡ ਵਾਸੀਆਂ ਵਲੋਂ ਸਰਕਾਰ ਨੂੰ ਬੇਨਤੀ ਕੀਤੀ ਕਿ ਕਿਸਾਨਾਂ ਦੇ ਹੋਏ ਨੁਕਸਾਨ ਦਾ ਯੋਗ ਮੁਅਵਜਾ ਦਿੱਤਾ ਜਾਵੇ ਤਾਂ ਜੋ ਇਹਨਾਂ ਦੇ ਘਰਾਂ ਦਾ ਖਰਚ ਚੱਲ ਸਕੇ ਅਤੇ ਅਗਲੀ ਫਸਲ ਬੀਜਣ ਲਈ ਸਹਾਇਤਾ ਹੋ ਸਕੇ।

print
Share Button
Print Friendly, PDF & Email

Leave a Reply

Your email address will not be published. Required fields are marked *